ਸੰਤ ਨੇ ਬੰਤੇ ਦੇ ਖੇਤ ਉੱਤੇ ਕਬਜ਼ਾ ਕਰ ਲਿਆ, ਤਾਂ ਬੰਤੇ ਨੇ ਸੰਤ ਵਿਰੁੱਧ ਮੁਕੱਦਮਾ ਕਰ ਉਸ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ ।
ਜਦੋਂ ਰਾਮ ਨੇ ਭਰੀ ਸਭਾ ਵਿੱਚ ਮੇਰੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ ।
ਬਿਮਾਰੀ ਦੇ ਕਾਰਨ ਤਾਂ ਦੀਪ ਦੇ ਸਰੀਰ ਵਿਚ ਸਾਹ ਸਤ ਨਹੀਂ ਰਿਹਾ।
ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਆਉਂਦੇ ਦੇਖ ਕੇ ਮੁਸਾਫ਼ਰਾਂ ਦਾ ਸਾਹ ਸੁੱਕ ਗਿਆ।
ਰਾਮ ਸਿੰਘ ਦੇ ਘਰ ਡਾਕਾ ਪੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੇ ਸਾਹ ਸੁੱਕ ਗਏ ।
ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ।
ਜਦੋਂ ਹਰਜੀਤ ਨੂੰ ਕੋਈ ਉਧਾਰੇ ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ ਨੇ ਉਸ ਦੀ ਸਾਖੀ ਭਰੀ।
ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ ਪੂਰਾ ਸਿੱਕਾ ਜੰਮਿਆ ਹੋਇਆ ਸੀ।
ਜਦੋਂ ਦਾ ਰਾਮ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ, ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ।
ਉਸ ਦੇ ਸਿਰ ਉੱਤੇ ਹਰ ਵੇਲੇ ਪ੍ਰਿੰਸੀਪਲ ਬਣਨ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ ।
ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ । ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ ।
ਭਾਰਤ ਦੀ ਅਜ਼ਾਦੀ ਦਾ ਸਿਹਰਾ ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ ।