Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਅੱਠ ਅੱਠ ਮਾਰਨੀਆਂ-ਮੌਜਾਂ ਮਾਣਨੀਆਂ

ਹੁਣ ਸਮਾਂ ਈ, ਅੱਠ ਅੱਠ ਮਾਰ ਲੈ, ਮੁੜ ਇਹ ਗੱਲ ਨਹੀਂ ਬਣਨੀ ਤੇ ਇਹ ਵੇਲਾ ਹੱਥ ਨਹੀਂ ਆਣਾ।

ਅੱਡਾ ਲਾਉਣਾ-ਟੱਕਰ ਲੈਣੀ, ਮੁਕਾਬਲਾ ਕਰਨਾ

ਤੁਸੀਂ ਆਪਣੇ ਵਾਰੇ ਪਹਿਰੇ ਕਰ ਲਿਉ, ਆਪਣੀ ਮਰਜ਼ੀ। ਸਾਡੇ ਵਿੱਚ ਤਾਂ ਹਿੰਮਤ ਨਹੀਂ ਅੱਡਾ ਲਾਉਣ ਦੀ।

ਅੱਡੀਆਂ ਗੋਡੇ ਰਗੜਨੇ-ਮਿੰਨਤਾਂ ਕਰਨੀਆਂ

ਉਸ ਨੇ ਪੰਚਾਇਤ ਦੇ ਸਾਹਮਣੇ ਬਥੇਰੇ ਅੱਡੀਆਂ ਗੋਡੇ ਰਗੜੇ ਪਰ ਨਿਸ਼ਾ ਨੂੰ ਇਸ ਗੱਲ ਨਾਲ ਤਸੱਲੀ ਨਹੀਂ ਹੋਈ। ਫਿਰ ਉਸ ਨੂੰ ਸਖਤ ਸਜ਼ਾ ਦਿੱਤੀ ਗਈ।

ਅੱਡੀਆਂ ਰਗੜਨੀਆਂ-ਤਰਲੇ ਕਰਨੇ, ਹਾੜੇ ਕਰਨੇ

ਨੌਕਰੀ ਲੈਣ ਲਈ ਉਸ ਨੇ ਬਹੁਤ ਅੱਡੀਆਂ ਰਗੜੀਆਂ ਪਰ ਸਫਲਤਾ ਨਾ ਮਿਲੀ।

ਅੱਡੀ ਖੋੜੇ ਖਾਣੇ-ਪੈਰ ਕਿਸੇ ਚੀਜ਼ ਨਾਲ ਵੱਜਣਾ ਕੇ ਡਿੱਗਣ ਨੂੰ ਪੈਣਾ

ਲੋਕੀ ਕਹਿੰਦੇ ਸਨ ਕਿ ਗੁਫਾ ਦੇ ਰਸਤੇ ਵਿੱਚ ਇੱਕ ਚੁੜੇਲ ਰਹਿੰਦੀ ਹੈ। ਲੋਕੀ ਡਰ ਡਰ ਕੇ ਜੋਗੀ ਨੂੰ ਰੋਟੀ ਦੇਣ ਲਈ ਜਾਂਦੇ। ਇਕ ਦਿਨ ਇੱਕ ਮੁੰਡਾ ਰੋਟੀ ਦੇ ਕੇ ਮੁੜ ਕੇ ਆ ਰਿਹਾ ਸੀ, ਉਸ ਨੂੰ ਬੜਾ ਡਰ ਲੱਗ ਰਿਹਾ ਸੀ। ਕਈ ਥਾਂਈ ਉਸ ਨੇ ਅੱਡੀ ਖੋੜੇ ਖਾਧੇ, ਕਈ ਥਾਈਂ ਉਸ ਦਾ ਪੈਰ ਤਿਲਕਿਆ, ਕਈ ਥਾਈਂ ਉਸ ਦਾ ਸਰੀਰ ਆਪਣੇ ਕਾਬੂ ਵਿੱਚ ਨਾ ਰਿਹਾ ਤੇ ਹਵਾ ਵਿੱਚ ਉਹ ਡੋਲਿਆ।

ਅੱਡੀ ਚੋਟੀ ਤਕ ਡੁੱਬ ਜਾਣਾ-ਧਿਆਨ ਵਿੱਚ ਮਗਨ ਹੋ ਜਾਣਾ

ਪੂਰਨ ਚੰਦ ਦੇ ਦਿਲ ਦਾ ਕੋਨਾ ਧਰਮ ਚੰਦ ਦੇ ਅਹਿਸਾਨਾਂ ਨਾਲ ਭਰ ਗਿਆ, ਤੇ ਇਸ ਦੇ ਨਾਲ ਹੀ ਚੰਪਾਂ ਦੇ ਧਿਆਨ ਵਿੱਚ ਉਹ ਅੱਡੀ ਤੋਂ ਚੋਟੀ ਤੀਕ ਡੁੱਬ ਗਿਆ।

ਅੱਡੀ ਚੋਟੀ ਦਾ ਜ਼ੋਰ ਲਾ ਦੇਣਾ-ਆਪਣੇ ਵਿੱਤ ਅਨੁਸਾਰ ਪੂਰਾ ਜ਼ੋਰ ਲਾਣਾ

ਮੰਨਿਆ ਕਿ ਸਾਡੇ ਦੇਸ ਦੇ ਨੇਤਾਵਾਂ ਨੇ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਆਪਣੇ ਰਾਜ ਨੂੰ ਸੁਹੰਢਣਾ ਤੇ ਸੁਖਾਵਾਂ ਬਨਾਣ ਲਈ। ਪਰ ਕੀ ਇਸ ਵਿੱਚ ਉਹਨਾਂ ਨੂੰ ਕਾਮਯਾਬੀ ਹੋਈ ? ਜਵਾਬ ਨੰਨੇ ਵਿੱਚ ਹੈ।

ਅੱਡੀ ਨਾ ਲੱਗਣਾ-ਇੱਕ ਥਾਂ ਟਿਕ ਕੇ ਨਾ ਬੈਠਣਾ

ਪ੍ਰੀਤੀ ਦੀ ਤਾਂ ਘਰ ਅੱਡੀ ਨਹੀਂ ਲੱਗਦੀ, ਸਾਰਾ ਦਿਨ ਬਜਾਰ ਵਿੱਚ ਘੁੰਮਦੀ ਰਹਿੰਦੀ ਹੈ।

ਅੱਡੀ ਲਾਉਣੀ-ਦੌੜਾਣਾ, ਘੋੜੀ ਨਸਾ ਲੈਣੀ

ਚਾਚੇ ਨੇ ਆਖਿਆ- ਵੇਖ ਬੱਚੂ, ਵੇਲਾ ਨਾ ਜਾਣ ਦੇ, ਫੜ ਕੇ ਕਸ ਲੈ ਇਹਦੀਆਂ ਮੁਸ਼ਕਾਂ ਤੇ ਅਸੀਂ ਘੋੜੀ ਉੱਤੇ ਅੱਡੀ ਲਾਉਨੇ ਆਂ।

ਅੱਡੇ ਚਾੜ੍ਹ ਲੈਣਾ-ਵੱਸ ਵਿੱਚ ਕਰ ਲੈਣਾ, ਇਤਬਾਰ ਜਮਾ ਲੈਣਾ

"ਬਸ ਬਸ ਮੈਂ ਸਮਝ ਲਿਆ ਤੇਰਾ ਨਖਰਾ ! ਮਲੂਮ ਹੁੰਦਾ ਏ ਆਉਂਦਿਆਂ ਹੀ ਉਨ੍ਹਾਂ ਨੇ ਤੈਨੂੰ ਅੱਡੇ ਚਾੜ੍ਹ ਲਿਆ ਹੈ।"

ਅੱਡੇ ਲਾਣਾ-ਆਪਣੇ ਵੱਸ ਕਰ ਲੈਣਾ, ਆਪਣੇ ਵਲ ਖਿੱਚ ਲੈਣਾ

ਅਨੰਤ ਰਾਮ ਨੇ ਮੇਰਾ ਵਣਜ ਵਿਹਾਰ, ਮੇਰਾ ਰੁਜ਼ਗਾਰ ਖੋਹਣ ਤੋਂ ਫ਼ਰਕ ਨਹੀਂ ਕੀਤਾ। ਮੋਟੀਆਂ ਸਾਮੀਆਂ ਨੂੰ ਮੇਰੇ ਕੋਲੋਂ ਖਿੱਚ ਕੇ ਆਪਣੇ ਅੱਡੇ ਲਾ ਲਿਆ ਏ।

ਅਣਖ ਗੁਆਉਣੀ-ਅਣਖ (ਗ਼ੈਰਤ, ਸੂਰ ਬੀਰਤਾ ਆਦਿ) ਗਵਾ ਲੈਣੀ

ਉਹ ਲਾਲ ਚੰਦ, ਜਿਦ੍ਹੇ ਨਾਲ ਇਸ ਕੁੜੀ ਦੀ ਪਹਿਲੇ ਮੰਗਣੀ ਹੋਈ ਹੋਈ ਸੀ, ਸੁਣਿਆ ਏ, ਉਸ ਦੇ ਪਿਛਲੇ ਕਹਿੰਦੇ ਨੇ, ਪਈ ਭਾਵੇਂ ਕਿੱਦਾਂ ਹੋਵੇ, ਆਪਣੀ ਨੂੰਹ ਦੂਜੇ ਦੇ ਡੋਲੇ ਚੜ੍ਹਨ ਨਹੀਂ ਦੇਣੀ। ਸਿਰ ਚਲਿਆ ਜਾਏ ਪਰ ਅਣਖ ਨਹੀਂ ਗੁਆਉਣੀ।

  • «
  • 23
  • 24
  • 25
  • 26
  • 27
  • »