ਕੀ ਤੇਰੇ ਹੱਡਾਂ ਵਿੱਚ ਪਾਣੀ ਪਿਆ ਹੋਇਆ ਹੈ ਕਿ ਤੂੰ ਸਾਰਾ ਦਿਨ ਕੱਖ ਭੰਨ ਕੇ ਦੋਹਰਾ ਨਹੀਂ ਕਰਦਾ ।
ਧੰਨੇ ਨੇ ਨਸ਼ੇ ਖਾ-ਖਾ ਕੇ ਆਪਣੇ ਹੱਡਾਂ ਨੂੰ ਰੋਗ ਲਾ ਲਏ ਹਨ ।
ਪ੍ਰੀਖਿਆ ਦਾ ਬੋਝ ਸਿਰ ਤੋਂ ਲੱਥਣ ਨਾਲ ਮੈਂ ਹੌਲਾ ਫੁੱਲਾ ਹੋ ਗਿਆ ਹਾਂ ।
ਨਾਦਰ ਸ਼ਾਹ ਦੇ ਹਮਲੇ ਨੇ ਭਾਰਤ ਵਿੱਚ ਹੇਠਲੀ ਉੱਤੇ ਕਰ ਦਿੱਤੀ।
ਮਿੱਠਾ ਬੋਲਣ ਉੱਤੇ ਕੋਈ ਹਿੰਙ ਫਟਕੜੀ ਨਹੀਂ ਲਗਦੀ, ਪਰ ਇਸ ਨਾਲ ਤੁਸੀਂ ਪ੍ਰਾਪਤ ਸਭ ਕੁੱਝ ਕਰ ਸਕਦੇ ਹੋ ।
ਲੜਾਕੀ ਸੱਸ ਆਪਣੀ ਨੂੰਹ ਨੂੰ ਤੰਗ ਕਰਨ ਲਈ ਉਸ ਦੀ ਹਿੱਕ ਉੱਤੇ ਮੂੰਗ ਦਲ਼ਦੀ ਹੈ ।
ਬਲਕਾਰ ਤਾਂ ਹੱਥਾਂ ਪੈਰਾਂ ਦਾ ਖੁੱਲ੍ਹਾ ਹੈ, ਪਰ ਉਸ ਦਾ ਭਰਾ ਸੁਕੜੂ ਜਿਹਾ ਹੀ ਹੈ।
ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਵਿਖਾਏ ।
ਸੁਸ਼ੀਲ ਨੇ ਸੱਤ-ਸੱਤ ਰਕਮਾਂ ਦੇ ਗੁਣਾ ਦਾ ਝੱਟ-ਪਟ ਉੱਤਰ ਦੇ ਕੇ ਹੱਥਾਂ 'ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ ।
ਬਿਜਲੀ ਬੰਦ ਹੋਣ ਕਾਰਨ ਸਿਨੇਮਾ ਹਾਲ ਵਿੱਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ, ਜਿਸ ਕਰਕੇ ਉਹ ਇਕ ਕੁਰਸੀ ਦੀ ਲੱਤ ਨਾਲ ਠੇਡਾ ਖਾ ਕੇ ਡਿੱਗ ਪਿਆ ।
ਵਿਹਲੇ ਬੰਦਿਆਂ ਨੂੰ ਹਵਾਈ ਕਿਲ੍ਹੇ ਉਸਾਰਨ ਦੀ ਆਦਤ ਹੁੰਦੀ ਹੈ।
ਜੀਤ ਸਦਾ ਹਵਾ ਦੇ ਘੋੜੇ ਸਵਾਰ ਰਹਿੰਦਾ ਹੈ । ਕਿਸੇ ਗ਼ਰੀਬ ਨਾਲ ਗੱਲ ਹੀ ਨਹੀਂ ਕਰਦਾ ।