ਜਦੋਂ ਮੈਂ ਬੁੱਗਰ ਤੋਂ ਆਪਣੀ ਮੱਦਦ ਲਈ ਫਰਿਆਦ ਕੀਤੀ ਤਾਂ ਉਹ ਉਰੇ ਪਰੇ ਟੱਪਣ ਲੱਗਾ।
ਹਰੀ ਸਿੰਘ ਨਲਵਾ ਨੇ ਪਠਾਣਾਂ 'ਤੇ ਹੱਲਾ ਬੋਲ ਕੇ ਉਲਟੀ ਗੰਗਾ ਵਹਾ ਦਿੱਤੀ।
ਗੁਰਵਿੰਦਰ ਨੇ ਸੁਖਜੀਤ ਨੂੰ ਅਜਿਹੀ ਉਲਟੀ ਪੱਟੀ ਪੜ੍ਹਾਈ ਕਿ ਉਸ ਨੇ ਮੇਰੇ ਨਾਲ ਬੋਲਣਾ ਹੀ ਛੱਡ ਦਿੱਤਾ।
ਸਾਡੀ ਟੀਮ ਦੇ ਇੱਕ ਮੈਂਬਰ ਨੇ ਉਲਟੇ ਸਾਹ ਭਰ ਕੇ ਸਾਡਾ ਦਿਲ ਹੀ ਤੋੜ ਦਿੱਤਾ।
ਚੁੱਪ ਕਰ ਤੇ ਚਲਿਆ ਜਾਹ ਮੇਰੇ ਲਾਗੋਂ, ਐਵੇਂ ਉਲਟੇ ਕਨੂੰਨ ਨਾ ਪੜ੍ਹ। ਕੋਈ ਕੁੜੀਆਂ ਨੂੰ ਵੀ ਏਦਾਂ ਪੁੱਛਦਾ ਏ ਕਿ ਤੂੰ ਸਹੁਰੇ ਜਾਏਂਗੀ ਕਿ ਨਹੀਂ?
ਇੱਕ ਅਮੀਰ ਤੇ ਗਰੀਬ ਦੀ ਤੁਲਨਾ ਕਰਨੀ ਉਲਾਰ ਤੱਕੜੀ ਹੋਵੇਗੀ।
ਸਾਡੇ ਇਲਾਕੇ ਵਿੱਚ ਮਜ਼ਦੂਰਾਂ ਦੀ ਪਾਰਟੀ ਦੀ ਅਗਵਾਈ ਹੇਠ ਕਿਰਤੀ ਜੁਗ-ਗਰਦੀ ਦੀ ਲਹਿਰ ਆਪਣੇ ਨਿਸ਼ਾਨੇ ਵੱਲ ਉਲਾਂਘਾਂ ਭਰਦੀ ਵਧ ਰਹੀ ਹੈ।
ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਕਰਦੇ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ।
ਰੌਸ਼ਨ ਹਮੇਸ਼ਾ ਮੈਨੂੰ ਉੱਲੂ ਬਣਾਉਂਦਾ ਰਹਿੰਦਾ ਹੈ।
ਸਰਹੱਦੀ ਇਲਾਕਿਆਂ ਵਿੱਚ ਰਾਤ ਨੂੰ ਉੱਲੂ ਬੋਲਦੇ ਹਨ।
ਕਈ ਸਰਮਾਏਦਾਰ ਤੇ ਅਹਿਲਕਾਰ ਲੋਕਾਂ ਦੀ ਕਮਾਈ ਦਾ ਅੱਧਿਉਂ ਬਹੁਤਾ ਹਿੱਸਾ ਉਹਨਾਂ ਤੋਂ ਉੜਾ ਲੈ ਜਾਂਦੇ ਹਨ।
ਕਿਸੇ 'ਤੇ ਬਿਨਾਂ ਸਬੂਤ ਉਂਗਲ ਧਰਨਾ ਸਹੀ ਨਹੀਂ ਹੁੰਦਾ।