ਭਈ ਰਾਜੂ ! ਮੈਂ ਤਾਂ ਆਪਣੇ ਵੱਲੋਂ ਪੂਰਾ ਟਿੱਲ ਲਾਇਆ ਸੀ, ਪਰ ਕੰਮ ਨੇਪਰੇ ਨਾ ਚੜ੍ਹ ਸਕਿਆ।
ਰਾਜੂ ਨੂੰ ਕੋਈ ਕੰਮ ਆਖੋ ਤਾਂ ਉਹ ਟਕੇ ਵਰਗੇ ਜਵਾਬ ਦਿੰਦਾ ਹੈ।
ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਖਾਣੇ ਤੇ ਟੁੱਟ ਪੈਂਦੀ ਹਾਂ।
ਨੀ ਮਨੀ ,ਤੂੰ ਤਾਂ ਟਕੇ ਚਾਲ ਹੀ ਚੱਲਦਾ ਹੈ।
ਰਾਣੀ ਦੀ ਸਹੇਲੀ ਬਹੁਤ ਟਰ-ਟਰ ਕਰਦੀ ਹੈ।
ਭਾਰਤੀ ਫ਼ੌਜੀਆਂ ਨੇ ਦੁਸ਼ਮਣਾਂ ਨਾਲ ਚੰਗੀ ਟੱਕਰ ਲਈ।
ਟਹਿਲ ਨਾਲ ਹੀ ਇਨਸਾਨ ਮਹਿਲ ਹੋ ਸਕਦਾ ਹੈ।
ਹਰਪ੍ਰੀਤ ਨੌਕਰੀ ਲੱਭਣ ਲਈ ਟੱਕਰਾਂ ਮਾਰਦਾ ਫਿਰਦਾ ਹੈ।
ਉਸ ਦੇ ਦੋਸਤ ਨੇ ਉਸਨੂੰ ਘੁੰਮਣ ਜਾਣ ਲਈ ਕਿੰਨਾ ਸਮਝਾਇਆ ਪਰ ਉਹ ਆਪਣੇ ਫ਼ੈਸਲੇ ਤੋਂ ਟੱਸ ਤੋਂ ਮੱਸ ਨਾ ਹੋਇਆ।
ਸਾਨੂੰ ਕਿੱਸੇ ਨਾਲ ਵੀ ਜ਼ਿਆਦਤੀ ਨਹੀਂ ਕਰਨੀ ਚਾਹੀਦੀ।