ਜੰਗ ਅਨੇਕਾਂ ਇਸਤਰੀਆਂ ਦੇ ਸੁਹਾਗ ਲੁੱਟ ਲੈਂਦੀ ਹੈ ।
ਅੱਜ ਜੀ.ਟੀ. ਰੋਡ ਤੋਂ ਸਵੇਰੇ ਅੱਠ ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ । ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਹੋਏ ਸਨ, ਪਰ ਅਜੇ ਗਵਰਨਰ ਸਾਹਿਬ ਦੀ ਕਾਰ ਨਹੀਂ ਆਈ ।
ਗ਼ਰੀਬ ਆਦਮੀ ਨੂੰ ਜ਼ਿੰਦਗੀ ਵਿੱਚ ਸੁੱਖ ਦਾ ਸਾਹ ਘੱਟ ਹੀ ਮਿਲਦਾ ਹੈ।
ਜਗਤਾਰ ਨੂੰ ਨੌਕਰੀ ਮਿਲਣ ਤੋਂ ਬਾਅਦ ਉਸ ਦੇ ਮਾਤਾ ਪਿਤਾ ਸੁੱਖ ਦੀ ਨੀਂਦ ਸੌਣ ਲੱਗੇ।
ਸੁੱਖੀ ! ਹੁਣ ਸੁੱਤੀ ਕਲਾ ਨਾ ਜਗਾ। ਗੱਲ ਨੂੰ ਦੱਬੀ ਰਹਿਣ ਦੇ।
ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ ਪਰ ਉਸ ਦੀ ਆਪਣੇ ਗੁਆਂਢੀ ਨਾਲ ਚੰਗੀ ਸੁਰ ਮਿਲਦੀ ਹੈ ।
ਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆਂ ਨੂੰ ਜਾਂਦਾ ਹੈ ।
ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿੱਲੀ ਦੇ ਪੁਲਾਉ ਪਕਾਉਣ ਨਾਲੋਂ ਅਮਲੀ ਤੌਰ 'ਤੇ ਕੁੱਝ ਕਰਨਾ ਚਾਹੀਦਾ ਹੈ ।
ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮਦਦ ਲਈ ਆਉਂਦਿਆਂ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ ।
ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ।
ਮੇਰੇ ਹੱਥੋਂ ਖਰੀਆਂ-ਖਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ ।
ਉਸ ਦੀ ਕਵਿਤਾ ਤਾਂ ਉਂਞ ਹੀ ਵਧੀਆ ਸੀ, ਪਰੰਤੂ ਉਸ ਦੀ ਸੁਰੀਲੀ ਅਵਾਜ਼ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ।