ਔਕੜ ਵੇਲੇ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
ਅੰਗਰੇਜ਼ੀ ਰਾਜ ਵਿੱਚ ਭਾਰਤੀ ਲੋਕਾਂ ਦਾ ਸਰਕਾਰ ਅੱਗੇ ਦਾਦ-ਫ਼ਰਿਆਦ ਕਰਨਾ ਅੰਨ੍ਹੇ ਅੱਗੇ ਦੀਦੇ ਗਾਲ਼ਨ ਵਾਲੀ ਗੱਲ ਸੀ ।
ਅੱਜ ਕੱਲ੍ਹ ਤਨਖ਼ਾਹ ਵਿੱਚੋਂ ਕੁਝ ਵੀ ਨਹੀਂ ਬਚਦਾ ਮਸਾਂ ਆਈ ਚਲਾਈ ਹੀ ਹੁੰਦੀ ਹੈ।
ਬੁੱਢੀ ਨੂੰ ਆਪਣੇ ਇਕਲੌਤੇ ਪੁੱਤਰ ਉੱਤੇ ਬਹੁਤ ਆਸਾਂ ਸਨ, ਪਰ ਉਸ ਨੇ ਭੈੜੀ ਸੰਗਤ ਵਿੱਚ ਪੈ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ।
ਭਾਰਤੀ ਸੈਨਿਕਾਂ ਨੇ ਪਾਕਿਸਤਾਨ ਨਾਲ 1972 ਦੀ ਲੜਾਈ ਵੇਲੇ ਵੈਰੀ ਦੇ ਖ਼ੂਬ ਆਹੂ ਲਾਹੇ।
ਪੰਜਾਬ ਵਿੱਚ ਮੁਸਲਮਾਨਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ ।
ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ ।
ਤੈਨੂੰ ਭਰਾਵਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਆਪਣੀ ਢਾਈ ਪਾ ਖਿਚੜੀ ਵੱਖਰੀ ਨਹੀਂ ਪਕਾਉਣੀ ਚਾਹੀਦੀ ।
ਸਿਆਣੇ ਕਹਿੰਦੇ ਹਨ ਕਿ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੇ ਤੋਂ ਬਚਕੇ ਹੀ ਰਹਿਣਾ ਚਾਹੀਦਾ ਹੈ।
ਬਲਜੀਤ ਮੇਰੇ ਕੋਲੋਂ ਕਿਤਾਬ ਮੰਗ ਕੇ ਲੈ ਗਿਆ ਸੀ, ਪਰ ਉਹ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ । ਜਦੋਂ ਵੀ ਮੈਂ ਪੁੱਛਦਾ ਹਾਂ, ਤਾਂ ਉਹ ਆਲ਼ੇ ਕੌਡੀ ਛਿੱਕੇ ਕੌਡੀ ਕਰ ਛੱਡਦਾ ਹੈ ।
ਉਸ ਦਾ ਵੱਡਾ ਪੁੱਤਰ ਚੋਰ ਹੈ, ਉਸ ਤੋਂ ਛੋਟਾ ਜੂਆ ਖੇਡਦਾ ਹੈ , ਉਸ ਦਾ ਤਾਂ ਆਵਾ ਹੀ ਊਤ ਗਿਆ ਹੈ ।
ਮਿਹਨਤੀ ਬੱਚੇ ਜ਼ਿੰਦਗੀ ਵਿੱਚ ਤਰੱਕੀ ਕਰ ਕੇ ਆਪਣੇ ਮਾਪਿਆਂ ਦੀਆਂ ਆਂਦਰਾਂ ਠਾਰਦੇ ਹਨ ।