ਜਦੋਂ ਸਾਡੇ ਘਰ ਵਿਆਹ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਘੋਲੀ ?
ਸਭਾ ਦੀ ਮੀਟਿੰਗ ਵਿੱਚ ਕੋਈ ਕਿਸੇ ਦੀ ਗੱਲ ਹੀ ਨਹੀਂ ਸੀ ਸੁਣ ਰਿਹਾ, ਬੱਸ ਕਾਂਵਾਂ ਰੌਲ਼ੀ ਹੀ ਪਈ ਹੋਈ ਸੀ ।
ਚਾਰ ਪੈਸੇ ਆਉਣ ਤੇ ਉਹ ਇੰਨਾ ਕਿੱਟ ਗਿਆ ਹੈ ਕਿ ਬੰਦੇ ਨੂੰ ਬੰਦਾ ਨਹੀਂ ਸਮਝਦਾ।.
ਉਸ ਨੇ ਝਗੜਾ ਕਰ ਕੇ ਮੇਰੀ ਸਾਰੀ ਕੀਤੀ ਨੂੰ ਖੂਹ ਵਿੱਚ ਪਾ ਦਿੱਤਾ।
ਗੁਰੂ ਨਾਨਕ ਦੇਵ ਜੀ ਨੇ ਚੌਦਾਂ ਸ਼ਬਦਾਂ ਦੇ ਮੂਲ-ਮੰਤਰ ਵਿੱਚ ਆਪਣੀ ਰਹੱਸਵਾਦੀ ਫ਼ਿਲਾਸਫ਼ੀ ਦਾ ਨਿਚੋੜ ਪੇਸ਼ ਕਰਦਿਆਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ ।
ਭਾਰਤ ਦੇ ਦੁਸ਼ਮਣ ਹਮੇਸ਼ਾ ਕੁੱਤੇ ਦੀ ਮੌਤ ਹੀ ਮਰਦੇ ਹਨ।
ਦਰਾਣੀ ਨੇ ਜਿਠਾਣੀ ਨੂੰ ਕਿਹਾ ਕਿ ਅੱਜ ਤੂੰ ਮੇਰੀ ਬਦਨਾਮੀ ਕਰਾਈ ਹੈ। ਕੱਲ੍ਹ ਮੈਂ ਵੀ ਤੈਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਾਂਗੀ ।
ਜਦੋਂ ਹੁਕਮਰਾਨ ਪਾਰਟੀ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਕਰ ਦੇਵੇ, ਤਾਂ ਉਹ ਲੋਕਾਂ ਦੇ ਨਾਇਕ ਬਣ ਕੇ ਨਿਕਲਦੇ ਹਨ । ਇਸ ਤਰ੍ਹਾਂ ਕੁੱਬੇ ਨੂੰ ਲੱਤ ਰਾਸ ਆ ਜਾਂਦੀ ਹੈ।
ਜੱਟੀ ਨੇ ਜੱਟ ਨੂੰ ਕਿਹਾ ਕਿ ਉਸ ਦੀ ਧੀ ਕੋਠੇ ਜਿੱਡੀ ਹੋ ਗਈ ਹੈ, ਕੀ ਉਸ ਦੇ ਵਿਆਹ ਦਾ ਵੀ ਕੋਈ ਫ਼ਿਕਰ ਹੈ ?
ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।
ਆਪਣੇ ਹੀ ਮੰਤਰੀ ਤੋਂ ਧੋਖਾ ਖਾਣ ਤੋਂ ਬਾਦ ਸਾਰਿਆਂ ਲਈ ਹੀ ਕੰਨ ਹੋ ਗਏ ਹਨ।
ਮੈਂ ਉਸ ਸ਼ਰਾਬੀ ਨੂੰ ਪੁਲਿਸ ਵਾਲਿਆਂ ਕੋਲ ਫੜਾ ਕੇ ਅੱਗੋਂ ਲਈ ਸ਼ਰਾਬ ਪੀ ਕੇ ਗਲੀ ਵਿੱਚ ਬੋਲਣ ਤੋਂ ਕੰਨ ਕਰ ਲਏ ਹਨ ।