ਉਹ ਘਰ ਆਏ ਕਿਸੇ ਬੰਦੇ ਨੂੰ ਨਿਰਾਸ਼ ਨਹੀਂ ਜਾਣ ਦਿੰਦਾ ।ਉਹ ਤਾਂ ਬੰਨ੍ਹ ਕੇ ਖੀਰ ਖਵਾਉਣ ਵਾਲਾ ਹੈ ।
ਮਧੂ ਦੇ ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹਨ । ਉਸ ਨਾਲ ਗੱਲ ਕਰ ਕੇ ਅਨੰਦ ਆ ਜਾਂਦਾ ਹੈ ।
ਖ਼ੁਦਗ਼ਰਜ਼ ਲੀਡਰ ਦੇਸ਼ ਦਾ ਬੇੜਾ ਗ਼ਰਕ ਕਰ ਦਿੰਦੇ ਹਨ ।
ਉਸ ਦੇ ਪਿਓ ਦੀ ਜਾਇਦਾਦ ਬਹੁਤ ਹੈ, ਇਸ ਲਈ ਉਹ ਬੁੱਲੇ ਲੁੱਟਦਾ ਹੈ ।
ਜਦੋਂ ਸਾਡੀ ਗੁਆਂਢਣ ਸ਼ੀਲਾ ਸਾਡੇ ਘਰ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਆਈ, ਤਾਂ ਮੈਂ ਕਿਹਾ, ''ਤੂੰ ਬੁੱਕਲ ਵਿੱਚ ਰੋੜੀ ਭੰਨਦੀ ਰਹੀ ਹੈਂ ।ਪਹਿਲਾਂ ਕਦੇ ਮੁੰਡੇ ਦਾ ਵਿਆਹ ਕਰਨ ਦੀ ਗੱਲ ਹੀ ਨਹੀਂ ਕੀਤੀ ।
ਭਾਰਤ-ਪਾਕ ਲੜਾਈ ਲੱਗੀ, ਤਾਂ ਅਮਰੀਕਾ ਲਈ ਆਪਣੇ ਹਥਿਆਰ ਵੇਚਣ ਲਈ ਮੰਡੀ ਖੁੱਲ੍ਹ ਗਈ । ਇਹ ਤਾਂ ਉਹ ਗੱਲ ਹੋਈ, ਆਖੇ ‘ਬਿੱਲੀ ਲਈ ਛਿੱਕਾ ਟੁੱਟ ਪਿਆ ।
ਅੱਜ ਦੇ ਮੈਚ ਵਿੱਚ ਖ਼ਾਲਸਾ ਸਕੂਲ ਬਾਜ਼ੀ ਮਾਰ ਗਿਆ।
ਲੜਾਈ ਵਿੱਚ ਭਰਾ ਦੇ ਮਰਨ ਨਾਲ ਉਸ ਦੀ ਬਾਂਹ ਟੁੱਟ ਗਈ।
ਉਸ ਦੇ ਨਿਕੰਮੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾ ਕੇ ਉਸ ਦੀ ਇੱਜ਼ਤ ਮਿੱਟੀ ਚ ਰੋਲ ਦਿੱਤੀ।
ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਥਾਂ ਲੜਾਈ ਖ਼ਤਮ ਕਰਨ ਵਿੱਚ ਮਦਦ ਕਰਨੀ ਚਾਹੀਦੀ ਹੈ ।
ਮੁਸੀਬਤ ਵੇਲੇ ਸਾਨੂੰ ਆਪਣੇ ਯਾਰ-ਮਿੱਤਰਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ।