ਸੁਣ ਕੇ ਦੇਸ਼ ਸਾਰਾ ਉਂਗਲ ਮੂੰਹ ਪਾਵੇ, ਮੌਜ਼ਮ ਖਾਨ ਦਾ ਲਾਡਲਾ ਖੰਡ ਚਾਰੇ।
ਸਾਰੇ ਮਿੱਠੂ ਰਾਮ ਦੀ ਇਮਾਨਦਾਰੀ 'ਤੇ ਉਂਗਲਾਂ ਟੁੱਕਣ ਲੱਗੇ।
ਸਾਧੂ ਸਿੰਘ ਤਾਂ ਮੀਰਾਂ ਬਖਸ਼ ਦੀਆਂ ਉਂਗਲਾਂ ਤੇ ਨੱਚਦਾ ਹੈ। ਜੋ ਕੰਮ ਆਖੇ ਉਹੋ ਕਰਨ ਲੱਗ ਪੈਂਦਾ ਹੈ।
ਅੰਗਰੇਜ਼ਾਂ ਨੇ ਭਾਰਤ ਵਾਸੀਆਂ ਨੂੰ ਪੂਰੇ ਦੋ ਸੌ ਸਾਲਾਂ ਤੱਕ ਉਂਗਲਾਂ 'ਤੇ ਨਚਾਇਆ।
ਮੁੰਡੇ ਵੱਲ ਜ਼ਰਾ ਉਂਗਲ ਉਠਾ ਕੇ ਤਾਂ ਵੇਖ, ਝੱਗ ਵਾਂਗ ਨਾ ਬਿਠਾ ਦਿੱਤਾ ਤਾਂ ਕਹੀਂ !
ਸਬੂਤ ਤੋਂ ਬਿਨਾਂ ਕਿਸੇ ਵੱਲ ਉਂਗਲੀ ਨਹੀਂ ਕਰਨੀ ਚਾਹੀਦੀ।
ਪ੍ਰਕਾਸ਼ ਨੂੰ ਪਤਾ ਹੀ ਸੀ ਕਿ ਉਸ ਦਾ ਦੋਸਤ ਹੀਰਿਆਂ ਵਾਲੀ ਮੁੰਦਰੀ ਦੇ ਜਵਾਬ ਵਿੱਚ ਕੋਈ ਇਹੋ ਜਿਹੀ ਊਟ ਪਟਾਂਗ ਬੋਲੀ ਬੋਲੇਗਾ।
ਮੈਨੂੰ ਹੁਣ ਕੁਝ ਪਤਾ ਨਹੀਂ ਕਿ ਉਸ ਵੇਲੇ ਮੈਂ ਕੀ ਊਟ ਪਟਾਂਗ ਮਾਰਦਾ ਰਿਹਾ ਹਾਂ। ਮੈਨੂੰ ਉਸ ਵੇਲੇ ਕੋਈ ਹੋਸ਼ ਨਹੀਂ ਸੀ।
ਮੋਹਨ ਇੰਨਾ ਜ਼ਿਆਦਾ ਖ਼ਰਚ ਦੇ ਬੋਝ ’ਚ ਦੱਬਿਆ ਹੋਇਆ ਹੈ ਕਿ ਉਸਦੀ ਥੋੜ੍ਹੀ ਬਹੁਤੀ ਸਹਾਇਤਾ ਕਰਨੀ ਊਠ ਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ।
ਭੋਲੂ ਕਾਕੇ ਦਾ ਦੋ ਰੋਟੀਆਂ ਨਾਲ ਕੀ ਬਣਦਾ ਹੈ, ਉਹ ਬੈਠਾ-ਬੈਠਾ ਦਸ ਰੋਟੀਆਂ ਨਾਲ ਦੋ ਕਿੱਲੋ ਦੁੱਧ ਵੀ ਪੀ ਲੈਂਦਾ ਹੈ। ਬਸ ਤੁਸੀਂ ਵੀ ਊਠ ਦੇ ਮੂੰਹ ਜ਼ੀਰਾ ਦੇਣ ਵਾਲੀ ਗੱਲ ਕੀਤੀ।
ਮਹਿੰਦਰ ਨੇ ਕਹਾਣੀ ਤਾਂ ਸੁਣਾਈ, ਪਰ ਸਾਰੀ ਊਲ-ਜਲੂਲ ਸੀ।
ਜੋਗਿੰਦਰ ਆਪਣੇ ਅਧਿਆਪਨ ਵਿੱਚ ਓਤ ਪੋਤ ਹੋ ਗਿਆ ਹੈ ਅਤੇ ਸਿੱਖਿਆ ਦੇਣ ਲਈ ਹਰ ਸਮੇਂ ਨਵੀਆਂ ਤਕਨੀਕਾਂ ਨੂੰ ਸਿੱਖਦਾ ਰਹਿੰਦਾ ਹੈ।