ਭਾਰਤੀ ਲੋਕ ਆਜ਼ਾਦੀ ਦੇ ਰੰਗ ਮਾਣ ਰਹੇ ਹਨ ।
ਵਿਆਹ ਵਿੱਚ ਕੁੜੀਆਂ ਦੇ ਗਿੱਧੇ ਨੇ ਖ਼ੂਬ ਰੰਗ ਬੰਨ੍ਹਿਆ।
ਫ਼ੇਲ੍ਹ ਹੋਣ ਦੀ ਖ਼ਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ ।
ਸੱਪ ਨੂੰ ਦੇਖ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ।
ਮਨਜੀਤ ਦੀ ਕੁੜਮਾਈ ਹੋ ਜਾਣੀ ਸੀ, ਪਰੰਤੂ ਕਿਸੇ ਨੇ ਭਾਨੀ ਮਾਰ ਕੇ ਰਾਹ ਵਿੱਚ ਰੋੜਾ ਅਟਕਾ ਦਿੱਤਾ ।
ਜੀਤਾ ਇੰਨਾ ਵਿਗੜ ਚੁੱਕਾ ਹੈ ਕਿ ਉਸ ਦੇ ਰਾਹ 'ਤੇ ਆਉਣ ਦੀ ਕੋਈ ਆਸ ਨਹੀਂ।
ਬੱਚੇ ਬਜਾਰ ਗਈ ਮਾਂ ਦਾ ਰਾਹ ਤੱਕ ਰਹੇ ਸਨ।
ਸਰਮਾਏਦਾਰ ਮਜ਼ਦੂਰਾਂ ਦਾ ਰੱਤ ਪੀਂਦਾ ਹੈ।
ਮੈਂ ਤੈਨੂੰ ਭੁੱਲਿਆ ਹੋਇਆ ਨਹੀਂ, ਮੈਂ ਤਾਂ ਤੇਰੀ ਰਗ-ਰਗ ਤੋਂ ਜਾਣੂ ਹਾਂ।
ਜੇਬ ਕਤਰਾ ਉਸ ਦੀ ਜੇਬ ਕੱਟ ਕੇ ਰਫ਼ੂ ਚੱਕਰ ਹੋ ਗਿਆ ।
ਹਿੰਮਤ ਰਾਖ ਵਿੱਚ ਮੇਖ਼ ਮਾਰ ਕੇ ਕੰਗਾਲ ਨੂੰ ਧਨੀ ਬਣਾ ਦਿੰਦੀ ਹੈ।
ਤੂੰ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਏਂ ਤੇ ਐਵੇਂ ਨਾਰਾਜ਼ ਹੋ ਜਾਂਦੀ ਹੈ।