ਉਹਨਾਂ ਦਿਨਾਂ ਵਿੱਚ ਫਸਾਦ ਜ਼ੋਰਾਂ ਤੇ ਸਨ। ਦੋ ਹਜ਼ਾਰ ਵਿੱਚ ਕਿਹੜਾ ਕੋਈ ਬੰਦੂਕ ਦੇਂਦਾ ਸੀ । ਤੁਸੀਂ ਪਤਾ ਨਹੀਂ ਕਿਸ ਕੋਲ ਗਏ, ਇੱਕ ਬਹੁਤ ਵਧੀਆ ਥੀ ਨਾਟ ਥੀ ਦੀ ਬੰਦੂਕ ਲੈ ਆਂਦੀ। ਅਸੀਂ ਤਾਂ ਤੁਹਾਨੂੰ ਮੰਨ ਗਏ।
ਮੈਂ ਆਖਦੀ ਸਾਂ, ਇਸ ਘਰ ਮੇਰੀ ਡੋਲੀ ਆਈ ਸੀ ਇਥੋਂ ਹੀ ਮੇਰੀ ਮੰਜੀ ਨਿਕਲੇਗੀ। ਹੁਣ ਮੈਂ ਪ੍ਰਦੇਸ ਵਿੱਚ ਮਰਾਂਗੀ ਤੇ ਮੇਰੀ ਮੰਜੀ ਬਗਾਨੇ ਚੁੱਕਣਗੇ ਤੇ ਕਬਰ ਬੇਗਾਨੀਆਂ ਕਬਰਾਂ ਵਿੱਚ ਹੋਵੇਗੀ।
ਗੋਂਦਲ, ਚੀਮੇਂ, ਦੋਠੇ ਤੇ ਸਿਆਲ ਤੇ ਹੋਰ ਉਰਲੇ ਪਰਲੇ ਭਾਵੇਂ ਬੜਾ ਕੁਝ ਬਣੇ ਫਿਰਦੇ ਸਨ, ਪਰ ਅੱਜ ਵੜਾਇਰਾਂ ਨਾਲ ਮੰਜੀ ਤੇ ਬਹਿਣ ਜੋਗੇ ਨਹੀਂ ਰਹੇ। ਉਹ ਇਹੋ ਜਿਹਾ ਸ਼ਾਨਦਾਰ ਵਿਆਹ ਨਹੀਂ ਕਰ ਸਕਦੇ।
ਜਿਮੀਂਦਾਰ ਬੜਾ ਜ਼ਾਲਮ ਸੀ ਕਿ ਇਕ ਵਾਰੀ ਉਹਦਾ ਦਾਦਾ ਪੋਤਰਾ ਇੰਜ ਹੇਠ ਡਿੱਗੇ ਹੋਏ ਦਬਾਏ ਜਾ ਰਹੇ ਫਲ ਨੂੰ ਖਾਂਦੇ ਫੜਿਆ ਗਿਆ। ਸਰਕਾਰ ਨੇ ਉਹਨੂੰ ਬਾਰਾਂ ਬੈਂਤ ਨੰਗੇ ਪਿੰਡੇ ਮਾਰਨ ਦੀ ਸਜ਼ਾ ਦਿੱਤੀ ਤੇ ਟਾਹਲੀ ਵਰਗਾ ਮੁੰਡਾ ਜਿਹਾ ਮੰਜੀ ਤੇ ਪਿਆ ਕਿ ਫਿਰ ਉਠ ਨਾ ਸਕਿਆ।
ਅੱਜ ਅਸਾਂ ਵਾਢੀ ਲਈ ਮੰਗ ਪਾਈ ਹੋਈ ਹੈ ਤੇ ਉਨ੍ਹਾਂ ਦੀ ਰੋਟੀ ਦਾ ਪ੍ਰਬੰਧ ਕਰਨਾ ਹੈ।
ਇਸ ਵਿਚਾਰੇ ਦਾ ਕਦੋਂ ਦਾ ਵਿਆਹ ਹੋ ਜਾਣਾ ਸੀ। ਰੱਬ ਦਾ ਭਾਣਾ ਦੇ ਵਾਰੀ ਤੇ ਇਸ ਦੀ ਮੰਗ ਠੰਢੀ ਹੋ ਚੁੱਕੀ ਸੀ।
ਰਾਇ ਸਾਹਿਬ ਦੇ ਸਿਰ ਤੋਂ ਮੌਤ ਵਰਗੀ ਚੁੱਪ ਛਾ ਗਈ- ਉਨ੍ਹਾਂ ਮਿਰਜ਼ਾ ਜੀ ਦੇ ਵਿਰੁੱਧ ਜ਼ਬਾਨ ਤਾਂ ਨਾ ਖੋਲ੍ਹੀ, ਪਰ ਅੰਦਰੋਂ ਦਿਲ ਹਜ਼ਾਰ ਜ਼ਬਾਨਾਂ ਬਣ ਕੇ ਕੁਮਲਾ ਰਿਹਾ ਸੀ।
ਬੀਬੀ ਆਪਣੇ ਪਤੀ (ਜਿਮੀਂਦਾਰ) ਨੂੰ ਦਿਲ ਹੀ ਦਿਲ ਵਿੱਚ ਗਾਲ੍ਹੀਆਂ ਕੱਢਦੀ ਤੇ ਕਹਿੰਦੀ। ਅੱਗੇ ਵੀ ਤੂੰ ਤਿੰਨਾਂ ਤ੍ਰੀਮਤਾਂ ਨੂੰ ਤੰਗ ਕਰ ਕਰ ਕੇ ਮਾਰ ਛੱਡਿਆ ਹੈ। ਤੀਜੀ ਤ੍ਰੀਮਤ ਦੀ ਬੱਚੀ ਨੂੰ ਤੂੰ ਭੜੋਲੇ ਪਾਇਆ ਹੋਇਆ ਏ। ਤੇ ਹੁਣ ਮੇਰੀ ਵਾਰੀ ਏ । ਮੈਨੂੰ ਇੰਜ ਲੱਗਦਾ ਏ ਜਿਵੇਂ ਮੌਤ ਮੇਰੀ ਮੁਹਾਠ ਤੇ ਖੜੋਤੀ ਹੋਵੇ । ਕਲ੍ਹ ਪੰਡਤਾਣੀ ਨੂੰ ਹੱਥ ਵਿਖਾਇਆ ਸੀ ਉਸ ਵੀ ਇਹੋ ਕੁਝ ਦੱਸਿਆ।
ਉਸ ਦਾ ਦਿਲ ਅਜੇ ਸਾਬਤ ਸੀ, ਉਸ ਦੀ ਇੱਕ ਅਣ-ਮੱਲੀ ਸੀ, ਪਰ ਉਹ ਇੱਕ ਮੌਤ-ਮੌਲੇ ਕੈਦੀ ਦੀ ਇੱਕ ਖਾਲੀ ਰਾਤ ਨੂੰ ਆਪਣੇ ਸਾਰੇ ਜੀਵਨ ਨਾਲ ਭਰ ਦੇਣ ਲਈ ਤਿਆਰ ਹੋ ਜਾਂਦੀ ਹੈ।
ਅੱਜ ਕੱਲ੍ਹ ਸਰਕਾਰ ਵਿਰੁੱਧ ਬੋਲਣਾ ਤੇ ਮੌਤ ਨੂੰ ਵਾਜਾਂ ਮਾਰਨ ਤੁਲ ਹੈ। ਤੁਸੀਂ ਇਹ ਦਿਨ ਦੜ ਵੱਟ ਕੇ ਕੱਟ ਲਉ, ਫਿਰ ਦੇਖੀ ਜਾਏਗੀ।
ਪੂਰੇ ਸਾਲ ਭਰ ਤੋਂ ਮੇਰੇ ਆਲੇ ਦੁਆਲੇ ਇਹੋ ਕੁਝ ਸੁਣਾਈ ਦੇ ਰਿਹਾ ਹੈ—ਐਨੇ-ਮੌਤ ਦੇ ਘਾਟ ਉਤਾਰੇ ਗਏ-ਐਨਿਆਂ-ਨੂੰ ਕਤਲ ਕਰ ਦਿੱਤਾ ਗਿਆ— ਐਨੇ-ਹਲਾਕ ਕੀਤੇ ਗਏ । ਪਰ ਇਸ ਬਦਨਸੀਬ ਲਿਖਾਰੀ ਨੂੰ ਤਾਂ ਹਰ ਪਾਸੇ ਮਨੁੱਖਤਾ ਦਾ ਹੀ ਕਤਲ ਦਿਖਾਈ ਦੇ ਰਿਹਾ ਹੈ।
ਉਸ ਨੇ ਆਪਣੀ ਜ਼ਿੰਦਗੀ ਵਿੱਚ ਇਹੋ ਜੇਹੀਆਂ ਕਈ ਕੁੜੀਆਂ ਵੇਖੀਆਂ ਸਨ, ਜਿਹੜੀਆਂ ਵਿਆਹ ਤੋਂ ਬਾਅਦ ਜਾਂ ਤੇ ਪੇਕਿਆਂ ਦੇ ਬੂਹੇ ਰੁਲਦੀਆਂ ਤੇ ਜਾਂ ਫੇਰ ਸਹੁਰੇ ਘਰੀਂ ਮੌਤ ਦੀਆਂ ਘੜੀਆਂ ਗਿਣ ਗਿਣ ਕੇ ਦਿਨ ਗੁਜ਼ਾਰ ਰਹੀਆਂ ਸਨ।