ਉਹ ਫੇਲ੍ਹ ਕੀ ਹੋਇਆ ਹੈ, ਆਪਣਾ ਆਪ ਹੀ ਉਸ ਨੇ ਗਾਲ ਲਿਆ ਹੈ। ਉਹ ਲਗਾਤਾਰ ਗਮ ਵਿੱਚ ਸੁੱਕਦਾ ਜਾ ਰਿਹਾ ਹੈ।
ਸਾਰੀ ਰਾਤ ਮੈਂ ਤੇ ਸੌਂ ਨਹੀਂ ਸਕਿਆ ਤੇ ਗੰਨੀਆਂ ਇੰਨੀਆਂ ਭਾਰੀਆਂ ਹੋਈਆਂ ਹੋਈਆਂ ਹਨ ਕਿ ਮੈਨੂੰ ਕੁਝ ਦਿਸਦਾ ਹੀ ਨਹੀਂ।
ਸ਼ੰਕਰ ਦੇ ਕੁਝ ਗਰਮ ਸਾਥੀ-ਜੇਹੜੇ ਹਮੇਸ਼ਾਂ ਉਸ ਦੀ ਹਾਂ ਵਿੱਚ ਹਾਂ ਰਲਾਣ ਦੇ ਮੋਹਰੀ ਹੁੰਦੇ ਸਨ-ਰਾਇ ਸਾਹਿਬ ਨੇ ਇੱਕ ਇੱਕ ਕਰਕੇ ਸਾਰੇ ਆਪਣੇ ਨਾਲ ਗੰਢ ਲਏ ਸਨ । ਇਸ ਲਈ ਹੁਣ ਖਤਰੇ ਦੀ ਸੰਭਾਵਨਾ ਨਹੀਂ ਸੀ।
"ਉਹ ! ਕਿਤਨਾ ਸ਼ੈਤਾਨੀ ਦਿਮਾਗ਼ ਹੈ ਇਸ ਦਾ" ਇਹੋ ਸੋਚਦਾ ਉਹ ਘਰ ਮੁੜ ਆਇਆ ਤੇ ਉਸ ਤੋਂ ਬਾਦ ਅੱਜ ਤੱਕ ਉਹ ਪ੍ਰਕਾਸ਼ ਦੀ ਕੋਠੀ ਨਹੀਂ ਗਿਆ-ਦੋਸਤ ਦੇ ਵਿਰੁੱਧ ਉਸ ਦੇ ਦਿਲ ਵਿੱਚ ਹੀ ਇੱਕ ਗੰਢ ਜੇਹੀ ਬੱਝ ਗਈ।
ਮੇਰਾ ਪਤੀ ਹੋਰ ਵਿਆਹ ਕਰਾਉਣ ਲੱਗਾ ਏ ਤੇ ਕਰ ਰਿਹਾ ਏ ਭੈੜੀ ਜਹੀ ਗੰਢ-ਤੁਪ । ਮੈਂ ਕੀ ਕਰ ਸਕਦੀ ਹਾਂ, ਤੌੜੀ ਉੱਬਲੂ ਤਾਂ ਆਪਣੇ ਕੰਢੇ ਲੂਹੂ।
ਆਖਰ ਉਸ ਦੀ ਇਹ ਵੀ ਮੁਸ਼ਕਲ ਹੱਲ ਹੋ ਗਈ, ਜਦੋਂ ਕਸ਼ਮੀਰੀ ਸੌਂਦਯ ਦੀ ਇੱਕ ਪ੍ਰਤਿਮਾ ਉੱਤੇ ਉਸ ਦੀ ਨਜ਼ਰ ਜਾ ਟਿਕੀ। ਕਸ਼ਮੀਰ ਦੀਆਂ ਸਰ-ਸਬਜ਼ ਵਾਦੀਆਂ ਵਿੱਚ ਵੱਸਦੇ ਇਕ ਬਹਿਮਣ ਖ਼ਾਨਦਾਨ ਦੀ ਲੜਕੀ ਨਾਲ ਉਸ ਦਾ ਗੰਢ ਚਿਤਰਾਵਾ ਹੋ ਗਿਆ।
ਸੂਟਾਂ ਬੂਟਾਂ ਵਾਲੇ ਬਾਬੂ ਲੋਕਾਂ ਦੀਆਂ ਗੰਢਾਂ ਕਪਦੇ ਪਕੜੇ ਜਾਂਦੇ ਹਨ। ਭੁੱਖ ਬੜੀ ਹੈ ਤੇ ਡਿਗਰੀਆਂ ਵਾਲਿਆਂ ਤੋਂ ਮਿਹਨਤ ਮਜ਼ਦੂਰੀ ਹੁੰਦੀ ਨਹੀਂ।
ਕਿਸੇ ਨੇ ਆ ਕੇ ਸ਼ਾਹ ਨੂੰ ਦੱਸਿਆ- ਤੁਹਾਡੀ ਵਿਧਵਾ ਨੂੰਹ ਦਾ ਤੇ ਉਸ ਦੇ ਪੇਕਿਆਂ ਨੇ ਹੋਰ ਥਾਂ ਵਿਆਹ ਕਰ ਦਿਤਾ ਏ। ਸ਼ਾਹ- ਚੰਗਾ ਹੋਇਆ, ਏਹ ਵੀ ਗੰਗਾ ਨ੍ਹਾਤੇ; ਰੋਜ਼ ਰੋਜ਼ ਦਾ ਪਿੱਟਣਾ ਮੁੱਕਾ।
ਤੂੰ ਗੰਗਾ ਜਲੀ ਚੁਕ ਕੇ ਆਖ ਕਿ ਤੂੰ ਇਹ ਕੰਮ ਨਹੀਂ ਕੀਤਾ । ਨਹੀਂ ਤੇ ਸਾਰਿਆਂ ਦਾ ਸ਼ੱਕ ਤੇਰੇ ਤੇ ਹੀ ਪੱਕਾ ਹੈ।
ਕਿਸੇ ਨੇ ਪਿੰਡ ਆ ਕੇ ਖਬਰ ਕੀਤੀ ਕਿ ਖੂਹ ਤੋਂ ਗੋਲੀ ਕੁ ਦੀ ਵਾਟ ਉੱਤੇ ਸਰਕੜੇ ਦੇ ਖੇਤ ਵਿੱਚ 'ਸੁਭਾਗ' ਬੇ ਸੁਧ ਪਈ ਹੈ।
ਇਹ ਇੱਕ ਐਸਾ ਗੋਰਖ ਧੰਧਾ ਪੈਦਾ ਹੋ ਗਿਆ ਸੀ, ਜਿਸ ਚੋਂ ਨਿਕਲਣ ਦਾ ਉਸ ਨੂੰ ਕੋਈ ਵੀ ਰਸਤਾ ਦਿਖਾਈ ਨਹੀਂ ਸੀ ਦੇਂਦਾ।
ਕਿੰਨਾ ਸਮਾਂ ਹੀ ਉਸ ਦੀ ਗੋਦ ਹਰੀ ਨਾ ਹੋਈ। ਅੰਤ ਉਸ ਨੇ ਆਪਣੇ ਭਰਾ ਦੇ ਪੁੱਤਰ ਨੂੰ ਗੋਦੀ ਲੈ ਲਿਆ। ਹੁਣ ਸੁੱਖ ਨਾਲ ਉਹ ਤਕੜਾ ਹੋ ਗਿਆ।