ਮਹਾਤਮਾ ਜੀ ਨੇ ਅੱਖ ਭਰ ਕੇ ਵੇਖਿਆ ਤੇ ਪੁੱਛਿਆ 'ਕਿਉਂ ਭਾਈ ਸ਼ਾਮ ਸਿੰਘ। ਰੋਂਦਾ ਕਿਉਂ ਹੈਂ ?' ਸ਼ਾਮੇ ਦਾ ਗੱਚ ਭਰ ਆਇਆ।
ਰੂਪ ਆਪਣੀ ਘਰਵਾਲੀ ਨੂੰ ਖੇਤ ਕੁ ਦੀ ਵਿੱਥ ਤੇ ਆਉਂਦੀ ਵੇਖਕੇ ਅੱਖ ਮਾਰ ਕੇ ਮੁਸਕਾ ਪਿਆ।
ਚੇਚਕ ਕਰਕੇ ਮਹਾਰਾਜ ਰਣਜੀਤ ਸਿੰਘ ਦੀ ਛੋਟੇ ਹੁੰਦਿਆਂ ਇੱਕ ਅੱਖ ਮਾਰੀ ਗਈ ਸੀ।
''ਉਰਵਸ਼ੀ ਸੱਚਮੁਚ ਹੀ ਤਾਂ ਬੁਝਾਰਤ ਹੈ, ਇੱਕ ਪਾਸੇ ਬੇਰੁਖੀ ਦੀ ਇਤਨੀ ਇੰਤਹਾ ਕਿ ਅੱਖ ਤੀਕ ਮਿਲਾਉਣ, ਜ਼ਬਾਨ ਤੀਕ ਸਾਂਝੀ ਕਰਨ ਦੀ ਰਵਾਦਾਰ ਨਹੀਂ, ਤੇ ਦੂਜੇ ਪਾਸੇ ਉਸ ਦੀ ਮਾਂ ਦੇ ਮੂੰਹੋਂ ਸੁਣੋ ਤਾਂ ਹੋਰ ਹੀ ਕੁਝ ਸੁਣਾਈ ਦੇਂਦਾ ਹੈ।"
ਜਦੋਂ ਕਿਸੇ ਮਾਤਹਿਤ ਨੂੰ ਚਲਾਕੀ ਕਰਦਾ ਦੇਖੋ ਤਾਂ ਅੱਖ ਨਹੀਂ ਮੀਟਣੀ ਚਾਹੀਦੀ, ਸਗੋਂ ਉਸ ਨੂੰ ਤਾੜਨਾ ਕਰਨੀ ਚਾਹੀਦੀ ਹੈ।
ਸ਼ੇਰੇ ਨੇ ਆਪਣੇ ਸਿਪਾਹੀਆਂ ਨੂੰ ਸੁਰੇਸ਼ ਤੇ ਅੱਖ ਰੱਖਣ ਲਈ ਕਿਹਾ।
ਕੱਲ੍ਹ ਦੁਪਹਿਰ ਨਿੰਮ ਦੀ ਛਾਂ ਹੇਠ ਮੇਰੀ ਅੱਖ ਲੱਗ ਗਈ ਸੀ।
ਠੰਢੀ-ਠੰਢੀ ਹਵਾ ਚੱਲ ਰਹੀ ਸੀ 'ਤੇ ਮੰਜੇ ਤੇ ਪੈਂਦਿਆਂ ਹੀ ਮੇਰੀ ਅੱਖ ਲੱਗ ਗਈ।
ਫਿਕਰ ਨਾ ਕਰ, ਸੁਰਜੀਤ ਹਾਰਨ ਵਾਲਾ ਬੰਦਾ ਨਹੀਂ। ਜਿਹੜੀ ਕੁੜੀ ਨਾਲ ਅੱਖ ਲੜਾਈ ਸੂ, ਉਸੇ ਨੂੰ ਵਿਆਹ ਕੇ ਛੱਡਿਆ ਸੂ।
ਬੁੱਢੀ ਫਾਫਾਂ ਨੇ ਕੁੜੀ ਨੂੰ ਭਰਮਾ ਲਿਆ, ਇਸ ਲਈ ਉਸਦੀ ਅੱਖ ਲਿਸ਼ਕੀ। ਉਸ ਸਮਝਿਆ ਮੇਰਾ ਤੀਰ ਕਾਰੀ ਪਿਆ ਹੈ।
ਸ਼ਮਨ ਦਾ ਭਰਾ ਤਾਂ ਬਹੁਤ ਸਿਆਣਾ ਹੈ। ਉਹ ਤਾਂ ਅੱਖ ਚ ਪਾਇਆ ਨਹੀਂ ਰੜਕਦਾ।
ਜਦੋਂ ਦੀ ਉਸ ਆਕੜ ਦੀ ਖੁੰਬ ਠੱਪੀ ਹੈ, ਉਦੋਂ ਦਾ ਅੱਖ ਵਿੱਚ ਪਾਇਆ ਨਹੀਂ ਰੜਕਦਾ।