ਕਿਸੇ ਨਾਲ ਬਚਪਨ ਦੀਆਂ ਅਨਫੋਲ ਖੇਡਾਂ ਖੇਡਦਿਆਂ ਕਿਸ ਤਰ੍ਹਾਂ ਸਮਾਂ ਪਾ ਕੇ ਦੁਹਾਂ ਦੁਆਲੇ ਪ੍ਰੇਮ ਦੀਆਂ ਤੰਦਾਂ ਵਲੀਆਂ ਜਾਂਦੀਆਂ ਤੇ ਫਿਰ ਏਹੋ ਤੰਦਾਂ ਕੋਈ ਸਮਾਂ ਪਾ ਕੇ ਮਜ਼ਬੂਤ ਤੇ ਅਟੁੱਟ ਰੱਸਿਆਂ ਦੀ ਸ਼ਕਲ ਵਿੱਚ ਬਦਲ ਜਾਇਆ ਕਰਦੀਆਂ ਹਨ, ਨਸੀਮ ਦੀ ਜ਼ਿੰਦਗੀ ਵਿੱਚ ਏਹ ਪਹਿਲਾ ਤਜਰਬਾ ਸੀ।
ਪਿੱਛੇ ਉਨ੍ਹਾਂ ਦਾ ਕੁਝ ਹੱਥ ਤੰਗ ਹੋ ਗਿਆ ਸੀ ਪਰ ਉਨ੍ਹਾਂ ਤੰਗੀ ਤੁਰਸ਼ੀ ਨਾਲ ਗੁਜ਼ਾਰਾ ਕਰ ਲਿਆ। ਫਿਰ ਪਰਮਾਤਮਾ ਨੇ ਮਿਹਰ ਕੀਤੀ ਹੈ ਤੇ ਹੱਥ ਖੁੱਲ੍ਹ ਗਿਆ ਹੈ।
ਉਨ੍ਹਾਂ ਭਰਾਵਾਂ ਨੇ ਬੜੀ ਤੰਗੀ ਕੱਟੀ ਹੈ; ਹੁਣ ਕੁਝ ਉਨ੍ਹਾਂ ਦਾ ਹੱਥ ਆਣ ਸੁਖਾਲਾ ਹੋਇਆ ਹੈ। ਪਰਮਾਤਮਾ ਦਾ ਸ਼ੁਕਰ ਹੈ।
ਬੱਚਿਆਂ ਦੀ ਲੜਾਈ ਤੋਂ ਉਨ੍ਹਾਂ ਵਿੱਚ ਵੀ ਤੂੰ ਤੂੰ ਮੈਂ ਮੈਂ ਹੋ ਪਈ। ਬੱਚੇ ਤੇ ਮੁੜ ਉਹੋ ਜਹੇ ਹੋ ਗਏ ਪਰ ਉਨ੍ਹਾਂ ਦੇ ਹੁਣ ਤੀਕ ਮੂੰਹ ਵੱਟੇ ਹੋਏ ਹਨ।
ਖੁਦ ਪ੍ਰਭਾ ਦੇਵੀ ਜੀ ਦੇ ਇਹ ਲਫ਼ਜ਼ ਨੇ ਕਿ ਜਿਸ ਦਿਨ ਤੋਂ ਮਾਸਟਰ ਮਦਨ ਨੇ ਕੁੜੀ ਨੂੰ ਪੜ੍ਹਾਣਾ ਸ਼ੁਰੂ ਕੀਤਾ ਹੈ, ਉਰਵਸ਼ੀ ਦੇ ਤੌਰ ਹੀ ਬਦਲ ਗਏ ਨੇ।
ਨਿਹਾਲੋ ਦਾ ਦਿਲ ਇਸ ਕੂੜੀ ਉਜ ਤੋਂ ਵਿਲਕ ਉੱਠਿਆ ਤੇ ਉਹ ਗਲ ਗਲ ਤੋੜੀ ਦੁੱਖੀ ਹੋ ਕੇ ਬੋਲੀ— ''ਨਾ ਐਵੇਂ ਸੜਿਆਂ ਦੇ ਖਰੀਂਢ ਛਿੱਲਿਆ ਕਰ, ਚੇਤੂ ਦਾ ਭਾਈਆ । ਰੱਬ ਦਾ ਭਉ ਕਰ ਕੁਝ । ਕਿਉਂ ਹਰ ਵੇਲੇ ਤੌਣੀ ਤਾਈ ਰੱਖਨਾ ਏਂ ਮੇਰੇ ਜੋਗੀ।
ਅਫ਼ਸਰ ਪਾਸ ਚੜ੍ਹ ਗਏ ਤੋੜੇ ਤੇ ਲੜ ਗਈਆਂ ਫ਼ਰਮੈਸ਼ਾਂ, ਸਾਡਾ ਗ਼ਰੀਬਾਂ ਦਾ ਕੌਣ ? ਤੜੀ ਮੁੜੀ ਸਾਰੀ ਫ਼ਸਲ ਤੋਂ ਲਾ ਬੈਠੇ, ਪੜਿਆ ਸਾਡੇ ਕੋਈ ਹੋਇਆ ਨਾਂ ; ਸਾਡੀ ਕੌਣ ਦਾਰੀ ਕਰੋ ?
ਹਾਸੇ ਦੀ ਗੂੰਜ ਨੇ ਐਤਕੀਂ ਪਿਛਲਾ ਰੀਕਾਰਡ ਮਾਤ ਕਰ ਦਿੱਤਾ--ਫੇਰ ਤੋੜਾ ਉੱਥੇ ਹੀ ਝੜਿਆ । ਬਾਬਾ ਜੀ ਫੇਰ ਲਾਲ ਪੀਲੇ ਹੋ ਕੇ ਉੱਠਣ ਦਾ ਜਤਨ ਕਰਨ ਲਗੇ, ਪਰ ਅੱਗੇ ਵਾਂਗ ਹੀ ਅਸਫਲ ਰਹੇ।
ਤੁਸੀਂ ਇਖ਼ਲਾਕੀ ਤੌਰ ਤੇ ਡਰਪੋਕ ਓ। ਕਿਉਂ ਨਹੀਂ ਤੋੜਵਾਂ ਜਵਾਬ ਦੇ ਦੇਂਦੇ ? ਮੈਂ ਹੋਵਾਂ ਤੇ ਫੌਰਨ ਆਖ ਦੇਵਾਂ, ਮਹਾਸ਼ਾ ਜੀ, ਮਾਫ਼ ਕਰੋ, ਮੈਂ ਲਿਖ ਰਹੀ ਆਂ।
ਮਰ ਰਹੀ ਪਤਨੀ ਨੇ ਕਿਹਾ—ਲਉ ਜੀ ਮੈਂ ਤੇ ਆਪਣੀ ਤੋੜ ਨਿਬਾਹ ਚਲੀ ਹਾਂ, ਹੁਣ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ।
ਜੋ ਗੇਂਦਾਂ ਤੂੰ ਗੁੰਦੀਆਂ ਸਭ ਚੜ੍ਹ ਗਈਆਂ ਤੋੜ, ਪਰ ਇਕ ਸ਼ਾਹ ਜਹਾਨ ਦਾ ਰਿਹਾ ਰੜਕਦਾ ਰੋੜ ।
ਸਰੂਪ ਸਿੰਘ ਅਜੀਬ ਗੁੰਝਲ ਵਿੱਚ ਫਸ ਗਿਆ। ਜੇ ਉਹ ਤੋੜ ਕੇ 'ਨਾਂਹ ਕਰਦਾ ਤਾਂ ਪਿੰਡ ਵਾਲਿਆਂ ਦਾ ਦਿਲ ਟੁੱਟਦਾ ਸੀ, ਤੇ ਉਹਨਾਂ ਦੀ ਇਹ ਰਾਇ ਬਣ ਜਾਣ ਦਾ ਭੀ ਖਤਰਾ ਸੀ ਕਿ ਸਰੂਪ ਸਿੰਘ ਇਤਨੇ ਔਖੇ ਤੇ ਜ਼ਰੂਰੀ ਵੇਲੇ ਉਹਨਾਂ ਦੀ ਅਗਵਾਈ ਕਰਨ ਤੋਂ ਡਰ ਰਿਹਾ ਹੈ।