ਮੇਰਾ ਤੁਹਾਡਾ ਜ਼ਿਮੀ ਅਸਮਾਨ ਦਾ ਫ਼ਰਕ ਹੈ। ਮੈਂ ਇਸ ਹਾਲਤ ਪਰ ਅੱਥਰੂ ਕੇਰਦਾ ਹਾਂ, ਤੁਸੀਂ ਏਸ ਹਾਲਤ ਪਰ ਪ੍ਰਸੰਨ ਤੇ ਸੰਤੁਸ਼ਟ ਹੋ।
ਉਹ ਜਦੋਂ ਗੱਲਾਂ ਕਰਦਾ ਹੈ ਤਾਂ ਜ਼ਿਮੀ ਅਸਮਾਨ ਦੇ ਕਲਾਵੇ ਮਿਲਾ ਦੇਂਦਾ ਹੈ। ਪਰ ਹੋਰ ਉਸ ਪਾਸੋਂ ਕੁਝ ਆਉਂਦਾ ਨਹੀਂ।
"ਓ ਛੱਡਿਆ ਵੀ ਕਰ ਸ਼ੇਖ ਚਿਲੀ ਵਾਲੀਆਂ ਗੱਲਾਂ," ਪ੍ਰਕਾਸ਼ ਨੇ ਗੱਲ ਟੋਕੀ "ਤੇਰੀ ਜ਼ਿੰਦਗੀ ਦੀਆਂ ਚੂਲਾਂ ਤਾਂ ਢਿੱਲੀ ਮੰਜੀ ਵਾਂਗ ਉੱਖੜੀਆਂ ਹੀ ਰਹਿੰਦੀਆਂ ਨੇ ਹਮੇਸ਼ਾਂ । ਰੋਜ਼ ਕੋਈ ਨਾ ਕੋਈ ਨਵਾਂ ਪਖੰਡ ਖੜਾ ਕਰ ਬਹੇਂਗਾ।
ਉਸਨੇ ਆਪਣੇ ਧਰਮ ਲਈ ਜ਼ਿੰਦਗੀ ਦੀ ਬਾਜ਼ੀ ਲਾ ਦਿੱਤੀ।
ਸੱਸ ਦੇ ਭੈੜੇ ਸਲੂਕ ਕਰ ਕੇ ਕਮਲਜੀਤ ਦੀ ਜਿੰਦ ਨੱਕ ਵਿੱਚ ਆਈ ਹੋਈ ਹੈ।
ਦਿਨ ਰਾਤ ਕੰਮ ਕਰਨ ਨਾਲ ਸ਼ਾਮ ਦੀ ਜਿੰਦ ਨੱਕ ਵਿੱਚ ਆ ਗਈ ਹੈ।
ਦੁਹਾਂ ਭੈਣਾਂ ਦਾ ਆਪਸ ਵਿੱਚ ਇੰਨਾ ਪਿਆਰ ਸੀ ਜਿਸ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਸੁਧਾ ਆਪਣੀ ਨਿੱਕੀ ਭੈਣ ਨੂੰ ਵੇਖ ਕੇ ਜੀਊਂਦੀ ਸੀ, ਉਹ ਕੁਸਮ ਲਈ ਜਿੰਦ ਪ੍ਰਾਣ ਵਾਰਨ ਨੂੰ ਤਿਆਰ ਸੀ।
ਰਸਾਲ ਨੈਣ, ਰੂਪ ਟੰਗ, ਸ਼ੀਲਤਾ, ਬਹਾਦੁਰੀ, ਸੁਭਾਉ ਦੇਖ ਮਿਠੜਾ ਜੁਬਾਨ ਖੰਡ ਦੀ ਛੁਰੀ, ਫਲੀ ਗਈ ਅਭੋਲ, ਦੇਖ ਲਿੰਬ ਪੋਚ ਜ਼ਾਹਰੀ, ਵਸਾਇ ਵਿੱਚ ਅੱਖੀਆਂ, ਘੁਮਾਇ ਜਿੰਦੜੀ ਛਡੀ।
ਨੀ ਮੈਂ ਕੀ ਕਿਹਾ ? ਉੱਠ ਰੋਟੀ ਟੁੱਕ ਦਾ ਵੇਲਾ ਹੋਇਆ ਏ ! ਤੈਨੂੰ ਕੱਤਣ ਜਿੰਨ ਵਾਂਗ ਚੰਬੜ ਗਿਆ, ਚੁੱਕ ਚਰਖੜੇ ਨੂੰ ਭੰਨ ਇਕ ਬੰਨੇ, ਤੇ ਬੱਸ ਕਰ ਏ ਤੂੰ, ਕੰਨ ਨਾ ਖਾਹ ਸਾਡੇ।
ਜਿੰਨੇ ਮੂੰਹ ਉੱਨੀਆਂ ਗੱਲਾਂ। ਥਾਂ ਥਾਂ ਤੇ ਕੋਈ ਕੁਝ ਗੱਲਾਂ ਕਰਦਾ ਸੀ ਤੇ ਕੋਈ ਕੁਝ। ਪਰ ਅਸਲੀ ਗੱਲ ਕਿਸੇ ਨੂੰ ਪਤਾ ਨਹੀਂ ਸੀ।
ਉਸ ਵੇਲੇ ਤੇ ਇਹ ਜ਼ਿੰਮੇਵਾਰੀ ਮੈਂ ਸਿਰ ਤੇ ਚੁੱਕ ਲਈ ਪਰ ਹੁਣ ਇਸ ਕੰਮ ਵਿੱਚ ਪੂਰਾ ਉੱਤਰਨਾ ਕਠਿਨ ਜਾਪਦਾ ਹੈ।
ਜਦ ਤੀਕ ਮੈਂ ਤੇਰੀ ਬੱਲੀ ਨਹੀਂ ਲਾਹ ਲੈਂਦਾ, ਆਪਣਾ ਜੀਉਣਾ ਹਰਾਮ ਸਮਝਾਂਗਾ।