ਜੇ ਇਹ ਚੀਜ਼ ਤੁਸੀਂ ਆਪਣੇ ਕੰਮ ਵਿੱਚ ਲਿਆ ਸਕੋ ਤਾਂ ਬੇਸ਼ਕ ਵਰਤ ਲਉ।
ਵੈਸੇ ਤਾਂ ਹਰ ਕੰਮ ਵਾਹਿਗੁਰੂ ਦੀ ਕ੍ਰਿਪਾ ਨਾਲ ਹੀ ਸਿਰੇ ਚੜ੍ਹਦਾ ਹੈ ਪਰ ਫੇਰ ਵੀ ਉਸ ਨੇ ਮੇਰਾ ਇਸ ਕੰਮ ਵਿੱਚ ਚੰਗਾ ਹੱਥ ਵਟਾਇਆ।
ਉਨ੍ਹਾਂ ਦਾ ਖਿਆਲ ਸੀ ਕਿ ਰੋਹਬ ਤੇ ਤੇਜ਼ੀ ਨਾਲ ਕੰਮ ਰਾਸ ਹੋ ਜਾਵੇਗਾ, ਪਰ ਨਤੀਜਾ ਹੋਇਆ ਇਸ ਦੇ ਉਲਟ। ਰਾਇ ਸਾਹਿਬ ਕਮਰ ਨੂੰ ਬੇ-ਤਹਾਸ਼ਾ ਕੁੱਟਣ ਦੀ ਗਲਤੀ ਕਰ ਬੈਠੇ ਸਨ, ਉਸ ਨੇ ਤਾਂ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ।
ਓ ਬਹਾਦਰੋ, ਸੂਰਬੀਰੋ, ਹੁਣ ਤੇ ਮੈਦਾਨ ਮਾਰਿਆ ਪਿਆ ਹੈ, ਦੁਸ਼ਮਨ ਦੇ ਪੈਰ ਉੱਖੜ ਰਹੇ ਹਨ ਤੇ ਤੁਸੀਂ ਹੌਸਲਾ ਛੱਡ ਰਹੇ ਹੋ। ਜ਼ੋਰ ਦਾ ਇੱਕੋ ਹੱਲਾ ਕਰੋ ਤੇ ਕੰਮ ਪਾਰ ਹੈ।
ਜਦੋਂ ਹੁਣ ਤੁਸੀਂ ਕੰਮ ਦੇ ਸਿਰ ਹੋ ਗਏ ਹੋ, ਆਪੇ ਸਿਰੇ ਚੜ੍ਹ ਜਾਏਗਾ । ਹਿੰਮਤੀ ਦੀ ਪਰਮਾਤਮਾ ਵੀ ਸਹਾਇਤਾ ਕਰਦਾ ਹੈ।
ਕੀ ਲਿਖ ਰਿਹਾ ਏਂ ? ਕਿਤੇ ਰੇਡੀਓ ਲਈ ਕੋਈ ਨਾਟਕ ਲਿਖਦਾ ਹੋਵੇਂਗਾ ਬੱਚੂ, ਤੂੰ ਵੀ ਪੈਸੇ ਵਾਲਾ ਕੰਮ ਕਰਦਾ ਏਂ, ਜਨਤਾ ਦਾ ਕੰਮ ਕਰਨ ਤੋਂ ਤੂੰ ਵੀ ਕਤਰਾਉਂਦਾ ਏਂ। ਅੱਛਾ ਲਿਖ, ਬੈਠਾ ਪੈਸੇ ਘੜ!
ਤੁਸੀਂ ਤੇ ਮੌਜਾਂ ਕਰਕੇ ਟੁਰਦੇ ਬਣੇ; ਪਿੱਛੋਂ ਮੇਰੀ ਜਿੰਦ ਸਖ਼ਤੀ ਨੂੰ ਫੜੀ ਗਈ। ਉਸੇ ਰਾਤ ਮੈਨੂੰ ਕੰਮ ਤੇ ਡਾਹ ਦਿੱਤਾ ਗਿਆ।
ਬੇੜਾ ਗ਼ਰਕ ਹੋਵੇ ਇਸ ਮੋਹਨ ਦਾ, ਜਿਸ ਨੇ ਆਉਂਦਿਆਂ ਹੀ ਕੰਮ ਖਚਕਾ ਦਿੱਤਾ ਏ, ਨਹੀਂ ਤੇ ਮੈਂ ਅੱਜ ਦੇ ਜਲਸੇ ਵਿੱਚੋਂ ਚੰਗੇ ਖੀਸੇ ਭਰਨੇ ਸਨ।
ਮੈਂ ਸਾਰਾ ਦਿਨ ਕੰਮ ਕਰ ਕਰ ਮੋਇਆ ਹਾਂ ਤੇ ਤੁਹਾਡੇ ਕੁਝ ਨੱਕੋਂ ਹੀ ਨਹੀਂ ਨਿਲਕਦਾ।
ਤੂੰ ਬੜਾ ਦਾਈ ਏਂ, ਤੂੰ ਧੀਰੇ ਨਵਾਬ ਖ਼ਾਨ ਵਾਲੀ ਜ਼ਮੀਨ ਮੇਰੇ ਗਲ ਮੜ੍ਹਦਾ ਏਂ । ਇਕ ਤਾਂ ਉਹ ਭੋਂ ਮਾੜੀ ਏ, ਦੂਜਾ ਤੂੰ ਆਪਣਾ ਕੰਮ ਕੱਢ ਲੈਣਾ ਏ ਕਿ ਤੇਰਾ ਕਰਜ਼ਾ ਵਸੂਲ ਹੋ ਜਾਏ।
ਸੋ ਖੁਸ਼ ਕਿਸਮਤੀ ਨਾਲ ਉਸ ਲਈ ਚੰਗਾ ਮੌਕਾ ਪੈਦਾ ਹੋ ਗਿਆ, ਜਦ ਨਾ ਕੇਵਲ ਉਹ ਚੰਪਾ ਨੂੰ ਰਾਇ ਸਾਹਿਬ ਦੀਆਂ ਨਜ਼ਰਾਂ ਵਿੱਚ ਘ੍ਰਿਣਤ ਕਰ ਸਕਦਾ ਸੀ, ਸਗੋਂ ਏਸੇ ਚੰਪਾ ਨੂੰ ਹਥਿਆਰ ਦੇ ਤੌਰ ਤੇ ਵਰਤ ਕੇ ਹੋਰ ਵੀ ਕਈ ਕੰਮ ਸਾਰ ਸਕਦਾ ਸੀ।
ਇਹ ਚੀਜ਼ ਸਾਂਭ ਕੇ ਰੱਖ ਛੱਡ, ਕਦੇ ਕੰਮ ਆਏਗੀ।