ਫ਼ਿਰਕੂਪੁਣੇ ਨੂੰ ਸ਼ਹਿ ਦੇ ਕੇ ਸਰਕਾਰ ਅੱਗ ਨਾਲ ਖੇਡ ਰਹੀ ਹੈ ।
ਅੰਗਰੇਜਾਂ ਅਤੇ ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਅੱਗ ਪਾ ਦਿੱਤੀ।
ਉਰਵਸ਼ੀ ਨੂੰ ਮਾਂ ਦੀ ਇਹ ਹਰਕਤ ਇਤਨੀ ਬੁਰੀ ਲੱਗੀ ਕਿ ਉਸ ਦੀ ਸੁੱਤੀ ਹੋਈ ਉਭਾਸਰਨ ਸ਼ਕਤੀ ਜਿਵੇਂ ਅਚਾਨਕ ਕੋਈ ਚੋਟ ਖਾ ਕੇ ਨਾ ਕੇਵਲ ਜਾਗ ਹੀ ਉੱਠੀ, ਸਗੋਂ ਫੁੰਕਾਰ ਉੱਠੀ, ਉਹ ਅੱਡੀ ਤੋਂ ਚੋਟੀ ਤੱਕ ਅੱਗ ਬਗੋਲਾ ਹੋ ਗਈ।
ਜਦ ਮਾਮਲਾ ਅਦਾਲਤ ਤੱਕ ਪਹੁੰਚਿਆ ਤਾਂ ਅੱਗ ਹੋਰ ਬਲ ਉੱਠੀ।
ਸਮਝਦਾਰੀ ਨਾਲ ਮਾਮਲਾ ਸੁਲਝਾ ਕੇ ਅਸੀਂ ਅੱਗ ਬੁਝਾ ਦਿੱਤੀ।
ਜਦੋਂ ਮੇਰੇ ਦੋਸਤ ਵੱਲੋਂ ਬਾਹਰੋਂ ਭੇਜਿਆ ਪਾਰਸਲ ਮੇਰੇ ਘਰ ਵਿੱਚੋਂ ਚੋਰੀ ਹੋ ਗਿਆ ਤਾਂ ਮੈਂ ਅੱਗ ਭਬੂਕਾ ਹੋ ਗਿਆ।
ਸ਼ਰਾਬ ਵਿੱਚ ਮਦਹੋਸ਼ ਨਵਾਬ ਨੇ ਆਪਣੀ ਤ੍ਰੀਮਤ ਰੱਜੀ ਨੂੰ ਸੰਘੀ ਘੋਟ ਕੇ ਮਾਰ ਦਿੱਤਾ। ਜਦੋਂ ਉਸਨੇ ਇਸ ਨੂੰ ਛਿਪਾਉਣ ਦੀ ਕੋਸ਼ਿਸ਼ ਕੀਤੀ ਇਹ ਅੱਗ ਹੋਰ ਭੜਕਦੀ ਗਈ।
ਅਖ਼ੀਰ ਜਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਕੰਮ ਕਰਨ ਵਾਲੇ ਬਾਬੂ ਲੋਕ ਬੜੀਆਂ ਅਜੀਬ ਅਜੀਬ ਚਲਾਕੀਆਂ ਨਾਲ ਕੰਮ ਕੱਢਦੇ ਅਤੇ ਇਸ ਬਦਲੇ ਲੋਕਾਂ ਪਾਸੋਂ ਸੈਂਕੜੇ ਰੁਪਏ ਰਿਸ਼ਵਤ ਦੇ ਤੌਰ ਤੇ ਲੈਂਦੇ ਹਨ, ਤਾਂ ਉਸ ਦੇ ਤਨ ਬਦਨ ਨੂੰ ਅੱਗ ਲੱਗ ਉੱਠੀ।
ਇਸ ਨੂੰ ਐਸੀ ਸੱਟ ਲੱਗੀ ਕਿ ਮਸਾਂ ਅਗਲੇ ਜਗੋਂ ਹੋ ਕੇ ਬਚਿਆ; ਫਿਰ ਵੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਇੰਨੇ ਵਿੱਚ ਹੀ ਨਬੇੜਾ ਹੋ ਗਿਆ।
1947 ਵਿੱਚ ਫ਼ਿਰਕੂ ਅਨਸਰਾਂ ਨੇ ਦੇਸ਼ ਵਿੱਚ ਅੱਗ ਲਾ ਦਿੱਤੀ ਸੀ।
ਸਫਲਤਾ ਲਈ ਉਸ ਨੇ ਅਗਲਿਉਂ ਬਾਰਿਉਂ ਲੰਘ ਕੇ ਮਿਹਨਤ ਕੀਤੀ।
ਸ਼ਰਾਬ ਨਾਲ ਉਹ ਦੋ ਤਿੰਨ ਵਾਰੀ ਬੀਮਾਰ ਹੋ ਕੇ ਅਗਲੇ ਘਰੋਂ ਬਚਿਆ। ਡਾਕਟਰ ਨੇ ਉਸਨੂੰ ਸ਼ਰਾਬ ਪੀਣੋਂ ਵਰਜ ਦਿੱਤਾ ਸੀ ਪਰ ਉਸ ਤੋਂ ਚੰਦਰੀ ਆਦਤ ਛੁੱਟ ਨਾ ਸਕੀ।