ਸੁਰਿੰਦਰ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ । ਬੱਸ ਖ਼ਿਆਲੀ ਪੁਲਾਉ ਪਕਾਉਂਦਾ ਰਹਿੰਦਾ ਹੈ ।
ਰਮੇਸ਼ ਤੇ ਸੁਸ਼ੀਲ ਪੇਪਰਾਂ ਵਿਚ ਨਕਲ ਕਰਨ ਦੀ ਸਲਾਹ ਕਰ ਰਹੇ ਹਨ।
ਕੁੱਝ ਮਨਚਲੇ ਨੌਜਵਾਨ ਇਕ ਲੰਗੜੇ ਦੀ ਖਿੱਲੀ ਉਡਾ ਰਹੇ ਸਨ ।
ਚੌਕੀ ਨੰਬਰ 1 ਦੇ ਮੋਟੇ ਥਾਣੇਦਾਰ ਨੇ ਵੱਢੀਆਂ ਲੈ-ਲੈ ਕੇ ਚੰਗੇ ਖੀਸੇ ਭਰ ਲਏ ਹਨ।
ਜਦੋਂ ਪੁਲਿਸ ਨੇ ਚੋਰ ਨੂੰ ਫੜਿਆ ਤਾਂ ਉਸ ਦੀ ਚੰਗੀ ਖੁੰਬ ਠੱਪੀ।
ਮੈਨੂੰ ਆਪਣਾ ਪੈੱਨ ਕਿਤੇ ਨਹੀਂ ਲੱਭਦਾ, ਪਤਾ ਨਹੀਂ ਬੱਚਿਆਂ ਨੇ ਕਿਹੜੇ ਖੂਹ ਖਾਤੇ ਪਾ ਦਿੱਤਾ ਹੈ ।
ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿੱਚ ਗੜਬੜ ਮਚਾਉਣ ਵਾਲੇ ਅਨਸਰਾਂ ਨੂੰ ਸ਼ਹਿ ਦੇ ਕੇ ਆਪਣੇ ਲਈ ਖੂਹ ਪੁੱਟ ਲਿਆ ।
ਭਗਤ ਸਿੰਘ ਦਾ ਭਾਸ਼ਣ ਸੁਣ ਕੇ ਸਾਰਿਆਂ ਦਾ ਖ਼ੂਨ ਉੱਬਲਨ ਲੱਗਾ।
ਅੱਜ ਕੱਲ੍ਹ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ ਹੈ ।
ਮਲਕ ਭਾਗੋ ਗ਼ਰੀਬਾਂ ਦਾ ਖ਼ੂਨ ਨਿਚੋੜ ਕੇ ਧਨ ਇਕੱਠਾ ਕਰਦਾ ਸੀ ।
ਪ੍ਰੀਖਿਆ ਵਿਚ ਪਾਸ ਨਾ ਹੋਣ ਕਰਕੇ ਉਸ ਦੀ ਥਾਂ-ਥਾਂ ਖੇਹ ਉੱਡ ਰਹੀ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋ ਗਿਆ ।