Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਭਾਦੋਂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅਕਾਸ਼ ਨਾਲ ਗੱਲਾਂ ਕਰਨੀਆਂ-ਹੈਂਕੜ ਵਿੱਚ ਹੋਣਾ

ਮੈਨੂੰ ਇੱਕ ਰੱਬ ਦੇ ਬੰਦੇ ਨੇ ਸਾਰੇ ਹੀਜ ਪਿਆਜ ਖੋਲ੍ਹ ਕੇ ਦੱਸ ਦਿੱਤੇ ਸਨ, ਪਰ ਮੈਂ ਉਦੋਂ ਅਕਾਸ਼ ਨਾਲ ਗੱਲਾਂ ਕਰਦਾ ਸਾਂ, ਇੱਕ ਨਾਂ ਦਿਲ ਤੇ ਲਾਈ ਅਤੇ ਇਸ ਦੁਰਦਸ਼ਾ ਤੀਕ ਪੁੱਜਾ ਹਾਂ।

ਅਕਾਸ਼ੋ ਹੇਠਾਂ ਵਗਾਣਾ-ਖੁਸ਼ੀ ਤੋਂ ਉਦਾਸੀ ਵਿੱਚ ਪਾ ਦੇਣਾ, ਉੱਚੀ ਪਦਵੀ ਤੋਂ ਡੇਗਣਾ

ਉਜਾੜ ਨੂੰ ਵਸਾਇ ਕੇ, ਬਹਾਰ ਲਾਣ ਵਾਲਿਆ ! ਬਹਾਰ ਫ਼ੇਰ ਆਪ ਹੀ ਉਜਾੜ ਜਾਣ ਵਾਲਿਆ ! ਅਤੀਤਣੀ ਨਦਾਨ ਨਾਲ ਪ੍ਰੀਤ ਪਾਣ ਵਾਲਿਆ ! ਅਕਾਸ਼ ਚਾੜ੍ਹ ਪੌੜੀਓਂ, ਹੇਠਾਂ ਵਗਾਣ ਵਾਲਿਆ !

ਅੱਕਾਂ ਨੂੰ ਵਾੜ ਕਰਨੀ-ਬੇਲੋੜੀ ਚੀਜ਼ ਦੀ ਰਾਖੀ ਕਰਨੀ

ਨਹੀਂ ਬਾਬਾ ! ਸੁਣ ਤਾਂ ਲੈ। ਪਹਿਲੀ ਗੱਲ ਤਾਂ ਇਹ ਹੈ ਕਿ ਉਹ ਅਰਾਈਂ ਮੁਸਲਮਾਨ; ਤੂੰ ਸਿੱਖ ਅਸੀਂ ਸਿੱਖ, ਤੂੰ ਅੰਬਾਂ ਨੂੰ ਵੱਢ ਕੇ ਅੱਕਾਂ ਨੂੰ ਵਾੜ ਕਰਦਾ ਹੈਂ, ਇਹ ਕੀ ਗੱਲ ?

ਅੱਕੀਂ ਪਲਾਹੀਂ ਹੱਥ ਮਾਰਨੇ-ਆਸਰੇ ਭਾਲਦੇ ਫਿਰਨਾ

ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀਂ ਹੱਥ ਮਾਰਦੀ ਫਿਰਦੀ ਹੈ।

ਅੱਖ ਉੱਚੀ ਕਰਨਾ-ਤੱਕਣਾ, ਤੱਕਣ ਦਾ ਹੌਂਸਲਾ ਕਰਨਾ

ਕੀ ਲੁਕਾਵਾਂ ਬਖਸ਼ੀ ਜੀ, ਮੈਂ ਜਿਸ ਵੇਲੇ ਤੋਂ ਉਸ ਨੂੰ ਵੇਖਿਆ ਹੈ, ਦਿਲ ਅੰਦਰ ਇਕ ਬੇਕਰਾਰੀ ਜਿਹੀ ਪੈਦਾ ਹੋ ਗਈ ਹੈ, ਰਾਤੀ ਸੁੱਤਿਆਂ ਵੀ ਮੈਂ ਉਸੇ ਦੇ ਖ਼ਾਬ ਵੇਖਦਾ ਰਹਿੰਦਾ ਹਾਂ, ਪਰ ਉਸ ਦੀਆਂ ਅੱਖਾਂ ਵਿੱਚ ਖਬਰੇ ਕਿਹੋ ਜਿਹਾ ਰੋਹਬ ਹੈ ਕਿ ਮੈਂ ਉਸ ਵੱਲ ਅੱਖ ਉੱਚੀ ਕਰਨ ਦੀ ਜੁਰਤ ਨਹੀਂ ਕਰ ਸਕਦਾ।

ਅੱਖ ਖੁੱਲ੍ਹ ਜਾਣਾ-ਜਾਗ ਆਣੀ

ਜਦੋਂ ਰਮੇਸ਼ ਨੂੰ ਨਾਲ ਲਿਜਾਣ ਲਈ ਉਸਦੇ ਦੋਸਤਾਂ ਨੇ ਨਾਂਹ ਕਰ ਦਿੱਤੀ ਤਾਂ ਉਸਦੀ ਅੱਖ ਖੁੱਲ੍ਹ ਗਈ।

ਅੱਖ ਖੁੱਲ੍ਹਣੀ-ਹੋਸ਼ ਆਉਣਾ

ਪੇਪਰਾਂ ਵਿੱਚੋਂ ਫੇਲ੍ਹ ਹੋਣ 'ਤੇ ਹਰਦੀਪ ਦੀ ਅੱਖ ਖੁੱਲ੍ਹ ਗਈ।

ਅੱਖ ਚੁੱਕ ਕੇ ਵੇਖਣਾ-ਦਲੇਰੀ ਨਾਲ ਵੇਖਣਾ

ਦਫ਼ਤਰ ਤੋਂ ਆਕੇ ਪੂਰਨ ਦਾ ਇੱਕ ਘੰਟਾ ਤਾਂ ਨੂੰਹ ਸੱਸ ਦਾ ਝਗੜਾ ਨਿਬੇੜਨ ਵਿੱਚ ਲਗਦਾ ਹੈ। ਉਸਦਾ ਦਿਮਾਗ਼ ਕਾਹਲਾ ਪੈ ਜਾਂਦਾ ਹੈ ਅਤੇ ਵੇਲ ਵਾਂਗ ਵਧਦੀ ਹੋਈ ਜੁਆਨ ਭੈਣ ਵੱਲ ਉਸਦੀ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਹੀ ਨਹੀਂ ਹੁੰਦੀ।

ਅੱਖ-ਤਿਣ ਹੋ ਜਾਣਾ-ਚੁਭਣ ਲੱਗ ਜਾਣਾ, ਨਫ਼ਰਤ ਹੋ ਜਾਣੀ

ਜਿਊਣੇ ਨੂੰ ਪਤਾ ਸੀ ਇਹ ਸਾਰੀ ਗੱਲ ਬਚਨੋ ਦੇ ਪੈਰੋਂ ਵਿਗੜੀ ਹੈ। ਇਸ ਲਈ ਬਚਨੋ ਉਸ ਦੇ ਅੱਖ-ਤਿਣ ਹੋ ਗਈ।

ਅੱਖ ਦਾ ਤਾਰਾ ਹੋਣਾ-ਬਹੁਤ ਪਿਆਰਾ ਹੋਣਾ

ਕਾਕਾ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ।

ਅੱਖ ਦਾ ਤਿਨਕਾ-ਦੁੱਖ ਦਾ ਕਾਰਨ

ਸੁਸ਼ਮਾ ਦੀ ਸੱਸ ਉਸਦੀ ਅੱਖ ਦਾ ਤਿਨਕਾ ਹੈ।

ਅੱਖ ਦਾ ਪਾਣੀ ਮਰਨਾ-ਸ਼ਰਮ ਨਾ ਹੋਣੀ

ਜਾ ਕੇ ਆਪਣੀ ਮਾਂ ਨਾਲ ਕੰਮ ਕਰ- ਸ਼ਰਮ ਨਹੀਂ ਆਉਂਦੀ ਬੇਸ਼ਰਮ ਨੂੰ। ਤੇਰਾ ਅੱਖ ਦਾ ਪਾਣੀ ਮਰ ਗਿਆ ਏ। ਲੱਜ ਹਯਾ ਮੁੱਕ ਗਈ ਏ।

  • «
  • 10
  • 11
  • 12
  • 13
  • 14
  • »