ਉਹ ਸੁਪਨਿਆਂ ਦੇ ਪਿਆਰੇ ਨਜ਼ਾਰੇ, ਸੁਖਾਂ ਤੇ ਸਵਰਗਾਂ ਦੇ ਲਾਰੇ, ਪਲਕ ਖੁਲ੍ਹੀ ਤਾਂ ਕੀ ਤਕਿਆ, ਕੋਈ ਸਾਰੇ ਹੀ ਪੀ ਗਿਆ ਘੋਲ ਕੇ।
ਪਤਾ ਨਹੀਂ ਮੋਹਨ ਨੇ ਸਾਡੇ ਮੁੰਡੇ ਨੂੰ ਕੀ ਘੋਲ ਕੇ ਪਿਲਾ ਦਿੱਤਾ ਹੈ । ਉਹ ਉਸ ਦੇ ਘਰੋਂ ਹਟਣ ਦਾ ਨਾਂ ਨਹੀਂ ਲੈਂਦਾ ; ਉਸ ਮਗਰ ਲੱਟੂ ਹੋਇਆ ਫਿਰਦਾ ਹੈ।
ਦਿਆਲੇ ਨੂੰ ਅੰਦਰਲੇ ਗਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇ ਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ । ਭਰੇ ਸਰੀਰ ਵਾਲਾ ਤਵੀਤ ਹੋ ਗਿਆ। ਅਫੀਮ ਤੋਂ ਦਿਆਲਾ ਸੁੱਕ ਕੇ ਸੁਲਫਾ ਅਤੇ ਸੁਲਫੇ ਤੋਂ ਸਿਗਰਟਾਂ ਦੇ ਬਸ ਨੇ ਉਸ ਨੂੰ ਬਹੁਤ ਘੋਰੀ ਕਰ ਸੁੱਟਿਆ।
ਘੋਰ ਤਪ ਨਾਰ ਦਾ ਜਾਇ ਬੇਕਾਰ ਨਾ, ਹੋਰ ਥੇ 'ਚਾਤ੍ਰਿਕ' ਝਾਤੀਆਂ ਮਾਰ ਨਾ।
ਬੱਚੇ ਨੂੰ ਰੋਂਦੇ ਰੋਂਦੇ ਘੋਟੂ ਪੈ ਗਿਆ, ਪਰ ਉਸ ਜ਼ਰਾ ਪਰਵਾਹ ਨਾ ਕੀਤੀ।
ਜਿੰਨੀ ਮਿਠਾਈ ਆਈ, ਮੈਂ ਇੱਕੋ ਦਿਨ ਲਗ ਕੇ ਖਾ ਛੱਡੀ, ਘੋਟ ਘੋਟ ਕੇ ਪੀਣਾਂ ਮੈਨੂੰ ਚੰਗਾ ਨਹੀਂ ਲਗਦਾ; ਹੈ ਸੀ ਵੀ ਥੋੜੀ ਜਿਹੀ।
ਸਾਨੂੰ ਗਯਾਨ ਦੇ ਖੂਹਾਂ ਵਿੱਚ ਦੇਇ ਧੱਕੇ, ਆਪ ਮਾਲਣ ਦੇ ਰੋੜ੍ਹ ਵਿੱਚ ਵਹਿ ਗਿਉਂ ਵੇ ! ਡੰਗਰ ਚਾਰਦਾ ਵੜ ਗਿਓ ਸ਼ੀਸ਼ ਮਹਿਲੀ, ਘੋਟ ਘੋਟ ਗੱਲਾਂ ਕਰਨ ਡਹਿ ਗਿਓਂ ਵੇ !
ਬਹੁਤੀਆਂ ਘੋਖਾਂ ਪੁੱਟਣ ਦੀ ਮੈਨੂੰ ਲੋੜ ਨਹੀਂ, ਨਾ ਹੀ ਮੈਂ ਜ਼ਾਤ ਪਾਤ ਦੀ ਪਾਬੰਦ ਹਾਂ, ਪਰ ਦੋ ਗੱਲਾਂ ਨੇ, ਜਿਨ੍ਹਾਂ ਬਾਬਤ ਮੈਂ ਪੂਰੀ ਖੋਜ ਕਰਨੀ ਹੈ, ਇਸ ਦਾ ਭਾਰ ਮੈਂ ਤੁਹਾਡੇ ਤੇ ਸੁੱਟਣਾ ਚਾਹੁੰਦੀ ਹਾਂ।
ਭਾਵੇਂ ਸਾਹਿਤ ਇੱਕ ਵਿਆਪਕ ਜਿਹਾ ਸ਼ਬਦ ਹੈ, ਜਿਸ ਦਾ ਘੇਰਾ ਬੜਾ ਚੌੜਾ ਹੈ, ਪਰ ਅੱਜ ਕੱਲ੍ਹ ਸਾਹਿਤ ਦੇ ਨਾਉਂ ਤੇ ਜਿਸ ਰਚਨਾ ਨੂੰ ਯਾਦ ਕੀਤਾ ਜਾਂਦਾ ਹੈ, ਉਹ ਇਸ ਦਾ ਇੱਕ ਬੜਾ ਵਿਸ਼ਾਲ ਅਤੇ ਸੰਜੀਵ ਅੰਗ ਹੈ।
ਸੁਆਮੀ ! ਸੱਲ ਜੁਦਾਈ ਦੇ ਬੁਰੀ ਕੀਤੀ, ਲੁੜਛ ਲੁੜਛ ਕੇ ਘੇਰਨੀ ਖਾਈ ਦੀ ਏ, ਕਰ ਕਰ ਕੀਰਨੇ ਸੰਧਿਆ ਪਾਈ ਦੀ ਏ, ਲਿੱਲਾਂ ਲੈਂਦਿਆਂ ਟਿੱਕੀ ਚੜ੍ਹਾਈ ਦੀ ਏ।
ਤੁਹਾਨੂੰ ਮੈਂ ਕਈ ਵਾਰ ਅੱਗੇ ਵੀ ਆਖਿਆ ਏ, ਪਈ ਮੁਟਿਆਰ ਧੀ ਤੁਹਾਡੇ ਬੂਹੇ ਬੈਠੀ ਏ। ਘੇਸ ਮਾਰ ਕੇ ਨਾ ਪਏ ਰਹੇ । ਚੰਗਾ ਵਰ ਵੇਖ ਕੇ ਇਹ ਕਾਰਜ ਕਰ ਛੱਡੋ ਤੇ ਰੱਬ ਵੱਲੋਂ ਸੁਰਖਰੂ ਹੋਵੇ।
ਫੈਲ ਦਾ ਅਰਥ ਕਰਦਿਆਂ ਕਰਦਿਆਂ ਧਿੰਗ ਜ਼ੋਰੀ ਉਹ ਸਾਹਮਣੇ ਘਰ ਦਾ ਰੋਸ਼ਨਦਾਨ ਉਸ ਦੀਆਂ ਅੱਖਾਂ ਅੱਗੇ ਆ ਜਾਂਦਾ, ਤੇ ਕਿਸੇ ਮੁੰਦਰੀ ਦੇ ਪਤਲੇ ਨਕਸ਼ਾਂ ਵਿੱਚ ਉਹ ਸਾਰਾ ਹੀ ਘੁਲ ਮਿਲ ਜਾਂਦਾ ।