ਥੋੜ੍ਹੀ ਤਨਖ਼ਾਹ ਨਾਲ ਸਾਂਝੇ ਟੱਬਰ ਦਾ ਲਾਂਘਾ ਲੰਘਣਾ ਔਖਾ ਹੈ ।
ਅੱਜ ਮੈਂ ਉਸ ਦੀ ਚੰਗੀ ਲਾਹ-ਪਾਹ ਕੀਤੀ ਹੈ । ਜੇਕਰ ਸ਼ਰਮ ਹੋਵੇਗੀ, ਤਾਂ ਮੁੜ ਸ਼ਰਾਬ ਨਹੀਂ ਪੀਵੇਗਾ ।
ਸਾਰਾ ਦਿਨ ਤੁਰ-ਤੁਰ ਕੇ ਇਕ ਥਾਂ ਬਹਿੰਦਿਆਂ ਹੋਇਆਂ ਮੈਂ ਕਿਹਾ, 'ਹੁਣ ਤਾਂ ਮੇਰੀਆਂ ਲੱਤਾਂ ਵਿੱਚ ਸਿੱਕਾ ਭਰ ਗਿਆ ਹੈ । ਹੁਣ ਨਹੀਂ ਤੁਰ ਹੁੰਦਾ ।
ਤੁਹਾਨੂੰ ਆਪਣੇ ਪੁੱਤਰ ਦੀ ਲਗਾਮ ਇੰਨੀ ਢਿੱਲੀ ਨਹੀਂ ਛੱਡਣੀ ਚਾਹੀਦੀ । ਇਸ ਨੂੰ ਜ਼ਰਾ ਕੱਸ ਕੇ ਰੱਖੋ । ਫਿਰ ਨਾ ਕਹਿਣਾ ਕਿ ਉਹ ਤੁਹਾਡੇ ਕਾਬੂ ਵਿੱਚ ਨਹੀਂ ਰਿਹਾ ।
ਚਾਰ ਘੰਟੇ ਕਹੀ ਚਲਾਉਣ ਮਗਰੋਂ ਮੈਂ ਜ਼ਰਾ ਲੋਕ ਸਿੱਧਾ ਕਰਨ ਲਈ ਲੰਮਾ ਪੈ ਗਿਆ।
ਔਰੰਗਜ਼ੇਬ ਨੂੰ ਹਿੰਦੂਆਂ ਦੇ ਲਹੂ ਵਿੱਚ ਨ੍ਹਾਉਂਦਾ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕ ਲਈ ਸੀ।
ਨਵ-ਵਿਆਹੀ ਕੁੜੀ ਆਪਣੇ ਪਤੀ ਦੀ ਅਚਾਨਕ ਮੌਤ ਉੱਤੇ ਲਹੂ ਦੇ ਅੱਥਰੂ ਕੇਰ ਰਹੀ ਸੀ।
ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਚੰਦ ਕੌਰ ਨੂੰ ਕੈਦ ਕਰ ਲਿਆ, ਤਾਂ ਉਹ ਵਿਚਾਰੀ ਲਹੂ ਦੇ ਘੁੱਟ ਭਰ ਕੇ ਰਹਿ ਗਈ ।
ਸ਼ਾਹੂਕਾਰ ਕਿਸਾਨਾਂ ਦਾ ਖ਼ੂਬ ਲਹੂ ਚੂਸਦੇ ਹਨ ।
ਦੇਸ਼ ਉੱਪਰ ਵਿਦੇਸ਼ੀ ਹਮਲੇ ਦੀ ਖ਼ਬਰ ਸੁਣ ਕੇ ਸਾਰੇ ਭਾਰਤੀਆਂ ਦਾ ਲਹੂ ਖੌਲ ਉੱਠਿਆ।
ਝਗੜਾ ਤਾਂ ਸਾਡੇ ਘਰ ਦਾ ਸੀ, ਪਰ ਗੁਆਂਢੀ ਨੂੰ ਵਿੱਚ ਲੱਤ ਅੜਾਉਣ ਦੀ ਕੀ ਕੰਮ?
ਹਿੰਮਤੀ ਲੋਕ ਜਦੋਂ ਕਿਸੇ ਕੰਮ ਨੂੰ ਕਰਨ ਲਈ ਲੱਕ ਬੰਨ੍ਹ ਲੈਂਦੇ ਹਨ, ਤਾਂ ਸਭ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ ।