ਸੋਚਦਾ ਸੀ ਕਿ ਨਵੇਂ ਮਾਲਕ ਨੂੰ ਕਿਸ ਤਰ੍ਹਾਂ ਹੱਥਾਂ ਤੇ ਪਾਣਾ ਹੋਵੇਗਾ। ਉਹ ਕਿਹੋ ਜਿਹੇ ਸ਼ੌਕਾਂ ਤੇ ਰੁਚੀਆਂ ਦਾ ਮਾਲਕ ਹੋਵੇਗਾ, ਉਸ ਦੇ ਸ਼ੌਂਕਾਂ ਤੇ ਰੁਚੀਆਂ ਨੂੰ ਉਹੋ ਜਿਹੀ ਖੁਰਾਕ ਕਿਹੜੇ ਢੰਗਾਂ ਨਾਲ ਦਿੱਤੀ ਜਾ ਸਕੇਗੀ, ਇਤਿਆਦ। ਧਰਮ ਚੰਦ ਵਿੱਚ ਸਭ ਤੋਂ ਵੱਡਾ ਗੁਣ ਸੀ ਮਿੱਠਾ ਬਨਣਾ- ਇਤਨਾ ਮਿੱਠਾ ਕਿ ਅਗਲੇ ਦੇ ਅੰਦਰ ਤੀਕ ਧਸ ਜਾਣਾ।
ਸ਼ੇਅਰ ਕਰੋ