ਜੇ ਤੁਹਾਡਾ ਪੁੱਤਰ ਆਪਣੀ ਵਹੁਟੀ ਨੂੰ ਪੂਰਾ ਪਿਆਰ ਨਹੀਂ ਦੇਵੇਗਾ ਤਾਂ ਉਸਦਾ ਜੀਵਨ ਨਰਕ ਬਣ ਜਾਵੇਗਾ। ਘਰ ਵਿੱਚ ਸਦਾ ਕਲਪਣਾ ਰਹੇਗੀ।
ਨਾਲ ਹਮਸਾਏ ਦੇ, ਅੱਜ ਕੀਤਾ ਗਿਐ ਵਿਸ਼ਵਾਸ਼-ਘਾਤ, ਉਸਦਾ ਜੀਵਨ, ਅੱਜ ਬਣਾ ਦਿੱਤਾ ਗਿਐ ਮੱਸਿਆ ਦੀ ਰਾਤ।
ਜੁਆਨੀ ਦਾ ਨਸ਼ਾ ਥੋੜ੍ਹਾ ਸਮਾਂ ਹੀ ਰਹਿੰਦਾ ਹੈ। ਜੀਵਨ ਦੀਆਂ ਟੱਕਰਾਂ ਆਪ ਹੀ ਮਨੁੱਖ ਨੂੰ ਸਿੱਧਾ ਕਰ ਦਿੰਦੀਆਂ ਹਨ। ਤਜਰਬੇ ਮਗਰੋਂ ਹੀ ਹੋਸ਼ ਆਉਂਦੀ ਹੈ।
ਜਿਸ ਆਉਣਾ ਉਸ ਜਾਣਾ ਤਾਂ ਹੋਇਆ ਹੀ, ਜੁਆਨੀ ਦੀ ਮੌਤ ਜੁ ਹੋਈ। ਬੜਾ ਜੁਲਮ ਹੋਇਆ ਹੈ। ਪਰ ਇਸ ਦੀ ਕੂਕ ਫ਼ਰਿਆਦ ਕਿਧਰੇ ਨਹੀਂ ਹੋ ਸਕਦੀ।
ਪੁੱਤਰ ਦੀ ਬਹਾਦਰੀ ਦੇ ਕਾਰਨਾਮੇ ਸੁਣ ਕੇ ਬੁੱਢੀ ਮਾਂ ਜੁੱਸੇ ਨਹੀਂ ਮਾਵਦੀ ਸੀ।
ਸੁਪਨੇ ਵਿੱਚ ਵੀ ਇਸ ਚਿਹਰੇ ਉੱਤੇ ਪਿਆਰ ਦਾ ਏਨਾ ਗੂੜ੍ਹਾ ਰੰਗ ਵੇਖਿਆਂ ਜੁਗ ਬੀਤ ਗਏ ਹਨ।
ਉਸ ਦੀਆਂ ਵੀ ਬਥੇਰੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਹਨ ਪਰ ਉਸ ਨੇ ਮੇਰੀ ਕਦਰ ਬਿਲਕੁਲ ਨਹੀਂ ਪਾਈ।
ਜੁੱਤੀਆਂ ਚੱਲਣ ਦੀ ਗੱਲ ਤੇ ਛੱਡੋ, ਉੱਥੇ ਡਾਗਾਂ ਚੱਲ ਗਈਆਂ। ਕਈ ਆਦਮੀ ਫੱਟੜ ਹੋ ਗਏ ਹਨ।
ਇਸ ਕਰਤੂਤ ਲਈ ਉਸ ਨੂੰ ਪੰਚਾਇਤ ਵਿੱਚ ਬਥੇਰੀਆਂ ਭਿਉਂ ਭਿਉਂ ਕੇ ਜੁੱਤੀਆਂ ਮਾਰੀਆਂ ਗਈਆਂ ਹਨ। ਪਰ ਪੁਲਿਸ ਦੇ ਹਵਾਲੇ ਉਸ ਨੂੰ ਨਹੀਂ ਕੀਤਾ ਗਿਆ।
ਮੈਂ ਕਿਸੇ ਨੂੰ ਜੁੱਤੀ ਦੀ ਨੋਕ ਤੇ ਵੀ ਨਹੀਂ ਲਿਖਦਾ; ਮੈਨੂੰ ਇਹੋ ਜਿਹੀ ਬਿਰਾਦਰੀ ਦੀ ਲੋੜ ਹੀ ਨਹੀਂ।
ਉਹ ਬੜੀ ਟੈਂ ਵਾਲਾ ਪਿਤਾ ਹੈ, ਉਹ ਵੱਡੇ ਪੁੱਤਰ ਨੂੰ ਵੀ ਜੁੱਤੀ ਫੇਰਨੇਂ ਘੌਲ ਨਹੀਂ ਕਰਦਾ।
ਇਹਨੂੰ ਪੁੱਛੇ ਪਈ ਇਹ ਸਾਹਮਣੇ ਜਬਾਬ ਕਰਨ ਕਿੱਥੋਂ ਸਿੱਖੀ ਏ ? ਕੈਂਚੀ ਵਾਂਗ ਜ਼ੁਬਾਨ ਚਲਦੀ ਏ ! ਤਦੇ ਹੀ ਤੇ ਇਹਨੂੰ ਮਾਰ ਪੈਂਦੀ ਏ।