ਦਸ ਰੁਪਏ ਦੇਣੇ ਤੇ ਉਸ ਨੇ ਹਨ, ਤੇਰਾ ਜੀਅ ਕਿਉਂ ਥੋੜ੍ਹਾ ਹੋ ਰਿਹਾ ਹੈ ?
ਮੈਂ ਲਾਰੀ ਵਿੱਚ ਬੈਠਦਾ ਹੀ ਹਾਂ ਕਿ ਜੀਅ ਘਿਰਨ ਲੱਗ ਪੈਂਦਾ ਹੈ।
ਬਸੰਤ ਸਿੰਘ ਨੇ ਅਨੰਤ ਰਾਮ ਨੂੰ ਕਿਹਾ ਕਿ ਇਸ ਸ਼ਰਤ ਤੇ ਕਿ ਜੇ ਸਮੇਂ ਸਿਰ ਰੁਪਯਾ ਨਾ ਮੋੜਿਆ ਜਾਏ ਤਾਂ ਸ਼ਾਮੂ ਸ਼ਾਹ ਤੇਰੀ ਛਾਤੀ ਤੋਂ ਅੱਧ ਸੇਰ ਮਾਸ ਕੱਟ ਲਏ, ਰੁਪਯਾ ਲੈਣ ਤੋਂ ਮੇਰਾ ਜੀਅ ਝਿਜਕਦਾ ਏ। ਮੈਂ ਨਹੀਂ ਲੈਂਦਾ ਰੁਪਯਾ।
ਤੁਹਾਡਾ ਜੀਅ ਕਿਉਂ ਥੋੜ੍ਹਾ ਹੋਣ ਲੱਗ ਪਿਆ ਹੈ ? ਮੈਂ ਕੁਝ ਮੰਗਣ ਤੇ ਨਹੀਂ ਆਇਆ।
ਇਸਦੇ ਢਿੱਡ ਵਿੱਚ ਜੀਅ ਪੈ ਗਏ ਹਨ। ਇਸ ਨੂੰ ਤੇ ਹੁਣ ਕੋਈ ਸਿਆਣਾ ਡਾਕਟਰ ਹੀ ਠੀਕ ਕਰੇਗਾ।
ਇਹ ਮਿਠਾਈਆਂ ਵੇਖ ਵੇਖ ਕੇ ਮੇਰਾ ਜੀਅ ਭਰ ਗਿਆ ਹੈ; ਮੈਂ ਖਾਣੀਆਂ ਕੀ ਹਨ ? ਹੁਣ ਮੈਨੂੰ ਪਤਾ ਲੱਗਾ ਹੈ ਕਿ ਹਲਵਾਈ ਆਪ ਹੀ ਸਭ ਕੁਝ ਕਿਉਂ ਨਹੀਂ ਖਾ ਜਾਂਦੇ।
ਇਹ ਤੇ ਸਾਰੀਆਂ ਗੱਲਾਂ ਤੁਸੀਂ ਮੇਰਾ ਜੀ ਦੱਖਣ ਲਈ ਕਰ ਰਹੇ ਹੋ। ਸੱਚੀ ਸੱਚੀ ਦੱਸੋ ਕੀ ਮੈਂ ਪਾਸ ਹੋ ਜਾਵਾਂਗਾ ?
ਜਿਸ ਮੁਸੀਬਤ ਨੇ ਉਸ ਲਈ ਜੀਣਾ ਦੁੱਭਰ ਕਰ ਦਿੱਤਾ; ਉਹ ਸੀ ਸਾਰੀ ਰਾਤ ਦਾ ਕੰਨ ਪਾੜਵਾਂ ਰੌਲਾ ਜੇਹੜਾ ਕਈ ਕਾਰੀਗਰ ਉਸ ਗਦਾਮ ਵਿੱਚ ਲਾਈ ਰੱਖਦੇ ਸਨ।
ਉਹ ਕਈ ਦਿਨਾਂ ਦਾ ਬੀਮਾਰ ਹੈ। ਅੱਜ ਉਸ ਦੀ ਹਾਲਤ ਬਹੁਤ ਖ਼ਰਾਬ ਹੈ। ਉਸ ਦੀ ਜੀਭ ਉੱਤਰੀ ਹੋਈ ਹੈ।
'ਨਾ ਚਰਖਾ ਨਾ ਪੂੰਣੀ, ਜੀਭ ਰੱਖਦੀ ਸਲੂਣੀ ਮੇਰੀ ਨੂੰਹ ਦਾ ਤੇ ਇਹ ਚਾਲਾ ਈ । ਇਹੋ ਹੀ ਕਹਿੰਦੀ ਹੈ, ਹਰ ਵੇਲੇ ਖਾਂਦੀ ਹੀ ਰਹਾਂ ਤੇ ਕੱਖ ਭੰਨ ਕੇ ਦੂਹਰਾ ਨਾ ਕਰਾਂ।
ਜੀਭ ਸੰਭਾਲ ਕੇ ਰੱਖਨਾ ਤੇ ਨਿਕੰਮੇ ਨਾ ਬੈਠਣਾ, ਉਸ ਦੇ ਦੋ ਅਸੂਲ ਸਨ ਜਿੰਨਾਂ ਉਸ ਨੂੰ ਅਸਮਾਨ ਤੇ ਚਾੜ੍ਹ ਦਿੱਤਾ।
ਜੇ ਧੀ ਪੁੱਤ ਬੋਲੇ ਤਾਂ ਆਪ ਚੁੱਪ ਹੋ ਰਹੀਏ। ਤੇਰੀਆਂ ਗੱਲਾਂ ਨੇ ਈ ਤੇ ਉਹਦੀ ਜੀਭ ਖੁਲਵਾਈ ਏ, ਨਹੀਂ ਤੇ ਮਜਾਲ ਕੀ ਸੀ ਉਸਦੀ ਸਾਹ ਵੀ ਕੱਢਦੀ।