ਪਹਿਲੇ ਮੈਂ ਓਹਨਾਂ ਨੂੰ ਕਿਹਾ ਕਿ ਰੋਟੀ ਵੇਲੋ ਤੂੰ ਸਾਡੇ ਨਾਲ ਬੈਠੇਗੀ । ਪਰ ਤੇਰੀ ਬੀਬੀ ਤੇ ਬਾਉ ਜੀ ਨੇ ਮੁਨਾਸਬ ਨਾ ਸਮਝਿਆ । ਮੈਂ ਹੋਰ ਨਾ ਪਾਇਆ।
ਸ਼ੇਅਰ ਕਰੋ
ਗਿਆਨੀ ਨੇ ਅਖੀਰਲੇ ਸ਼ਬਦਾਂ ਵਿੱਚ ਰੋਹ ਅਤੇ ਜਸ਼ ਭਰ ਦਿੱਤਾ ਸੀ । ਸਾਰੇ ਦੀਵਾਨ ਦੇ ਲੂੰ ਕੰਡੇ ਖੜੇ ਹੋ ਗਏ ਸਨ । ਲੋਕ ਉਸ ਦੀ ਨਵੀਂ ਉਮਰ ਵਿੱਚ ਅਜਿਹੇ ਉਭਾਰ ਖਿਆਲਾਂ ਦੀ ਸ਼ਲਾਘਾ ਕਰ ਰਹੇ ਸਨ ।
ਸ਼ਰਾਬ ਪੀਣ ਨਾਲ ਉਹ ਦੋ ਤਿੰਨ ਵਾਰੀਂ ਬੀਮਾਰ ਹੋ ਕੇ ਅਗਲੇ ਘਰੋਂ ਬਚਿਆ । ਡਾਕਟਰ ਨੇ ਉਸ ਨੂੰ ਸ਼ਰਾਬ ਪੀਣੋਂ ਅਸਲੋਂ ਵਰਜ ਦਿੱਤਾ। ਪਰ ਉਸ ਤੋਂ ਚੰਦਰੀ ਆਦਤ ਨਾ ਛੁੱਟ ਸਕੀ ਅਤੇ ਸਿੱਟੇ ਵਜੋਂ ਇੱਕ ਮਹੀਨਾ ਸ਼ਹਿਰ ਦੇ ਹਸਪਤਾਲ ਰਹਿ ਕੇ ਲੰਮੇ ਚਾਲੇ ਪਾ ਗਿਆ।
ਜਿਨ੍ਹਾਂ ਨਾਲ ਤੂੰ ਆਢੇ ਲਾਨੈਂ, ਬੜੇ ਵਕਾਰਾਂ ਵਾਲੇ ਨੀ, ਉਨ੍ਹਾਂ ਦੇ ਨੀਂ ਲੰਮੇ ਰੱਸੇ, ਸੌ ਹਥਿਆਰਾਂ ਵਾਲੇ ਨੀ।
ਸਾਰੇ ਦੁਨਿਆਵੀ ਫਿਕਰਾਂ ਤੋਂ ਅਚਿੰਤੇ ਹੋ ਕੇ ਤਾਰਿਆਂ ਭਰੀ ਸੁਹਾਣੀ ਰਾਤ ਵਿੱਚ ਲੰਮੀਆਂ ਤਾਣ ਕੇ ਸੇਵਾ ਇੱਕ ਸੁਰਗੀ ਹੁਲਾਰੇ ਤੋਂ ਕਿਸੇ ਤਰ੍ਹਾਂ ਘੱਟ ਨਹੀਂ।
ਤੂੰ ਤਦਬੀਰ ਨੂੰ ਡੋਰ ਲੰਮੀ ਦਈ ਜਾ, ਇਹ ਕਿਸਮਤ ਨੂੰ ਇਕ ਦਿਨ ਬਣਾ ਕੇ ਰਹੇਗੀ।
ਨਵਾਬ ਖ਼ਾਨ ਨੇ ਤਿੱਤਰ ਹੋ ਜਾਣਾ ਏ, ਤੇ ਜਦੋਂ ਮਿੱਠੂ ਰਾਮ ਨੂੰ ਪਤਾ ਲੱਗਾ, ਇਸ ਇਕੋ ਹਾਉਕਾ ਲੈ ਕੇ ਲੰਮਿਆਂ ਹੋ ਜਾਣਾ ਏ ਅਤੇ ਪਿਛਲਿਆਂ ਨੂੰ ਦੂਹਰਾ ਸਿਆਪਾ ਪਾ ਜਾਣਾ ਏਂ ।
ਜੇ ਤੁਸੀਂ ਸਿੱਧੀ ਹੱਥੀਂ ਇਹ ਕੰਮ ਕਰਨ ਨੂੰ ਤਿਆਰ ਨਹੀਂ ਤਾਂ ਮੈਂ ਹਿੱਕ ਦੇ ਜ਼ੋਰ ਨਾਲ ਕਰਾਵਾਂਗਾ। ਤੁਸੀਂ ਜਾਣਦੇ ਹੀ ਹੋ ਕਿ ਥਾਣੇਦਾਰ ਮੇਰਾ ਲੰਗੋਟੀਆ ਯਾਰ ਹੈ।
ਦੋਵੇਂ ਪਹਿਲਵਾਨ ਲੰਗਰ ਲੰਗੋਟੇ ਕੱਸ ਕੇ ਮੈਦਾਨ ਵਿੱਚ ਆ ਉੱਤਰੇ।
ਤੂੰ ਔਲਾਦ ਹੈਂ ਉਨਾਂ ਉਪਕਾਰੀਆਂ ਦੀ, ਜਿਨ੍ਹਾਂ ਵਿਦਿਆ ਦੇ ਲੰਗਰ ਲਾਏ ਹੋਏ ਸਨ । ਭੰਭਟ ਵਾਂਗ ਦੁਨੀਆਂ ਉਡ ਉਡ ਆ ਰਹੀ ਸੀ, ਐਸੇ ਇਲਮ ਦੇ ਦੀਵੇ ਜਗਾਏ ਹੋਏ ਸਨ ।
ਕੈਦੋਂ ਵੀ ਲੰਗ ਮਾਰਦਾ ਉੱਥੇ ਆ ਗਿਆ ਜਿੱਥੇ ਰਾਂਝਾ ਬੈਠਾ ਚੂਰੀ ਖਾਂਦਾ ਸੀ।
ਜਦੋਂ ਕੋਈ ਵਿੰਗਾ ਜਾਂਦਾ ਹੋਵੇ ਤਾਂ ਮੇਰੇ ਕੋਲੋਂ ਰਿਹਾ ਨਹੀਂ ਜਾਂਦਾ, ਤੇ ਮੈਂ ਸੱਚੀ ਸੱਚੀ ਮੂੰਹੋਂ ਕੱਢ ਦੇਂਦਾ ਆਂ, ਦਿਲ ਵਿਚ ਨਹੀਂ ਕਦੇ ਰੱਖੀ। ਕਈ ਬੰਦੇ ਉਤੋਂ ਲੇਲੇ ਪੇਪੇ ਕਰਦੇ ਰਹਿੰਦੇ ਨੇ ਤੇ ਵਿੱਚੋਂ ਘੋਰ ਘਾਤੀ ਹੁੰਦੇ ਨੇ। ਤੂੰ ਮੈਨੂੰ ਚੰਗੀ ਤਰ੍ਹਾਂ ਜਾਣਨਾ ਏ, ਮੈਂ ਇਹੋ ਜਿਹਾ ਨਹੀਂ।
ਉਸ ਪਾਸੋਂ ਤੈਨੂੰ ਪਰਾਪਤੀ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਹ ਤੇ ਨਿਰਾ ਲੋਹੇ ਦਾ ਘਣ ਹੈ। ਉਸ ਪਾਸੋਂ ਕਿਸੇ ਨੂੰ ਕੀ ਮਿਲਣਾ ਹੈ।