ਬਾਬੇ ਭਾਨੇ ਦੀ ਹਵੇਲੀ ਵਿੱਚ ਪੰਚਾਇਤ ਨੂੰ ਜਿਉਂ ਦੀ ਤਿਉਂ ਛੱਡ ਕੇ ਅਸੀਂ ਥੋੜੇ ਚਿਰ ਲਈ ਲਾਂਭ ਚਾਂਭਦੀਆਂ ਕੁਝ ਜ਼ਰੂਰੀ ਚੀਜ਼ਾਂ ਉੱਤੇ ਪਾਠਕਾਂ ਦੀ ਨਜ਼ਰ ਪਵਾਣੀ ਚਾਹੁੰਦੇ ਹਾਂ।
ਉਸ ਨੂੰ ਪਰੇ ਬਿਠਾ ਕੇ ਮੈਂ ਆਪਣੇ ਹਿਸਾਬ ਕਿਤਾਬ ਵਿੱਚ ਲੱਗ ਪਿਆ। ਤੇ ਉਹ ਨਜ਼ਰ ਬਚਾ ਕੇ ਉੱਥੋਂ ਐਸਾ ਨੱਸਿਆ ਕਿ ਮੁੜ ਨਜ਼ਰੀਂ ਨਹੀਂ ਪਿਆ।
ਜਦੋਂ ਉਸ ਦਾ ਆਪਣਾ ਕੰਮ ਨਿੱਕਲ ਜਾਏ ਤਾਂ ਤੋਤੇ ਦੀ ਤਰ੍ਹਾਂ ਝੱਟ ਉਹ ਨਜ਼ਰ ਬਦਲ ਲੈਂਦਾ ਹੈ। ਫਿਰ ਇਉਂ ਜਾਪਦਾ ਹੈ ਜਿਵੇਂ ਕਦੇ ਵਾਕਫ ਹੀ ਨਹੀਂ ਹੁੰਦਾ।
......ਕੀਹ ਇਤਨੇ ਸੋਹਲ ਸੀਨੇ ਵਿੱਚ ਪੱਥਰ ਦਾ ਦਿਲ ਹੋ ਸਕਦਾ ਹੈ ? ਕੀਹ ਜਦ ਤੋਂ ਇਸ ਨੇ ਪੜ੍ਹਨਾ ਸ਼ੁਰੂ ਕੀਤਾ ਹੈ ਇਕ ਵਾਰੀ ਵੀ ਇਸ ਨੇ ਨਜ਼ਰ ਭਰ ਕੇ ਮੇਰੇ ਵੱਲ ਤੱਕਿਆ ਹੈ ? ਆਖਰ ਕਿਉਂ ਮੇਰੇ ਸਾਮ੍ਹਣੇ ਹੁੰਦਿਆਂ ਹੀ ਇਸ ਨੂੰ ਸੱਪ ਸੁੰਘ ਜਾਂਦਾ ਹੈ ?
ਜੇ ਬੱਚਿਆਂ ਨੂੰ ਖਾਣ ਪੀਣ ਦੀ ਘਰ ਵਿੱਚ ਖੁਲ੍ਹ ਹੋਵੇ ਤਾਂ ਉਨ੍ਹਾਂ ਦੀ ਨਜ਼ਰ ਭਰ ਜਾਂਦੀ ਹੈ ਤੇ ਕਿਸੇ ਦੇ ਘਰੋਂ ਉਹ ਕੁਝ ਨਹੀਂ ਖਾਂਦੇ।
ਉਸ ਦੇ ਬੱਚਿਆਂ ਦੀ ਨਜ਼ਰ ਬੜੀ ਭੁੱਖੀ ਹੈ। ਇਵੇਂ ਜਾਪਦਾ ਹੈ ਕਿ ਉਨ੍ਹਾਂ ਕਦੇ ਕੁਝ ਡਿੱਠਾ ਹੀ ਨਹੀਂ।
ਪੰਡਤ ਜੀ ਦੇ ਸੁੱਕੜ ਸਰੀਰ ਦੇ ਟਾਕਰੇ ਵਿੱਚ ਸ੍ਰੀ ਮਤੀ ਇੰਦਰਾ ਦੀ ਦੇਹ ਤਿੰਨਾਂ ਮਣਾਂ ਤੋਂ ਵੀ ਕੁਝ ਜ਼ਿਆਦਾ ਹੀ ਹੋਵੇਗੀ, ਪਰ ਜੇ ਪੰਡਤਾਣੀ ਦੇ ਗੁਣ ਕਰਮ ਸੁਭਾਉ ਵੱਲ ਨਜ਼ਰ ਮਾਰੀ ਜਾਏ ਤਾਂ ਇਹ ਅਜੇ ਨਿੱਕੀ ਜਿਹੀ ਘੁੰਨੋ ਮੁੰਨੋ ਹੀ ਮਲੂਮ ਹੁੰਦੀ ਹੈ।
ਉਨ੍ਹਾਂ ਦੇ ਪਰਿਵਾਰ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ, ਜੋ ਹੱਸਦਾ-ਖੇਡਦਾ ਪਰਿਵਾਰ ਤਬਾਹ ਹੋ ਗਿਆ।
ਮੋਹਨ ਨੂੰ ਕੀਹ ਹੋ ਗਿਆ, ਵਿਚ ਆਪਣੇ ਆਉਣ ਵਾਲੇ ਜੀਵਨ ਦੇ ਧੁੰਧਲੇ ਚਿੱਤਰ ਦਿੱਸ ਰਹੇ ਹਨ। ਸ਼ਸ਼ੀ ! ਕਿੰਨੀ ਭੋਲੀ ਏਂ ਤੂੰ । ਮੇਰਾ ਜੀ ਕਰਦਾ ਏ ਤੇਰੇ ਮੱਥੇ ਉੱਤੇ ਕੱਜਲ ਦਾ ਟਿੱਕਾ ਲਾ ਦਿਆਂ। ਕਿਤੇ ਚੰਨ ਨਜ਼ਰ ਹੀ ਨਾ ਲਾ ਛੱਡੇ । ਸ਼ਰਮਾ ਰਿਹਾ ਹੈ ਵਿਚਾਰਾ।
ਅਚਲਾ ਦੇ ਮੂੰਹ ਉੱਤੇ ਉਨੀਂਦਰੇ ਦੇ ਸਾਰੇ ਨਿਸ਼ਾਨ ਲਿਸ਼ਕ ਰਹੇ ਸਨ। ਸੁਰੇਸ਼ ਜਿਉਂ ਜਿਉਂ ਅਚਲਾ ਵੱਲ ਵੇਖਦਾ ਉਹਦੇ ਅੰਦਰ ਈਰਖਾ ਦੀ ਅੱਗ ਹੋਰ ਤੇਜ਼ ਹੁੰਦੀ ਜਾਂਦੀ । ਉਹਦੀਆਂ ਨਜ਼ਰਾਂ ਅਚਲਾ ਦੇ ਚਿਹਰੇ ਤੇ ਗੱਡੀਆਂ ਹੀ ਰਹਿ ਗਈਆਂ, ਇਹ ਗੱਲ ਅਚਲਾ ਨੇ ਵੀ ਤਾੜ ਲਈ।
ਕਈ ਕਾਰਨਾਂ ਕਰ ਕੇ ਧਰਮ ਚੰਦ ਚਿਰ ਤੋਂ ਕਿਸੇ ਮੌਕੇ ਦੀ ਭਾਲ ਵਿੱਚ ਸੀ, ਜਦ ਉਹ ਇਸ ਚੰਪਾ ਨੂੰ ਰਾਏ ਸਾਹਿਬ ਦੀਆਂ ਨਜ਼ਰਾਂ ਵਿੱਚੋਂ ਡੇਗ ਸਕੇ। ਸੋ ਖ਼ੁਸ਼-ਕਿਸਮਤੀ ਨੂੰ ਉਸ ਲਈ ਇਹ ਚੰਗਾ ਮੌਕਾ ਪੈਦਾ ਹੋ ਗਿਆ।
ਨੂਰੀ ਉੱਚ ਦਮਾਲੀਏ ਤੇਲੀ ਦੀ ਧੀ ਸੀ । ਕੇਵਲ ਉਸ ਨੇ ਅੱਜ ਤੀਕ ਜੁੰਮੇ ਦਾ ਸਿੱਕਾ ਨਹੀਂ ਸੀ ਮੰਨਿਆ। ਉਹ ਜੋਬਨ ਵਿਚ ਸੀ ਵੀ ਜੁੰਮੇ ਤੋਂ ਸਵਾਈ। ਕਈ ਵਾਰ ਦੋਹਾਂ ਦੀਆਂ ਨਜ਼ਰਾਂ ਭਿੜੀਆਂ, ਦੋਵੇਂ ਅਹਿਲ ਆਪਣੇ ਆਪਣੇ ਪੈਰਾਂ ਤੇ ਖੜੇ ਰਹੇ ਕਿਸੇ ਦਾ ਦਿਲ ਵੀ ਨਾ ਡੋਲਿਆ।