ਕੀ ਮੈਂ ਸੁਣ ਨਹੀਂ ਚੁਕੀ ਜਿਸ ਤਰਾਂ ਤੁਸੀਂ ਚੌਵੀ ਚੌਵੀ ਘੰਟੇ ਰੋਜ਼ਾਨਾ ਮਿਹਨਤ ਕਰਕੇ ਜ਼ਖਮੀਆਂ ਨੂੰ ਸਿਹਤਯਾਬ ਕੀਤਾ ਸੀ ? ਏਹੋ ਤਾਂ ਉੱਚ ਆਤਮਾਆਂ ਦੀ ਖੂਬੀ ਹੁੰਦੀ ਹੈ ਕਿ ਉਹ ਆਪਣੇ ਗੁਣਾ ਵੱਲੋਂ ਹਮੇਸ਼ਾਂ ਅੱਖਾਂ ਮੀਟੀ ਰੱਖਦੇ ਨੇ।
ਸੁਰੇਸ਼ ਨੇ ਦੱਸਿਆ ਕਿ ਉਸ ਕੁੜੀ ਨਾਲ ਮੇਰੀਆਂ ਅੱਖਾਂ ਲਗ ਗਈਆਂ ਨੇ ?
ਦੇਵਜਾਨੀ, ਕਰਨ ਦੀ ਉਡੀਕ ਵਿੱਚ ਅੱਖਾਂ ਰਸਤੇ ਤੇ ਲਾਈ ਬੈਠੀ ਸੀ।
ਉਸਨੂੰ ਚੱਕਰ ਆ ਰਹੇ ਸਨ। ਪਰ ਝੱਟ ਹੀ ਉਹ ਅਬੜਵਾਹੀ ਮੰਜੇ ਤੋਂ ਉੱਠੀ ਤੇ ਸ਼ੰਕਰ ਦੇ ਲੱਕ ਨਾਲ ਲਿਪਟ ਕੇ ਕੁਰਲਾਉਣ ਲੱਗੀ। ਉਸ ਦਾ ਕਰੁਣਾ ਭਰਿਆ ਵਿਰਲਾਪ ਸੁਣ ਕੇ ਬੇ-ਓੜਕ ਅੱਖਾਂ ਵਹਿ ਪਈਆਂ।
ਉਹ ਵੀ ਸਮਾਂ ਸੀ, ਪਲਕ ਨਾ ਝੱਲਦਾ ਸੈਂ ਵੇ ਤੂੰ ਮੇਰੀਆਂ ਅੱਖਾਂ ਵਟਾਈਆਂ ਨੂੰ। ਹੱਸ ਹੱਸ ਕੇ ਵੱਢੀਆਂ ਤਾਰਦਾ ਮੈਂ, ਮੇਰੇ ਨੈਣਾਂ ਦੇ ਸ਼ੇਖ ਸਿਪਾਹੀਆਂ ਨੂੰ।
ਡਾਕੂ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਏ।
ਕੱਲ੍ਹ ਉਹ ਭੁੱਖਾ ਮਰਦਾ ਸੀ, ਅੱਜ ਚਾਰ ਪੈਸੇ ਹੋ ਗਏ ਹਨ ਤੇ ਉਸ ਦੀਆਂ ਅੱਖਾਂ ਵਿੱਚ ਚਰਬੀ ਆ ਗਈ ਹੈ। ਕਿਸੇ ਨੂੰ ਕੁਝ ਸਮਝਦਾ ਹੀ ਨਹੀਂ।
ਆਪਣੇ ਦਸਵੀਂ ਦੇ ਪੇਪਰਾਂ ਦੇ ਸਮੇਂ ਮਮਤਾ ਨੇ ਆਪਣਾ ਸਾਰਾ ਸਿਲੇਬਸ ਅੱਖਾਂ ਵਿੱਚ ਛਾਣ ਦਿੱਤਾ ਅਤੇ ਮੈਰਿਟ ਪ੍ਰਾਪਤ ਕੀਤੀ।
ਪ੍ਰਭਾ ਜਿਹੋ ਜਿਹਾ ਪਤੀ ਚਾਹੁੰਦੀ, ਆਸ ਕਰ ਸਕਦੀ ਸੀ, ਜਿਹੜੀਆਂ ਅੱਖਾਂ ਵਿੱਚ ਪਰਵਾਨ ਹੋਣਾ ਚਾਹੁੰਦੀ, ਹੋ ਸਕਦੀ ਸੀ। ਪਰ ਉਸਨੇ ਘਰੋਂ ਭੱਜਕੇ ਬਦਨਾਮੀ ਖੱਟ ਲਈ।
ਅਚਲਾ ਜਦੋਂ ਆਪਣੇ ਘਰ ਜਾਣ ਲੱਗੀ ਤਾਂ ਉਸ ਨੇ ਤਾਇਆ ਜੀ ਦੇ ਪੈਰ ਫੜੇ ਹੀ ਸਨ ਕਿ ਉਨ੍ਹਾਂ ਨੇ ਕਿਹਾ, 'ਪੁੱਤ੍ਰੀ, ਰੱਤੀ ਪੈਰ ਫੜ ਲੈਣ ਨਾਲ ਤੇ ਮੀਲ ਦੋ ਮੀਲ ਦੂਰ ਚਲੇ ਜਾਣ ਨਾਲ ਮੇਲ ਗੇਲ ਮੁੱਕਿਆ ਨਾ ਸਮਝੀਂ। ਤਾਇਆ ਜੀ ਦੀ ਇਹ ਗੱਲ ਸੁਣਕੇ ਅਚਲਾ ਦੀਆਂ ਅੱਖੀਆਂ ਵਿੱਚ ਪਾਣੀ ਆ ਗਿਆ।
ਦਮਨ ਨੇ ਬਲਜੀਤ ਨੂੰ ਕਿਹਾ, ਜਿਹੜਾ ਇਨਸਾਨ ਇੱਕ ਵਾਰੀ ਮੇਰੇ ਨਾਲ ਧੋਖਾ ਕਰ ਜਾਵੇ ਫਿਰ ਮੇਰੇ ਉਹ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ।
ਪੁੱਤਰ ਦੀ ਮਾੜੀ ਕਰਤੂਤ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਤੇ ਕਿਰਪਾਨ ਚੁੱਕ ਕੇ ਉਸ ਨੂੰ ਲੱਭਣ ਲਈ ਦੌੜਿਆ।