ਚਾਰੇ ਬੰਨੇ ਕੋਈ ਚਾਰਾ ਨਾ ਵੇਖ ਕੇ ਅੰਤ ਰਾਇ ਸਾਹਿਬ ਨੇ ਉਦਨ ਵਾਲੇ ਮਿੱਲ-ਮਾਲਕਾਂ ਨੂੰ ਮਿਲਣਾ ਠਾਨਿਆ ; ਪਰ ਮੁਸ਼ਕਲ ਇਹ ਸੀ ਕਿ ਨਾ ਤਾਂ ਉਹ ਕਲੱਬ ਜਾ ਸਕਦੇ ਸਨ, ਤੇ ਨਾ ਹੀ ਉਨ੍ਹਾਂ ਦੇ ਘਰੀਂ । ਇਹ ਕਰਨਾ ਬੜਾ ਜਾਨ ਜੋਖੋਂ ਦਾ ਕੰਮ ਸੀ, ਜਦ ਕਿ ਉਨ੍ਹਾਂ ਦੇ ਵਹਿਮੀ ਦਿਲ ਨੂੰ ਪੱਤਾ ਪੱਤਾ ਆਪਣਾ ਵੈਰੀ ਜਾਪ ਰਿਹਾ ਸੀ।