ਸੋਚਦਾ ਸੀ ਕਿ ਨਵੇਂ ਮਾਲਕ ਨੂੰ ਕਿਸ ਤਰ੍ਹਾਂ ਹੱਥਾਂ ਤੇ ਪਾਣਾ ਹੋਵੇਗਾ। ਉਹ ਕਿਹੋ ਜਿਹੇ ਸ਼ੌਕਾਂ ਤੇ ਰੁਚੀਆਂ ਦਾ ਮਾਲਕ ਹੋਵੇਗਾ, ਉਸ ਦੇ ਸ਼ੌਂਕਾਂ ਤੇ ਰੁਚੀਆਂ ਨੂੰ ਉਹੋ ਜਿਹੀ ਖੁਰਾਕ ਕਿਹੜੇ ਢੰਗਾਂ ਨਾਲ ਦਿੱਤੀ ਜਾ ਸਕੇਗੀ, ਇਤਿਆਦ। ਧਰਮ ਚੰਦ ਵਿੱਚ ਸਭ ਤੋਂ ਵੱਡਾ ਗੁਣ ਸੀ ਮਿੱਠਾ ਬਨਣਾ- ਇਤਨਾ ਮਿੱਠਾ ਕਿ ਅਗਲੇ ਦੇ ਅੰਦਰ ਤੀਕ ਧਸ ਜਾਣਾ।
ਮਈ-ਜੂਨ ਦੇ ਮਹੀਨਿਆਂ ਵਿੱਚ ਦੁਪਹਿਰ ਵੇਲੇ ਅੱਗ ਵਰ੍ਹਦੀ ਹੈ।
ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ।
ਤੇਰੀ ਘਰ ਵਾਲੀ ਨੂੰ ਔਲਾਦ ਦੀ ਲੋੜ ਸੀ, ਤੇ ਮਾਲਾ ਨੂੰ ਮਾਂ ਦੀ ਲੋੜ ਸੀ। ਮੇਰਿਆ ਵੀਰਾ, ਆਪਣੀ ਬੱਚੀ ਲਈ ਜੀਵੀਂ, ਮੇਰੇ ਮਗਰ ਅੱਗ ਵਿੱਚ ਛਾਲ ਨਾ ਮਾਰੀਂ, ਵਾਸਤਾ ਈ ਰੱਬ ਦਾ।
ਸ਼ਾਮੂ ਸ਼ਾਹ-ਹੈਂ ਹੈਂ ! ਸੁਖ ਤੇ ਹੈ ? ਕੀ ਅਨਰਥ ਹੋ ਗਿਆ ? ਭਗਤੂ (ਸ਼ਾਹ ਦਾ ਮਿੱਤਰ)- ਅਜੇ ਹੋ ਕੁਝ ਨਹੀਂ ਗਿਆ, ਪਰ ਜੇ ਤੁਸੀਂ ਏਸੇ ਤਰ੍ਹਾਂ ਕੰਨ ਵਲ੍ਹੇਟ ਕੇ ਸੁੱਤੇ ਰਹੇ, ਤਦ ਹੋ ਜ਼ਰੂਰ ਜਾਏਗਾ ਤੇ ਫੇਰ ਅੱਗਾ ਪਿੱਛਾ ਨਹੀਂ ਜੇ ਸੁੱਝਣਾ।
ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅੱਗਾ ਪਿੱਛਾ ਵੇਖ ਲੈਣਾ ਚਾਹੀਦਾ ਹੈ।
ਤੂੰ ਕਿਉਂ ਇਹ ਪਾਪ ਕਰ ਕਰ ਕੇ ਆਪਣਾ ਅੱਗਾ ਭਾਰੀ ਕਰਦਾ ਏਂ। ਇਸ ਮਾਇਆ ਨੇ ਤਾਂ ਤੇਰੇ ਕੰਮ ਆਉਣਾ ਨਹੀਂ।
ਤੂੰ ਦਫਤਰ ਦਾ ਕੰਮ ਪੂਰੀ ਮਿਹਨਤ ਨਾਲ ਕਰਿਆ ਕਰ। ਅਫ਼ਸਰ ਮਿੱਟੀ ਦਾ ਵੀ ਮਾਣ ਨਹੀਂ, ਕਿਤੇ ਮਾੜੀ ਸਾਲਾਨਾ ਰਿਪੋਰਟ ਲੈ ਕੇ ਆਪਣਾ ਅੱਗਾ ਨਾ ਮਰਵਾ ਲਈਂ।
ਮੰਨਿਆ, ਧਿੰਗੋ ਜ਼ੋਰੀ ਤੋਂ, ਇਨਸਾਫ ਸਹਿਮ ਕੇ ਛਹਿਆ ਹੋਇਐ, ਜਬਰ ਦਾ ਡੰਡਾ ਸਭਨਾ ਨੂੰ ਲਾ ਅੱਗੇ ਹਿੱਕਣ ਡਹਿਆ ਹੋਇਐ ।
ਪਿੰਡ ਵਿੱਚ ਕਿਸੇ ਦੇ ਘਰ ਖੁਸ਼ੀ ਗ਼ਮੀ ਹੋਵੇ; ਉਹ ਹੀ ਚੌਧਰੀ ਹੁੰਦਾ ਹੈ ਤੇ ਅਗੇਚ ਹੋ ਹੋ ਕੇ ਪੈਂਦਾ ਹੈ। ਘਰ ਵਾਲੇ ਵਿਚਾਰੇ ਚੁੱਪ ਕਰ ਜਾਂਦੇ ਹਨ ਭਾਵੇਂ ਪਸੰਦ ਉਸ ਨੂੰ ਕੋਈ ਵੀ ਨਹੀਂ ਕਰਦਾ।
ਸਾਰੇ ਲੋਕਾਂ ਨੇ ਸ਼ਾਮੂ ਸ਼ਾਹ ਨੂੰ ਕਿਹਾ- ਅਨੰਤ ਰਾਮ ਤੇਰਾ ਸੌ ਵੈਰੀ ਸਹੀ, ਪਰ ਅੱਗੇ ਪਿਆਂ ਨੂੰ ਤੇ ਸ਼ੇਰ ਵੀ ਨਹੀਂ ਖਾਂਦਾ, ਗਈ ਗੁਜਰੀ ਕਰ ਛੱਡ ਤੇ ਓੜਕ ਭਲੇ ਦਾ ਭਲਾ। ਇਹ ਵੀ ਤੇਰੀ ਕੀਤੀ ਨੂੰ ਭੁੱਲਣ ਨਹੀਂ ਲੱਗਾ।
ਉਹ ਤੇ ਆਪਣੇ ਭਰਾਵਾਂ ਦੀ ਕੋਈ ਮਦਦ ਨਹੀਂ ਕਰਦਾ; ਮੇਰੀ ਉਸ ਕੀ ਅਗੇਰ ਕਰਨੀ ਹੈ, ਜੋ ਮੈਂ ਉਸ ਪਾਸ ਜਾਵਾਂ।