ਉਹਨਾਂ ਵਾਰ ਬੜੀ ਉਸਤਾਦੀ ਤੇ ਸਲੀਕੇ ਨਾਲ ਕੀਤਾ, ਪਰ ਅਸੀਂ ਵੀ ਕੋਈ ਛੋਲੇ ਦੇ ਕੇ ਪੜ੍ਹੇ ਹੋਏ ਨਹੀਂ, ਸਾਰੀਆਂ ਗੱਲਾਂ ਸਮਝਦੇ ਹਾਂ।
ਮੈਂ ਉਸ ਔਰਤ ਨੂੰ ਜਾਣਨੀ ਆਂ। ਬੜੇ ਛੋਟੇ ਦਿਲ ਦੀ ਏ । ਉਸ ਨੇ ਨਹੀਂ ਆਉਣਾ; ਇਥੇ ਖ਼ਰਚ ਦਾ ਮਾਮਲਾ ਹੋਇਆ।
ਸ਼ਾਹ ਨੇ ਸਾਮੀ ਨੂੰ ਕਿਹਾ—ਲੋਕਾਂ ਤੋਂ ਮੈਂ ਲੈਨਾਂ ਆ ਤਿੰਨ ਰੁਪਏ ਸੈਂਕੜਾ ਤੇ ਤੇਰੇ ਕੋਲੋਂ ਜਾਤਾ, ਬਹੁਤ ਨਾ ਖੱਟਿਆ, ਤੇ ਢਾਈ ਲੈ ਲਿਆ । ਹੁਣ ਤੇ ਰਾਜ਼ੀ ਏਂ ਨਾਂ ? ਬਾਕੀ ਜਦੋਂ ਨਾਵਾਂ ਤਾਰਨ ਆਵੇਂਗਾ, ਤੇ ਪੰਜ ਦਸਾਂ ਦੀ ਛੋਟ ਵੀ ਕਰਵਾ ਲਈ, ਏਹ ਮੇਰਾ ਧਰਮ ਹੋਇਆ।
ਸਾਰੀ ਛੇੜ ਇਸੇ ਨੇ ਛੇੜੀ ਹੈ; ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਹਿਸਾਬ ਕਿਤਾਬ ਕੀ ਹੈ ਤੇ ਕਿਵੇਂ ਹੁੰਦਾ ਹੈ। ਹੁਣ ਸਾਰਿਆਂ ਨੇ ਰੌਲਾ ਪਾ ਦਿੱਤਾ ਹੈ।
ਇਹ ਮੁੰਡਾ ਬੜਾ ਸ਼ਰਾਰਤੀ ਹੈ ; ਆਉਂਦੇ ਜਾਂਦੇ ਨਾਲ ਛੇੜ ਖ਼ਾਨੀ ਕਰਦਾ ਹੈ । ਕਿਸੇ ਦਿਨ ਕੁੱਟ ਖਾਏਗਾ ਤਾਂ ਰਾਜ਼ੀ ਹੋਵੇਗਾ।
ਕਹਿੰਦੇ ਹਨ ਆਪਣੀ ਜੁਆਨੀ ਵਿੱਚ ਜੁਮਾ ਇਕ ਅਤਿਅੰਤ ਖੂਬਸੂਰਤ ਆਦਮੀ ਸੀ । ਜਿਧਰੋਂ ਲੰਘ ਜਾਂਦਾ ਹਰ ਕੁੜੀ ਜੁਮੇ ਲਈ ਮਰ ਰਹੀ ਹੁੰਦੀ ; ਉਹਦੀ ਇੱਕ ਨਜ਼ਰ ਨੂੰ ਇੱਕ ਹਾਸੀ ਨੂੰ ਹਰ ਕੋਈ ਆਪਣੇ ਵੱਲ ਖਿੱਚ ਕੇ ਛੁਲ੍ਹਕ ਛੁਲ੍ਹਕ ਪੈਂਦੀ।
ਥਾਣੇਦਾਰ ਨੇ ਤੁਹਾਨੂੰ ਖਾ ਤੇ ਨਹੀਂ ਲੈਣਾ, ਛੁਰ ਹੋ ਗਏ ਹੋ। ਜੋ ਗੱਲ ਹੈ, ਦੱਸੋ।
ਹੁਣ ਵਿਆਹ ਵਿੱਚ ਕੀ ਦੇਰ ਹੋਣੀ ਹੈ ? ਛੁਹਾਰਾ ਪਿਆ ਤੇ ਵਿਆਹ ਵੀ ਹੋਇਆ ਸਮਝੋ। ਫਿਰ ਤੇ ਲੜਕੀ ਵਾਲੇ ਹੀ ਦਮ ਨਹੀਂ ਲੈਣ ਦਿੰਦੇ।
ਅੱਜ ਜੇ ਕਿਤੇ ਮਾਲਕਾਂ ਸਾਹਵੇਂ ਚਾਰ ਗੱਲਾਂ ਕਰਨੀਆਂ ਪੈ ਜਾਣ, ਤਾਂ ਤੁਹਾਡੇ ਵਿੱਚ ਕਿਹੜਾ ਏ ਜਿਹੜਾ ਉਨ੍ਹਾਂ ਨਾਲ ਟਾਕਰਾ ਕਰ ਸਕੇ, ਤੁਹਾਨੂੰ ਸਾਨੂੰ ਤਾਂ ਉਨ੍ਹਾਂ ਛਿੱਬੀਆਂ ਨਾਲ ਉਡਾ ਦੇਣਾ ਏਂ। ਬਾਬੂ ਈ ਸੀ ਜਿਹੜਾ ਸਭਨਾਂ ਦੇ ਮੂੰਹਾਂ ਤੇ ਮੋਹਰਾਂ ਜੜ ਆਇਆ ਕਰਦਾ ਸੀ।
ਅਖੀਰ ਏਥੋਂ ਤੱਕ ਹੋਇਆ ਕਿ ਸਰਲਾ ਦੀਆਂ ਅੱਖਾਂ ਵਿੱਚ ਕੋਈ ਅਲੌਕਿਕ ਜੇਹੀ ਚਮਕ ਆ ਗਈ- ਅਜੇਹੀ ਚਮਕ, ਜਿਸ ਦੇ ਇੱਕੋ ਝਲਕਾਰੇ ਨਾਲ ਜਗਤ ਸਿੰਘ ਦੇ ਕਾਮੀ ਮਨਸੂਬੇ ਛਿੰਨ ਭਿੰਨ ਹੋ ਜਾਂਦੇ ਸਨ ਤੇ ਉਹ ਕੋਈ ਇਸ ਕਿਸਮ ਦਾ ਸ਼ਬਦ ਜ਼ਬਾਨ ਤੇ ਲਿਆ ਹੀ ਨਹੀਂ ਸੀ ਸਕਦਾ।
ਉਸ ਦੇ ਸਿਰ ਤੇ ਮਾਇਆ ਦਾ ਭੂਤ ਸਵਾਰ ਹੋਇਆ ਹੋਇਆ ਹੈ। ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਹਰ ਇਕ ਨੂੰ ਛਿੱਤਰ ਹੀ ਵਿਖਾਂਦਾ ਹੈ।
ਮੈਂ ਤੇਰੀ ਛਿੱਤਰ ਜਿੰਨੀ ਵੀ ਪਰਵਾਹ ਨਹੀਂ ਕਰਦਾ। ਤੂੰ ਜੋ ਮਰਜ਼ੀ ਆਉਂਦੀ ਊ, ਕਰ ਲੈ।