ਡਾਕਟਰ ਨੇ ਜਦੋਂ ਮੇਰੀ ਲੱਤ ਉੱਤੇ ਨਿਕਲੇ ਵੱਡੇ ਸਾਰੇ ਫੋੜੇ ਨੂੰ ਚੀਰਾ ਦਿੱਤਾ, ਤਾਂ ਜੀਭ ਦੰਦਾਂ ਹੇਠ ਦੇ ਲਈ ਤੇ ਸੀ ਨਾ ਕੀਤੀ ।
ਕਿਸੇ ਨੂੰ ਮੰਦੇ ਬਚਨ ਬੋਲ ਕੇ ਆਪਣੀ ਜੀਭ ਗੰਦੀ ਕਰਨ ਦਾ ਕੋਈ ਫ਼ਾਇਦਾ ਨਹੀਂ ।
ਵਿਆਹ ਵਾਲੇ ਘਰ ਤਲੀਆਂ ਚੀਜ਼ਾਂ ਖਾ ਕੇ ਮੇਰਾ ਤਾਂ ਜੀ ਭਰ ਗਿਆ ।
ਜੇ ਸਾਡੇ ਹੁੰਦਿਆਂ ਕੋਈ ਸਾਡੇ ਖ਼ਾਨਦਾਨ ਦੀ ਬੇਇੱਜ਼ਤੀ ਕਰ ਦੇਵੇ, ਤਾਂ ਫਿਰ ਅਸੀਂ ਤਾਂ ਜਿਉਂਦੇ ਹੀ ਮਰ ਗਏ ।
ਸੱਸ ਦੇ ਭੈੜੇ ਸਲੂਕ ਕਰ ਕੇ ਕਮਲਜੀਤ ਦੀ ਜਿੰਦ ਨੱਕ ਵਿੱਚ ਆਈ ਹੋਈ ਹੈ।
ਗੁਰਮੁਖ ਸਿੰਘ ਮੁਸਾਫ਼ਰ ਨੂੰ ਦੇਸ-ਭਗਤ ਹੀਰਾ ਸਿੰਘ ਤੇ ਲਾਲ ਸਿੰਘ ਕਮਲਾ ਅਕਾਲੀ ਦੇ ਸੰਪਰਕ ਵਿੱਚ ਆਉਣ ਨਾਲ ਦੇਸ਼-ਭਗਤੀ ਦੀ ਜਾਗ ਲੱਗੀ ।
ਦੇਸ਼ ਨੂੰ ਆਜ਼ਾਦ ਕਰਾਉਣ ਲਈ ਦੇਸ਼-ਭਗਤਾਂ ਨੇ ਬਹੁਤ ਜਬਰ ਜਾਲੇ ।
ਰਾਮ ਦੇ ਭਰਾ ਨੇ ਉਸ ਨੂੰ ਕਿਹਾ ਕਿ ਜ਼ਬਾਨੀ ਜਮ੍ਹਾਂ ਖ਼ਰਚ ਕਰਨ ਨਾਲ ਤੂੰ ਪਾਸ ਨਹੀਂ ਹੋਣਾ, ਮਿਹਨਤ ਕਰੇਂਗਾ, ਤਾਂ ਹੀ ਕੁੱਝ ਬਣੇਗਾ ।
ਰਮਨ ਆਪਣੀ ਜਾਨ ਤਲੀ ਤੇ ਧਰ ਕੇ ਬਲਦੀ ਅੱਗ ਵਿੱਚੋਂ ਬੱਚੇ ਨੂੰ ਬਾਹਰ ਕੱਢ ਲਿਆਇਆ।
ਜਸਵਿੰਦਰ ਨੇ ਕਿਹਾ, ਜੇਕਰ ਸਾਡੇ ਦਿਲ ਖ਼ੁਸ਼ ਹੁੰਦੇ ਤਾਂ ਜੰਗਲ ਵਿੱਚ ਮੰਗਲ ਹੋ ਜਾਂਦਾ।
ਆਪਣੇ ਫ਼ੌਜੀ ਪੁੱਤਰ ਦੇ ਮਰਨ ਦੀ ਖ਼ਬਰ ਸੁਣ ਕੇ ਮਾਂ ਦਾ ਜੀ ਭਰ ਆਇਆ।
ਅਗਰ ਅਸੀਂ ਖ਼ੂਬ ਜਾਨ ਮਾਰਾਂਗੇ ਤਾਂ ਇਕ ਦਿਨ ਜ਼ਰੂਰ ਸਫਲ ਹੋਵਾਂਗੇ।