ਅਸੀਂ ਆਪਣੀਆਂ ਚੰਗੀਆਂ ਆਦਤਾਂ ਕਾਰਨ ਹਰ ਕਿਸੇ ਦੇ ਦਿਲ ਵਿਚ ਘਰ ਕਰ ਸਕਦੇ ਹਾਂ।
ਪੁਲਿਸ ਨੇ ਮਾਰ-ਮਾਰ ਕੇ ਚੋਰ ਦਾ ਘਰ ਪੂਰਾ ਕਰ ਦਿੱਤਾ।
ਪਿਤਾ ਨੇ ਆਪਣੇ ਨਾਲਾਇਕ ਪੁੱਤਰ ਨੂੰ ਗ਼ੁੱਸੇ ਵਿੱਚ ਕਿਹਾ, 'ਜੇਕਰ ਹੁਣ ਵੀ ਮੇਰਾ ਕਿਹਾ ਨਾ ਮੰਨਿਆਂ, ਤਾਂ ਤੂੰ ਘਰੋਂ ਆਟਾ ਜਾਵੇਗਾ ।
ਸਾਡੇ ਅਧਿਆਪਕ ਬਹੁਤ ਬਿਮਾਰ ਹਨ ,ਹੁਣ ਤਾਂ ਘੜੀਆਂ ਪਲਾਂ ਤੇ ਹੀ ਹਨ।
ਇਸ ਚੱਕਰਵਾਤ ਦੇ ਕਾਰਨ ਘੜੀ ਵਿਚ ਘੜਿਆਲ ਹੀ ਹੋ ਗਿਆ।
ਸਾਡਾ ਟੱਬਰ ਘਿਓ ਖਿਚੜੀ ਹੋ ਕੇ ਰਹਿੰਦਾ ਹੈ।
ਰਵੀ ਦੇ ਪ੍ਰਦੇਸ਼ੋਂ ਵਾਪਸ ਆਉਣ ਤੇ ਉਹਦੀ ਮਾਂ ਨੇ ਘਿਓ ਦੇ ਦੀਵੇ ਬਾਲੇ।
ਤੂੰ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਸਾਰਾ ਦਿਨ ਘੋਗਲ ਕੰਨਾ ਬਣ ਕੇ ਬੈਠਾ ਰਹਿੰਦਾ ਹੈ ।
ਕੱਲ੍ਹ ਸਾਡੇ ਗੁਆਂਢੀ ਦਾ ਕਿਸੇ ਨੇ ਘੋਗਾ ਚਿੱਤ ਕਰ ਦਿੱਤਾ।
ਮਹਿੰਗਾਈ ਕਾਰਨ ਮਸਾਂ ਘੋੜੇ ਕੰਨ ਬਰਾਬਰ ਹੁੰਦੇ ਹਨ।
ਸਾਨੂੰ ਆਪਣੇ ਮਾਤਾ-ਪਿਤਾ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ।
ਪੰਜਾਬੀ ਸੂਰਬੀਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ।