ਸੁਰੇਸ਼ ਹਿੰਦੂ ਸਮਾਜ ਦਾ ਹੋਣ ਕਰਕੇ ਨਹੀਂ ਸੀ ਚਾਹੁੰਦਾ ਕਿ ਉਸ ਦਾ ਮਿੱਤ੍ਰ ਇੱਕ ਬ੍ਰਹਮੂ ਸਮਾਜ ਦੀ ਕੁੜੀ ਨਾਲ ਵਿਆਹ ਕਰੇ। ਉਹ ਕੁੜੀ ਦੇ ਘਰ ਆਇਆ ਤੇ ਉਸ ਨੂੰ ਦੱਸਿਆ ਕਿ ਮਹਿੰਦਰ ਉਸ ਨੂੰ ਆਪਣੇ ਹਿੰਦੂ ਸਮਾਜ ਵਿੱਚ ਖਿੱਚ ਲੈ ਜਾਣਾ ਚਾਹੁੰਦਾ ਹੈ ਤੇ ਨਾਲ ਹੀ ਉਹ ਗਰੀਬ ਹੋਣ ਕਰਕੇ ਤੁਹਾਡਾ ਨਿਰਬਾਹ ਕਰਨ ਦੇ ਯੋਗ ਨਹੀਂ। ਉਹ ਨੇ ਕਿਹਾ ਮੈਂ ਉਸ ਨੂੰ ਬਚਾਉਣ ਨਾਲੋਂ ਤੁਹਾਨੂੰ ਬਚਾਉਣਾ ਜ਼ਰੂਰੀ ਸਮਝਦਾ ਹਾਂ। ਕਾਰਨ ਇਹ ਕਿ ਉਸਦੀ ਬਿਪਤਾ ਸਵੈ-ਇੱਛਾ ਨਾਲ ਹੈ ਪਰ ਤੁਸੀਂ ਕੁੱਦ ਰਹੇ ਹੋ ਅੰਨ੍ਹੇ ਖੂਹ ਵਿੱਚ, ਅਜੇ ਹੁਣ ਹੀ ਤੁਹਾਡੇ ਪਿਤਾ ਜੀ ਕਹਿ ਗਏ ਹਨ ਕਿ ਉਨ੍ਹਾਂ ਨੂੰ ਉਹਦੀ ਮਾਲੀ ਹਾਲਤ ਬਾਬਤ ਕੁਝ ਵੀ ਪਤਾ ਨਹੀਂ।