ਮੈਨੂੰ ਹੁਣ ਕੁਝ ਪਤਾ ਨਹੀਂ ਕਿ ਉਸ ਵੇਲੇ ਮੈਂ ਕੀ ਊਟ ਪਟਾਂਗ ਮਾਰਦਾ ਰਿਹਾ ਹਾਂ। ਮੈਨੂੰ ਉਸ ਵੇਲੇ ਕੋਈ ਹੋਸ਼ ਨਹੀਂ ਸੀ।
ਪ੍ਰਕਾਸ਼ ਨੂੰ ਪਤਾ ਹੀ ਸੀ ਕਿ ਉਸ ਦਾ ਦੋਸਤ ਹੀਰਿਆਂ ਵਾਲੀ ਮੁੰਦਰੀ ਦੇ ਜਵਾਬ ਵਿੱਚ ਕੋਈ ਇਹੋ ਜਿਹੀ ਊਟ ਪਟਾਂਗ ਬੋਲੀ ਬੋਲੇਗਾ।
ਪ੍ਰਭਾ ਨੇ ਸੰਖੇਪ ਜਿਹੀ ਵਾਰਤਾ ਵਿੱਚ ਆਪਣੀ ਕਹਾਣੀ ਸੁਣਾਈ ਕਿ ਸਕੂਲ ਵਿੱਚੋਂ ਉਹਨੂੰ ਉਜ ਲਾ ਕੇ ਕੱਢਿਆ ਗਿਆ ਹੈ ਪਰੰਤੂ ਪਰਧਾਨ ਦੀ ਉਸ ਕੋਈ ਗੱਲ ਨਾ ਕੀਤੀ।
ਕਈ ਸਰਮਾਏਦਾਰ ਤੇ ਅਹਿਲਕਾਰ ਲੋਕਾਂ ਦੀ ਕਮਾਈ ਦਾ ਅੱਧਿਉਂ ਬਹੁਤਾ ਹਿੱਸਾ ਉਹਨਾਂ ਤੋਂ ਉੜਾ ਲੈ ਜਾਂਦੇ ਹਨ।
ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ।
ਇੱਕ ਅਮੀਰ ਤੇ ਗਰੀਬ ਦੀ ਤੁਲਨਾ ਕਰਨੀ ਉਲਾਰ ਤੱਕੜੀ ਹੋਵੇਗੀ।
ਸਾਡੇ ਇਲਾਕੇ ਵਿੱਚ ਮਜ਼ਦੂਰਾਂ ਦੀ ਪਾਰਟੀ ਦੀ ਅਗਵਾਈ ਹੇਠ ਕਿਰਤੀ ਜੁਗ-ਗਰਦੀ ਦੀ ਲਹਿਰ ਆਪਣੇ ਨਿਸ਼ਾਨੇ ਵੱਲ ਉਲਾਂਘਾਂ ਭਰਦੀ ਵਧ ਰਹੀ ਹੈ।
ਚੁੱਪ ਕਰ ਤੇ ਚਲਿਆ ਜਾਹ ਮੇਰੇ ਲਾਗੋਂ, ਐਵੇਂ ਉਲਟੇ ਕਨੂੰਨ ਨਾ ਪੜ੍ਹ। ਕੋਈ ਕੁੜੀਆਂ ਨੂੰ ਵੀ ਏਦਾਂ ਪੁੱਛਦਾ ਏ ਕਿ ਤੂੰ ਸਹੁਰੇ ਜਾਏਂਗੀ ਕਿ ਨਹੀਂ?
ਜਦੋਂ ਮੈਂ ਬੁੱਗਰ ਤੋਂ ਆਪਣੀ ਮੱਦਦ ਲਈ ਫਰਿਆਦ ਕੀਤੀ ਤਾਂ ਉਹ ਉਰੇ ਪਰੇ ਟੱਪਣ ਲੱਗਾ।
ਮਾੜੇ ਹਾਲਾਤਾਂ ਨੂੰ ਉਰੇ ਪਰੇ ਕਰਨਾ ਆਸਾਨ ਨਹੀਂ ਹੁੰਦਾ।
ਸਰਕਾਰ ਵੱਲੋਂ ਨੌਕਰੀਆਂ ਬਾਰੇ ਉਮੀਦਾਂ ਦਿਵਾਈਆਂ ਜਾ ਰਹੀਆਂ ਹਨ, ਪਰ ਅਜੇ ਤੱਕ ਕੁਝ ਨਹੀਂ ਹੋਇਆ।
ਅਜ਼ਾਦੀ ਲਈ ਬਹੁਤ ਸਾਰੇ ਦੇਸ਼ਭਗਤ ਉਮਰਾਂ ਬੱਧੀ ਕਾਲ ਕੋਠੜੀਆਂ ਵਿੱਚ ਬੰਦ ਰਹੇ।