ਜਦੋਂ ਅਧਿਆਪਕ ਤੋਂ ਸੁਆਲ ਨਹੀਂ ਸੀ ਨਿਕਲ ਰਿਹਾ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।
ਸਿਆਣੇ ਆਦਮੀ ਮੁਸ਼ਕਲ ਸਮੇਂ ਵੀ ਦਾੜ੍ਹੀ ਬਿਗਾਨੇ ਹੱਥ ਨਹੀਂ ਦਿੰਦੇ ।
ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰਹ ਨੇ ਕਿਹਾ, ਮੈਂ ਤਾਂ ਇੱਥੇ ਦੋਜ਼ਖ਼ ਦੀ ਅੱਗ ਵਿੱਚ ਸੜ ਰਹੀ ਹਾਂ।
ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ, ਮੈਨੂੰ ਹੁਸ਼ਿਆਰਪੁਰ ਉਸ ਦੇ ਕਾਰੋਬਾਰ ਨੂੰ ਵੀ ਦੇਖਣਾ ਪੈਂਦਾ ਹੈ ਤੇ ਇੱਧਰ ਜਲੰਧਰ ਵਿੱਚ ਮੈਨੂੰ ਆਪਣੇ ਕੰਮ ਦਾ ਵੀ ਫ਼ਿਕਰ ਲੱਗਾ ਰਹਿੰਦਾ ਹੈ, ਮੇਰੀਆਂ ਤਾਂ ਅੱਜ ਕੱਲ੍ਹ ਦੋ ਬੇੜੀਆਂ ਵਿੱਚ ਲੱਤਾਂ ਹਨ ।
ਲੜਾਈ ਵਿੱਚ ਕਦੇ ਇਕ ਹੱਥੀਂ ਤਾੜੀ ਨਹੀਂ ਵੱਜਦੀ।
ਮਨਜੀਤ ਦਾ ਗ਼ੁੱਸਾ ਦੁੱਧ ਦਾ ਉਬਾਲ ਹੈ ।ਉਸ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।
ਮੇਰਾ ਤਾਂ ਉਸ ਵੱਲੋਂ ਦਿਲ ਖੱਟਾ ਹੋ ਗਿਆ ਜਦੋਂ ਉਸ ਨੇ ਮੈਨੂੰ ਗਾਲ ਕੱਢੀ।
ਬਿਮਾਰ ਬੁੱਢਾ ਬੱਸ ਦਿਨਾਂ ਦਾ ਪ੍ਰਾਹੁਣਾ ਹੈ ।
ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗੁਆਂਢੀ ਘਰੋਂ ਕਿਉਂ ਗ਼ਾਇਬ ਹੈ।ਮੈਨੂੰ ਤਾਂ ਦਾਲ ਵਿੱਚ ਕੁੱਝ ਕਾਲਾ ਲਗਦਾ ਹੈ ਕਿਤੇ ਚੋਰੀ ਉਸ ਨੇ ਹੀ ਨਾ ਕੀਤੀ ਹੋਵੇ ।
ਜਦੋਂ ਸ਼ਾਹੂਕਾਰ ਨੇ ਸੌ ਰੁਪਏ ਕਰਜ਼ੇ ਦਾ ਮੈਥੋਂ ਦੋ ਸਾਲ ਬਾਅਦ ਡੇਢ ਸੌ ਰੁਪਇਆ ਵਿਆਜ ਮੰਗਿਆ, ਤਾਂ ਮੈਂ ਕਿਹਾ, "ਇਹ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ।
ਮਹਾਰਾਜਾ ਰਣਜੀਤ ਸਿੰਘ ਦੁੱਧੋਂ ਪਾਣੀ ਛਾਣਦਾ ਹੁੰਦਾ ਸੀ।
ਮਲਕੀਤ ਸਿੰਘ ਨੇ ਪਠਾਣ ਦੇ ਖ਼ੂਬ ਦੰਦ ਖੱਟੇ ਕੀਤੇ।