ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ, ਤਾਂ ਇਕ ਝਾੜੀ ਵਿੱਚ ਘੁਸਰ-ਮੁਸਰ ਸੁਣ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵਲ ਵੇਖਣ ਲੱਗ ਪਏ ।
ਤੁਸੀਂ ਮੇਰੇ ਬਾਰੇ ਉਸ ਦੇ ਕੰਨ ਭਰ ਕੇ ਚੰਗਾ ਨਹੀਂ ਕੀਤਾ।
ਰੇਸ਼ਮਾ ਦਾ ਕੰਨਾਂ ਤੀਕ ਮੂੰਹ ਪਾਟਿਆ ਹੋਇਆ ਹੈ । ਬੋਲਣ ਵੇਲੇ ਅੱਗਾ-ਪਿੱਛਾ ਨਹੀਂ ਦੇਖਦੀ।
ਅਫ਼ਸਰ ਲੋਕ ਆਮ ਤੌਰ ਤੇ ਕੰਨ ਦੇ ਕੱਚੇ ਹੁੰਦੇ ਹਨ।
ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ ।
ਬੰਤਾ ਸਿੰਘ ਆਪਣੇ ਭਰਾ ਨਾਲ ਖਹਿ-ਖਹਿ ਕੇ ਮਰਦਾ ਰਹਿੰਦਾ ਹੈ ।
ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਦਾ ਮਾਮਲਾ ਮੈਨੇਜਿੰਗ ਕਮੇਟੀ ਤੋਂ ਡੀ. ਪੀ. ਆਈ. ਵਿਚਕਾਰ ਝਗੜੇ ਕਾਰਨ ਲੰਮਾ ਸਮਾਂ ਖੱਟੇ ਵਿੱਚ ਪਿਆ ਰਿਹਾ।
ਇਸ ਕੋਰੋਨਾ ਦੀ ਵਜ੍ਹਾ ਨਾਲ ਸਾਰਿਆਂ ਦਾ ਕੰਮ ਖੱਟੇ ਪੈ ਗਿਆ ਹੈ।
ਜੀਤ ਨੌਕਰੀ ਲੱਭਣ ਲਈ ਥਾਂ-ਥਾਂ ਖ਼ਾਕ ਛਾਣਦਾ ਰਿਹਾ, ਪਰ ਉਸ ਦਾ ਕੰਮ ਨਾ ਬਣਿਆ ।
ਜੱਦ ਵਿਦਿਆਰਥੀ ਨੇ ਠੀਕ ਜਵਾਬ ਨਾ ਦਿੱਤਾ ਤਾਂ ਅਧਿਆਪਕ ਜੀ ਉਸ ਨੂੰ ਖਾਣ ਨੂੰ ਪੈ ਗਏ।
ਸਾਰੇ ਘਰ ਦੇ ਮੈਂਬਰ ਭੈੜੀਆਂ ਆਦਤਾਂ ਦੇ ਸ਼ਿਕਾਰ ਹੋਣ ਕਰਕੇ ਉਸ ਦਾ ਤਾਂ ਖ਼ਾਨਾ ਹੀ ਖ਼ਰਾਬ ਹੋ ਗਿਆ ਹੈ ।
ਜੀਤ ਦੇ ਪਿਤਾ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਮੇਰੇ ਖ਼ਾਨਿਓਂ ਗਈ ।