ਦੀਪੂ ਬੜਾ ਸ਼ਰਾਰਤੀ ਹੈ, ਜਿਉਂ ਹੀ ਉਹ ਸਕੂਲੋਂ ਘਰ ਆਉਂਦਾ ਹੈ ਤਾਂ ਘਰ ਵਿੱਚ ਇੱਕ ਦੂਜੇ ਨਾਲ ਛੇੜਖਾਨੀ ਕਰਕੇ ਉੱਧੜ-ਧੁੰਮੀ ਮਚਾ ਦਿੰਦਾ ਹੈ।
ਤੂੰ ਜਿਸ ਵੇਲੇ ਘਰ ਵਿੱਚ ਆਉਂਦਾ ਹੈਂ, ਉੱਧੜ ਧੁੰਮੀ ਮਚਾ ਦਿੰਦਾ ਹੈਂ।
ਜਦੋਂ ਮੈਂ ਸੋਹਣ ਨਾਲ ਉਸਦੇ ਘਰ ਬਾਰੇ ਗੱਲਾਂ ਕਰਨ ਲੱਗਾ ਤਾਂ ਉਹ ਉੱਧੜ ਪਿਆ ਕਿਉਂਕਿ ਸ਼ਾਹੂਕਾਰ ਨੇ ਉਸਦੇ ਘਰ 'ਤੇ ਕਬਜਾ ਕਰ ਲਿਆ ਸੀ।
ਉਹ ਹਰ ਵੇਲੇ ਉਧੇੜ ਪੁਧੇੜ ਵਿੱਚ ਹੀ ਲੱਗਾ ਰਹਿੰਦਾ ਹੈ, ਵਿਹਲਾ ਕਦੇ ਵੀ ਨਹੀਂ ਬੈਠਦਾ।
ਇਹ ਨਿਰਾਸ਼ਤਾ ਦੀ ਖ਼ਬਰ ਸੁਣ ਕੇ ਉਹ ਉਧੇੜ ਬੁਣ ਵਿੱਚ ਗਰਕ ਹੋ ਗਿਆ। ਉਸ ਨੂੰ ਹੁਣ ਔਹੜਦਾ ਕੁਝ ਨਹੀਂ ਸੀ ਕਿ ਕੀ ਕਰੇ ਤੇ ਕੀ ਨਾ ਕਰੇ।
ਅੱਜ-ਕੱਲ੍ਹ ਕਈ ਦੁਕਾਨਦਾਰ ਗਾਹਕਾਂ ਦੀ ਚੰਗੀ ਉੱਨ ਲਾਹੁੰਦੇ ਹਨ।
ਮੁੱਖ ਮੰਤਰੀ ਨੇ ਆਪਣੇ ਸਿਪਾਹੀਆਂ ਨੂੰ ਸਮਝਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੋਈ ਉੱਨੀ ਇੱਕੀ ਨਹੀਂ ਹੋਣੀ ਚਾਹੀਦੀ।
ਗੁਰਪ੍ਰੀਤ ਅਤੇ ਹਰਪ੍ਰੀਤ ਵਿੱਚ ਉੱਨੀ-ਇੱਕੀ ਦਾ ਫ਼ਰਕ ਹੈ।
ਸ਼ਾਮ ਨੇ ਰਾਮ ਨੂੰ ਪੁੱਛਿਆ ਕਿ ਤੂੰ ਮੇਰੇ ਬਾਰੇ ਕੀ ਉਪੱਦਰ ਤੋਲਿਆ ਹੈ, ਸਭ ਮੇੇਰੇ ਵੱਲ ਗੁੱਸੇ ਨਾਲ ਦੇਖ ਰਹੇ ਹਨ।
ਫੁੱਲ ਭਾਵੇਂ ਅਸਲ ਵਿੱਚ ਪੁਲਿੰਗ ਹੈ, ਪਰ ਇਸ ਨੂੰ ਹਮੇਸ਼ਾ ਇਸਤ੍ਰੀ ਨਾਲ ਹੀ ਉਪਮਾ ਦਿੱਤੀ ਜਾਂਦੀ ਹੈ ਕਿਉਂਕਿ ਫੁੱਲ ਵਿੱਚ ਸਾਰੇ ਗੁਣ-ਕੋਮਲਤਾ, ਸੁੰਦਰਤਾ ਅਤੇ ਵਾਸ਼ਨਾ ਆਦਿ ਇਸਤ੍ਰੀ ਵਾਲੇ ਹਨ।
ਕੇਸਰ ਸਿੰਘ ਨੇ ਰੈਲੀ ਦੌਰਾਨ ਮੰਤਰੀ ਜੀ ਦੀ ਉਪਮਾ ਦੇ ਪੁਲ ਬੰਨ੍ਹ ਦਿੱਤੇ ਕਿਉਂਕਿ ਉਹ ਸੋਚਦਾ ਸੀ ਕਿ ਅਜਿਹਾ ਕਰਨ ਨਾਲ ਉਸਨੂੰ ਵੀ ਟਿਕਟ ਮਿਲ ਜਾਵੇਗੀ।
ਅੱਜ ਮੱਖਣ ਦੀ ਭਰੀ ਪੰਚਾਇਤ ਵਿੱਚ ਇੰਨੀ ਬਦਨਾਮੀ ਹੋਈ ਕਿ ਹੁਣ ਉਹ ਕਿਸੇ ਵੱਲ ਵੀ ਉੱਪਰੋਂ ਨਹੀਂ ਤੱਕ ਸਕਦਾ।