ਅੱਜ ਕਿੱਥੇ ਹੈ ਸਾਡੀ ਇਨਸਾਨੀਅਤ, ਜਦ ਕਿ ਭਾਰਤ ਮਾਂ ਦੇ ਸਪੂਤਾਂ ਨੂੰ ਜਨਾਨੀਆਂ ਦੀਆਂ ਛਾਤੀਆਂ ਕੱਟ ਕੱਟ ਕੇ ਹਾਰ ਪਰੋਦਿਆਂ ਤੱਕ ਵੇਖਿਆ ਗਿਆ। ਤੇ ਕਿੱਥੇ ਖੰਭ ਲਾ ਕੇ ਉੱਡ ਗਈ ਸਾਡੀ ਕੌਮੀ ਏਕਤਾ, ਜਦ ਕਿ ਸਦੀਆਂ ਤੇ ਪੁਸ਼ਤਾਂ ਤੋਂ ਪਈਆਂ ਹੋਈਆਂ ਵੀਰਾਂ ਦੀਆਂ ਗਲਵਕੜੀਆਂ, ਛੁਰੇ ਤੇ ਕਿਰਪਾਨਾਂ ਬਣ ਕੇ ਇੱਕ ਦੂਜੇ ਦੇ ਗਲਿਆਂ ਵਿੱਚ ਜਾ ਲਿਪਟੀਆਂ।