ਬੇਔਲਾਦ ਔਰਤ ਦੇਵਤੇ ਦੀ ਮੂਰਤੀ ਅੱਗੇ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗ ਰਹੀ ਸੀ।
ਜਦੋਂ ਗੀਤ ਚੱਲਿਆ ਤਾਂ ਸਾਰਿਆਂ ‘ਚ ਝੂਟਾ ਆ ਗਿਆ।
ਇਸ ਬਾਰਸ਼ ਨੇ ਤਾਂ ਸਾਰੇ ਪ੍ਰੋਗਰਾਮ ਤੇ ਝਾੜੂ ਫੇਰ ਦਿੱਤਾ।
ਮੋਹਨ ਦੇ ਜਨਮਦਿਨ ਤੋਂ ਬਾਦ ਤਾਂ ਝੜੀ ਹੀ ਲੱਗੀ ਹੋਈ ਹੈ।
ਰਮਨ ਦੇ ਪੇਪਰ ਵਿਚ ਘੱਟ ਨੰਬਰ ਵੇਖ ਕੇ ਉਸ ਦੇ ਪਾਪਾ ਜੀ ਨੇ ਝੱਗ ਛੱਡ ਦਿੱਤੀ।
ਸੁਨਾਮੀ ਕਰਕੇ ਉਸ ਸ਼ਹਿਰ ਦਾ ਝੁੱਗਾ ਚੌੜ ਹੋ ਗਿਆ ਹੈ।
ਹਰਜੀਤ ਆਪਣਾ ਕੰਮ ਕਢਾਉਣ ਲਈ ਕਿਸੇ ਦੀ ਵੀ ਝੋਲੀ ਚੁੱਕ ਲੈਂਦਾ ਹੈ।
ਵਿਚਾਰੇ ਗ਼ਰੀਬਾਂ ਨੂੰ ਸੁੱਕੀ ਰੋਟੀ ਨਾਲ ਹੀ ਝੱਟ ਟਪਾਉਣਾ ਪੈਂਦਾ ਹੈ।
ਮਾਂ ਦੇ ਡਾਟਣ ਤੋਂ ਬਾਦ ਜੱਗੂ ਝੰਗ ਵਾਂਗ ਬੈਠ ਗਿਆ।