ਆ ! ਜ਼ਰਾ ਬੈਠ ਕੁਝ ਗੱਲ ਸਮਝਾ ਦਿਆਂ, ਔਝੜੋਂ ਕੱਢ ਕੇ ਡੰਡੀਏ ਪਾ ਦਿਆਂ।
ਮੈਂ ਕੁਝ ਕਹਵਾਂ ਤੇ ਜਾਵਾਂ ਕਿੱਥੇ ? ਜ਼ਰਾ ਕੁਸਕੀ ਨਹੀਂ ਤੇ ਡੰਡਾ ਵਰ੍ਹਿਆ ਨਹੀਂ, ਮੈਂ ਤੇ ਪੁੱਜ ਕੇ ਦੁਖੀ ਹੋਈ ਹੋਈ ਆਂ।
ਉਸ ਨੇ ਜਦ ਏਸ ਮਰੀਜ਼ ਕੋਲ ਆਉਣ ਤੋਂ ਪਹਿਲਾਂ ਕੁੜੀ ਨੂੰ ਦੂਸਰੇ ਬੀਮਾਰਾਂ ਦੀ ਸੇਵਾ ਵਿੱਚ ਤਨ ਮਨ ਨਾਲ ਰੁੱਝੀ ਹੋਈ ਵੇਖਿਆ ਤਾਂ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੋਈ ਡੰਝ ਜੇਹੀ ਸਮਾ ਗਈ ਸੀ, ਉਸ ਦੇ ਅੰਦਰ ਚਾਹ ਪੈਦਾ ਹੋਈ ਕਿ ਕਿਸੇ ਨਾ ਕਿਸੇ ਬਹਾਨੇ ਇਸ ਕੁੜੀ ਨਾਲ ਚਾਰ ਗੱਲਾਂ ਕਰਾਂ।
ਜੇ ਬਰਕਤ ਸਿਆਣੀ ਤੇ ਸੁਚੱਜੀ ਹੁੰਦੀ, ਤਾਂ ਖਬਰੇ ਕੁਝ ਦਿਹਾੜੇ ਸੌਖੇ ਨਿਕਲਦੇ ਪਰ ਉਹ ਨਿਰਾ ਡੰਗਰ ਦਾ ਡੰਗਰ, ਅਨਘੜਿਆ ਡੰਡਾ, ਆਪਣਾ ਆਪ ਦੱਸਣ ਲੱਗੀ।
ਨਾਨਕ ਸਿੰਘ ਨਾਵਲਿਸਟ ਔਗੁਣ ਨੂੰ ਔਗੁਣ ਦੀ ਸ਼ਕਲ ਵਿੱਚ ਰੱਖਦਾ ਹੈ। ਔਗੁਣ ਦੱਸ ਕੇ ਆਪਣੀ ਸਫ਼ਾਈ ਦੀ ਡੌਂਡੀ ਨਹੀਂ ਪਿੱਟਦਾ। ਇਹ ਦਿਲ ਦਾ ਸ਼ੀਸ਼ਾ-ਹਰ ਇੱਕ ਨੂੰ ਦਿਖਾਂਦਾ ਹੈ।
ਉਹ ਲਾਲ ਚੰਦ, ਜਿਦ੍ਹੇ ਨਾਲ ਇਸ ਕੁੜੀ ਦੀ ਪਹਿਲੇ ਮੰਗਣੀ ਹੋਈ ਸੀ, ਸੁਣਿਆਂ ਏ ਉਸ ਦੇ ਪਿਛਲੇ ਕਹਿੰਦੇ ਨੇ ਪਈ ਭਾਵੇਂ ਕਿੱਦਾਂ ਹੋਵੇ ਆਪਣੀ ਨੂੰਹ ਦੂਜੇ ਦੇ ਡੋਲੇ ਚੜ੍ਹਨ ਨਹੀਂ ਦੇਣੀ। ਸਿਰ ਚਲਿਆ ਜਾਏ ਪਰ ਅਣਖ ਨਹੀਂ ਗੁਆਉਣੀ।
ਰਾਜਪੂਤਾਂ ਦੀ ਅਣਖ ਦਾ ਆਖ਼ੀਰ ਦਿਵਾਲਾ ਇਥੋਂ ਤੀਕ ਨਿਕਲਿਆ ਕਿ ਉਨ੍ਹਾਂ ਨੇ ਆਪਣੀਆਂ ਲੜਕੀਆਂ ਦੇ ਡੋਲੇ ਮੁਗ਼ਲ ਬਾਦਸ਼ਾਹਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ।
ਗੁਰਸਿੱਖ ਨੇ ਵਿਧਵਾ ਨੂੰ ਉਪਦੇਸ਼ ਕੀਤਾ ਕਿ ਉਹ ਰੱਬ ਦੀ ਟੇਕ ਧਾਰੇ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਜ਼ੋਰ ਤਾਂ ਲਾਉਂਦੀ ਹਾਂ ਪਰ ਟੇਕ ਬੱਝਦੀ ਨਹੀਂ । ਆਪ ਦੇ ਬਚਨਾਂ ਨਾਲ ਜੀ ਮੇਰਾ ਖਿੜ ਗਿਆ ਹੈ, ਠੰਢ ਪਈ ਤੇ ਢਾਰਸ ਬੀ ਬੱਝੀ ਹੈ ਪਰ ਅਜੇ ਡੋਲ ਪੈਂਦੀ ਹੈ ਤੇ ਭਗਤੀ ਵਿੱਚ ਦਿਲ ਨਹੀਂ ਲੱਗਦਾ।
ਉਚੇ ਝਰੋਖੇ ਬੈਠ ਕੇ ਲੱਗੇ ਵਰ੍ਹਾਉਣ ਤੀਰ ! ਰਾਹ ਜਾਂਦਿਆਂ ਤੇ ਸੁੱਟ ਡੋਰੇ ਜਾਣ ਸੀਨਾ ਚੀਰ, ਪਰ ਲੜ ਗਈ ਤਕਦੀਰ ਉਲਟੀ ਹੁਸਨ ਦੇ ਪ੍ਰਤਾਪ, ਹਥਿਆਰ ਕੱਸੇ ਰਹਿ ਗਏ, ਘਿਰ ਗਏ ਸ਼ਿਕਾਰੀ ਆਪ ।
ਮੁਨਸ਼ੀ ਜੀ, ਮੈਨੂੰ ਪਤਾ ਹੈ ਕਿ ਤੁਸੀਂ ਇਸ ਟੱਬਰ ਦੇ ਕਿੰਨੇ ਸ਼ੁਭ-ਚਿੰਤਕ ਹੋ ! ਆਪ ਮੇਰੇ ਸਹੁਰੇ ਦੇ ਵਕਤ ਤੋਂ ਇਸ ਟੱਬਰ ਦੀ ਸੇਵਾ ਕਿਸ ਇਹਸਾਸ ਨਾਲ ਕਰ ਰਹੇ ਹੋ ਇਹ ਭੀ ਮੇਰੇ ਕੋਲੋਂ ਗੁੱਝਾ ਛਿਪਾ ਨਹੀਂ । ਅੱਜ ਉਹ ਜ਼ਿੰਦਾ ਨਹੀਂ ਤੇ ਮੇਰੇ ਪਤੀ ਭੀ ਨਹੀਂ। ਹੁਣ ਇਸ ਟੱਬਰ ਦੀ ਵਾਗ ਡੋਰ ਤੁਹਾਡੇ ਹੀ ਹੱਥ ਹੈ।
ਜਦੋਂ ਦਾ ਸੁਰੇਸ਼ ਕਿਧਰੇ ਤੁਰ ਗਿਆ ਹੈ। ਉਸ ਦੀ ਮਾਂ ਨੂੰ ਡੋਬੂ ਪੈ ਰਹੇ ਹਨ। ਕਿਸੇ ਵੇਲੇ ਉਹ ਹੋਸ਼ ਵਿਚ ਆਉਂਦੀ ਹੈ । ਫਿਰ ਡੋਬੂ ਪੈ ਜਾਂਦਾ ਹੈ।
ਨਿੰਦਿਆ, ਝੂਠ, ਕਪਟ, ਫੇਰ ਜਮਾਇਆ ਡੇਰਾ, ਰਾਸਤੀ ਭੁੱਲ ਗਈ, ਰਾਹ ਨ ਆਇਆ ਤੇਰਾ, ਵੀਰਾਂ ਵਿਚ ਹੋਣ ਲੱਗਾ, ਵਿਤਕਰਾ "ਤੇਰਾ ਮੇਰਾ"।