ਮੇਰੀ ਜਾਇਦਾਦ ਗਈ ਤੇ ਮੇਰੀ ਜਾਨ ਪਹਿਲੋਂ ਗਈ ! ਤਰਲਿਆਂ ਨਾਲ ਦਮੜੀ ਦਮੜੀ ਜੋੜੀ ਸੀ। ਮਹਾਰਾਜ, ਤੁਸਾਂ ਕੋਠੇ ਹੇਠੋਂ ਥੰਮੀ ਖਿੱਚ ਲਈ ਤਾਂ ਕੋਠਾ ਕਿੱਥੋਂ ਰਹਿਣਾ ਏ।
ਜਿਮੀਂਦਾਰ ਦੀ ਇੱਕ ਹਵੇਲੀ ਦੀ ਛੱਤ ਪੁੱਟੀ ਜਾ ਰਹੀ ਸੀ ਬਹਾਦਰ ਦਾ ਜਿੰਮਾ ਇਕ ਥੰਮ ਨੂੰ ਠੱਲ੍ਹ ਕੇ ਰੱਖਣਾ ਸੀ। ਬਹਾਦਰ ਅੰਨ੍ਹੇ ਵਾਹ ਜੱਫਾ ਮਾਰੀ ਥੰਮ ਨਾਲ ਥੰਮ ਬਣਿਆ ਖੜੋਤਾ ਰਿਹਾ, ਅਖੀਰ ਉਹ ਛੱਤ ਹੇਠ ਆ ਕੇ 'ਅਣਿਆਈ ਮੌਤ ਮਰ ਗਿਆ।
ਇਹ ਆਵਣਾ ਕੀ ਹੋਇਆ ਜੋ ਰਾਤੀਂ ਆਇਆ, ਸਵੇਰੇ ਥੱਪੜੇ ਮਾਰ ਕੇ ਉੱਠ ਦੌੜਿਆ ? ਅਗਲਿਆਂ ਦਾ ਉਦਰੇਵਾਂ ਵੀ ਨਾ ਲੱਥਾ, ਤੇ ਦਿਲ ਵਧੀਕ ਉਦਾਸ ਹੋਯਾ।
ਕੱਲ੍ਹ ਤੇ ਉਹ ਸੁੱਕੀ ਰੋਟੀ ਦਾ ਮੁਥਾਜ ਸੀ। ਹੁਣ ਨੌਕਰੀ ਲੱਗੀ ਹੈ ਕਿ ਉਸ ਦੀ ਕਿਸੇ ਚੀਜ਼ ਤੇ ਅੱਖ ਨਹੀਂ ਟਿੱਕਦੀ ਤੇ ਥੁੱਕਾਂ ਮੋਢੇ ਤੋਂ ਸੁੱਟਦਾ ਹੈ।
ਚੰਨ ਤੇ ਥੁੱਕਿਆ ਆਪਣੇ ਤੇ ਹੀ ਪੈਂਦਾ ਹੈ। ਤੁਸੀਂ ਉਸ ਨਿਰਦੋਸ਼ ਨੂੰ ਬਥੇਰਾ ਭੰਡਿਆ ਹੈ ਪਰ ਹੁਣ ਸਾਰੀਆਂ ਥੁੱਕਾਂ ਤੁਹਾਡੇ ਹੀ ਮੂੰਹ ਪੈ ਗਈਆਂ ਹਨ।
ਜੇ ਵਿਆਹਾਂ ਤੇ ਦੱਬ ਕੇ ਖ਼ਰਚ ਨਾ ਹੋਵੇ ਤਾਂ ਜੇ ਤੂੰ ਕਰਨ ਲੱਗੇਂ ਤਾਂ ਮੈਂ ਨੱਕ ਚਾੜ੍ਹਦਾ ਹਾਂ, ਜੇ ਮੈਂ ਕਰਾਂ ਤਾਂ ਤੂੰ ਥੁੱਕਾਂ ਸਿੱਟਦਾ ਹੈ।
ਛੇ ਹਜ਼ਾਰ ਦੀ ਥਾਂ ਤੂੰ ਕਾਕਾ ਛੱਤੀ ਦੇਵੇਂ ਤੇ ਮੈਂ ਥੁੱਕਾਂ ਨਾ । ਤੂੰ ਕੀ ਜਾਣਿਆਂ ਏ ਮੈਨੂੰ।
ਅਸਾਂ ਇੱਕ ਪਹਾੜੀਆ ਮੁੰਡਾ ਨੌਕਰ ਰੱਖਿਆ । ਵੇਖਣ ਨੂੰ ਬੜਾ ਭੋਲਾ ਭਾਲਾ ਸੀ ਪਰ ਸਾਨੂੰ ਥੁੱਕ ਲਾ ਕੇ ਉਹ ਚਲਾ ਗਿਆ। ਉਹ ਪੰਜ ਸੌ ਰੁਪਿਆ ਤੇ ਕੁਝ ਗਹਿਣੇ ਲੈ ਕੇ ਖਿਸਕ ਗਿਆ।
ਮੈਂ ਉਸ ਨੂੰ ਥੁੱਕ ਫਿੱਟ ਤੇ ਬਥੇਰੀ ਕਰ ਛੱਡੀ ਹੈ ਪਰ ਪਈਆਂ ਹੋਈਆਂ ਆਦਤਾਂ ਇੰਨੀ ਛੇਤੀ ਕਿੱਥੇ ਜਾਂਦੀਆਂ ਹਨ।
ਤੁਸੀਂ ਜੋ ਬਚਨ ਦੇ ਆਏ ਹੋ ਕਿ ਸਾਕ ਕਰ ਦੇਉਂਗੇ ਤਾਂ ਹੁਣ ਮੂੰਹ ਨਾ ਮੋੜੋ ਭਾਵੇਂ ਲਾਣ ਚਾਣ ਵਾਲੇ ਕੀ ਪਏ ਕਹਿਣ। ਥੁੱਕ ਕੇ ਚੱਟਣਾ ਤੁਹਾਡੇ ਵਰਗੇ ਮਹਾਂ-ਪੁਰਖਾਂ ਨੂੰ ਨਹੀਂ ਸੋਭਦਾ। ਬਚਨ ਪਾਲੋ।
ਉਹ ਚੀਜ਼ ਦਾ ਇੱਕ ਇੱਕ 'ਟੁਕੜਾ ਚਖਦਾ ਗਿਆ, ਬਹੁਤੀਆਂ ਤੇ ਉਸਨੇ ਥੁੱਕ ਹੀ ਸਿੱਟੀਆਂ। ਤਿੰਨ ਚੀਜ਼ਾਂ ਪਸੰਦ ਕੀਤੀਆਂ।
ਪਹਿਲਵਾਨਾਂ ਨੇ ਥਾਪੀ ਮਾਰੀ ਤੇ ਝੱਟ ਗੁੱਥਮ ਗੁੱਥਾ ਹੋ ਗਏ।