ਗੁਰਪ੍ਰੀਤ ਠੋਕਰ ਲੱਗਣ ਤੋਂ ਬਿਨਾ ਸਮਝਦਾ ਹੀ ਨਹੀਂ।
ਉਸ ਪਿੰਡ ਦੇ ਬਜ਼ੁਰਗ ਲੋਕ ਤਬਾਹੀ ਤੋਂ ਬਾਦ ਠਾਹਰ ਲੱਭਦੇ ਫਿਰਦੇ ਹਨ।
ਪਿੰਟੂ ਹਰ ਚੀਜ਼ ਠੋਕ ਵਜਾ ਕੇ ਦੇਖਦਾ ਹੈ।
ਸੀਮਾ ਨੂੰ ਪੜ੍ਹਨ ਲਈ ਕਿਹਾ ਤਾਂ ਉਸ ਨੇ ਠੂਠਾ ਵਿਖਾ ਦਿੱਤਾ।
ਬੱਚੇ ਬਚਪਨ ਵਿੱਚ ਠੰਢੀਆਂ ਛਾਵਾਂ ਮਾਣਦੇ ਹਨ।
ਸਬਜੀ ਵਾਲਾ ਪੈਸੇ ਲੈ ਕੇ ਸਬਜ਼ੀ ਨੂੰ ਠੂੰਗਾ ਮਾਰ ਰਿਹਾ ਸੀ।
ਮੋਹਨ ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ ਚੰਗੀ ਗੱਲ ਨਹੀਂ।