ਜੇ ਮੈਂ ਹੋਇਆ ਠੰਢਾ-ਕੋਸਾ, ਤੂੰ ਨਹੀਂ ਕੀਤਾ ਉੱਕਾ ਰੋਸਾ, ਮੰਨਿਆ ਮੈਨੂੰ ਸਗੋਂ ਬੇਦੋਸ਼ਾ, ਕਿੱਦਾਂ ਭੁੱਲਣ ਪਿਆਰੀ, ਛੋਟਾਂ ਤੇਰੀਆਂ।
ਸ਼ੇਅਰ ਕਰੋ
ਮੈਂ ਜਾਣ ਕੇ ਕਦੀ ਕਿਸੇ ਨਾਲ ਕੌੜਾ ਨਹੀਂ ਬੋਲਿਆ। ਪਰ ਜਦੋਂ ਕੋਈ ਵਿੰਗਾ ਜਾਂਦਾ ਹੋਵੇ ਤਾਂ ਮੇਰੇ ਕੋਲੋਂ ਰਿਹਾ ਵੀ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ।
ਉਸ ਬਾਰੇ ਉਸ ਨੇ ਸੋਚ ਰੱਖਿਆ ਸੀ ਪੰਡਤ ਦਾ ਮਿੰਨਤ ਤਰਲਾ ਕਰ ਕੇ ਇਹ ਰਕਮ ਤਨਖਾਹ ਵਿੱਚੋਂ ਕਟਵਾ ਦੇਵੇਗਾ ਤੇ ਜੇ ਬਹੁਤਾ ਖਹਿੜੇ ਪਿਆ ਤਾਂ ਸ਼ਿੱਬੂ ਨੂੰ ਵੰਗਾਰ ਪਾਏਗਾ।
ਦੂਜਾ ਖ਼ਤਰਾ ਕਿਹਾ ਜਾਂਦਾ ਹੈ ਕਸ਼ਮੀਰ ਦੇ ਮਾਮਲੇ ਸੰਬੰਧੀ ਹੈ। ਪਰ ਇਹ ਭੀ ਕੋਈ ਏਡਾ ਨਹੀਂ । ਅੱਜ ਨਹੀਂ ਹੋਰ ਦਸ ਦਿਨਾਂ ਨੂੰ ਇਹ ਗੁੱਥੀ ਕਿਸੇ ਨਾ ਕਿਸੇ ਤਰ੍ਹਾਂ ਸੁਲਝ ਕੇ ਹੀ ਰਹੇਗੀ । ਤੇ ਜੇ ਪਾਕਿਸਤਾਨ ਨਾਲ ਸਾਨੂੰ ਲੜਨਾ ਹੀ ਪਿਆ, ਤਾਂ ਭੀ ਅਸੀਂ ਵੰਗਾਂ ਨਹੀਂ ਪਾਈ ਬੈਠੇ। ਇਸ ਗੱਲ ਨੂੰ ਪਾਕਿਸਤਾਨ ਭੀ ਸਮਝਦਾ ਹੈ।
ਤੁਸਾਂ ਆਪਣੇ ਮਜ਼ਦੂਰਾਂ ਨੂੰ ਹੀ ਦੁਸ਼ਮਣ ਨਹੀਂ ਬਣਾ ਲਿਆ, ਸਾਰੇ ਸ਼ਹਿਰ ਨਾਲ ਵੈਰ ਖਰੀਦ ਰਹੇ ਹੋ। ਜੇ ਅਜੇ ਵੀ ਨਾ ਸੰਭਲੇ ਤਾਂ ਹੌਲੀ ਹੌਲੀ ਏਹ ਸਵਾਲ ਸਬਕ ਬਣ ਜਾਏਗਾ ਤੇ ਆਖਰ ਸਾਰੇ ਮੁਲਕ ਵਿਚ ਇਸ ਦੀ ਚਰਚਾ ਛਿੜ ਜਾਏਗੀ।
ਅਸਾਂ ਸੁਣਿਆ ਏ ਪਈ ਮੂਲ ਬਿਆਜ ਦੀ ਕੋਈ ਗੱਲ ਈ ਨਹੀਂ ਰਹੀ। ਸ਼ਾਮੂ ਸ਼ਾਹ ਨੂੰ ਰੁਪਯਾ ਗੁਵਾਉਣਾ ਮਨਜ਼ੂਰ ਏ, ਪਰ ਅਨੰਤ ਰਾਮੂ ਤੋਂ ਆਪਣਾ ਵੈਰ ਜ਼ਰੂਰ ਕੱਢਣਾ ਏ। ਉਹ ਟੋਂਬੂ ਦੀ ਸ਼ਰਤ ਅਨੁਸਾਰ ਅਨੰਤ ਰਾਮ ਦਾ ਅੱਧ ਸੇਰ ਮਾਸ ਕੱਟੇਗਾ, ਰੁਪਯਾ ਨਹੀਂ ਲੈਂਦਾ।
ਤੁਸੀਂ ਮੇਰੇ ਆਖੇ ਨਹੀਂ ਲੱਗੇ। ਯਾਦ ਰੱਖਿਓ ਮੈਂ ਤੁਹਾਨੂੰ ਐਸਾ ਨਾਚ ਨਚਾਉਣਾ ਹੈ ਕਿ ਤੁਹਾਨੂੰ ਨਾਨੀ ਚੇਤੇ ਆ ਜਾਏਗੀ ਤੇ ਤੁਸੀਂ ਇਸ ਵੇਲੇ ਨੂੰ ਰੋਵੋਂਗੇ ਪਰ ਫਿਰ ਕੁਝ ਬਣਨਾ ਨਹੀਂ।
ਸ਼ਾਹ ! ਮੈਨੂੰ ਕੁਝ ਰੁਪਈਆਂ ਦੀ ਲੋੜ ਪੈ ਗਈ ਏ, ਹੋਰ ਸ਼ਾਹੂਕਾਰ ਮੈਨੂੰ ਐਡਾ ਪੇਟੇ ਵਾਲਾ ਕੋਈ ਨਜ਼ਰੀ ਨਹੀਂ ਪੈਂਦਾ, ਜਿਹੜਾ ਮੇਰਾ ਕੰਮ ਸਵਾਰੇ। ਮਿਹਰਬਾਨੀ ਕਰ ਕੇ ਮੇਰਾ ਵੇਲਾ ਧੱਕ।
ਪਿਛਲੇ ਸਾਲ ਦੀ ਐਜੀਟੇਸ਼ਨ ਨੇ ਮਾਲਕਾਂ ਦਾ ਨੱਕ ਬੰਦ ਕਰ ਦਿੱਤਾ ਸੀ,ਤਾਂ ਜਾ ਕੇ ਉਨ੍ਹਾਂ ਨੇ ਆਪਣਾ ਗ਼ਲਤ ਕਦਮ ਵਾਪਸ ਮੋੜਿਆ ਸੀ। ਪਰ ਅਸਲ ਵਿੱਚ ਉਹ ਇਨ੍ਹਾਂ ਨੇ ਸਿਰਫ਼ ਵੇਲਾ ਟਾਲਣ ਲਈ ਹੀ ਕੀਤਾ ਸੀ।
...ਗੁਜ਼ਾਰਾ ਕਰਦੀ ਚਲੀ ਗਈ, ਉਹ ਚਾਹੁੰਦੀ ਸੀ ਕਿ ਕਿਸੇ ਤਰ੍ਹਾਂ ਇਮਤਿਹਾਨ ਤੱਕ ਵੇਲਾ ਟੱਪ ਜਾਏ।
ਅਨੰਤ ਰਾਮ ਆਦਮੀ ਬੜਾ ਭਲਾ ਲੋਕ ਸੀ, ਗ਼ਰੀਬ ਦੀ ਬਾਹਲ ਸੀ। ਵੇਲਾ ਕੁਵੇਲਾ ਹਰ ਕਿਸੇ ਦਾ ਭੁਗਤਾ ਛੱਡਦਾ ਸੀ। ਭਾਵੇਂ (ਆਪ ਨੂੰ) ਔਖਾ ਈ ਹੋਣਾ ਪਏ।
ਸਾਈਆਂ ਵਧੇ ਸੁ ਵੇਲ ਸੁਖਾਲੀ ਸਸੂ ਸੋਹਰੇ ਤਾਈਂ।
ਅਖੀਰ ਕਾਂਗਰਸ ਨੇ ਬੇਓੜਕ ਰੋਕਾਂ ਰੁਕਾਵਟਾਂ ਦੇ ਹੁੰਦਿਆਂ ੨ ਸਤੰਬਰ ੧੯੪੬ ਨੂੰ ਆਰਜ਼ੀ ਹਕੂਮਤਾਂ ਦਾ ਬਾਕਾਇਦਾ ਚਾਰਜ ਲੈ ਲਿਆ । ਉਧਰ ਮਸਲਮ ਲੀਗ ਨੇ ਵੀ ਬਾਕਾਇਦਾ ਤੌਰ ਤੋਂ ਇਸ ਦੀ ਸ਼ਮੂਲੀਅਤ ਦਾ ਬਾਈਕਾਟ ਕਰ ਦਿੱਤਾ, ਜਿਸ ਨੇ ਮੁਲਕ ਵਿੱਚ ਭੜਕਦੀ ਅੱਗ ਲਈ ਤੇਲ ਦਾ ਕੰਮ ਕੀਤਾ। ਨਤੀਜਾ ਫਿਰ ਓਹੋ ਹੀ ਹੋਇਆ ਅਰਥਾਤ 'ਆਰਜ਼ੀ ਹਕੂਮਤ ਦੀ ਵੇਲ ਬਨੇਰੇ ਨਾ ਚੜ੍ਹ ਸਕੀ ।