ਸ਼ਾਹ- (ਮੈਂ ਰਕਮ ਵੱਧ ਘੱਟ ਨਹੀਂ ਲਿਖਾਂਗਾ) ਭਲਿਆ ਲੋਕਾ, ਧਰਮ ਦਾ ਬੱਧਾ ਜ਼ਿਮੀ ਅਸਮਾਨ ਖਲੋਤਾ ਏ । ਜਾਨ ਰੱਬ ਨੂੰ ਨਹੀਂ ਦੇਣੀ ? ਸਭ ਨੇ ਧਰਮਰਾਜ ਨੂੰ ਲੇਖਾ ਦੇਣਾ ਏ, ਓਥੇ ਕੀ ਦੱਸਾਂਗੇ ? ਜੋ ਜ਼ਬਾਨ ਤੇਰੇ ਨਾਲ ਕੀਤੀ ਏ, ਉਸ ਤੋਂ ਹੇਰ ਫੇਰ ਸਾਡੇ ਲਈ ਬੁਰੀ ਵਸਤ ਏ। ਲੈ ਫੜ ਲਾ ਅੰਗੂਠਾ।
ਜਦੋਂ ਆਏ ਕੇ ਸਾਹਮਣੇ ਹੀਰ ਹੋਈ, ਭੋਰਾ ਰਾਂਝੇ ਦੇ ਪੈ ਗਈ ਜਾਨ ਭਾਈ।
ਸ਼ਾਹ ਕਾਬਲ ਵਲ ਚਲਿਆ, ਲਾ ਲਸ਼ਕਰ ਦੇ ਨਾਲ, ਜਿਹਲਮ ਆਣ ਖਿਲਾਇਆ ਨਵਾਂ 'ਮਹਾਬਤ' ਜਾਲ।
ਸ਼ਾਮ ਸ਼ਾਹ ਇੱਕ ਰਾਤ ਬਾਹਰ ਕਿਸੇ ਦੇ ਘਰ ਗਿਆ ਰੋਟੀ ਖਾਣ। ਸਾਨੂੰ ਪਹਿਲੋਂ ਹੀ ਪਤਾ ਸੀ। ਝੱਟ ਘੋੜੀਆਂ ਕਸ਼ੀਆਂ ਤੇ ਠਾਹਠੇ ਬੰਨ੍ਹ ਕੇ ਜਾ ਵੱਜੇ ਸ਼ਾਹ ਦੇ ਘਰ।
ਪੁੱਤਰਾ ਜਿੱਦੋਂ ਹਟ ਜਾਹ ! (ਜਿਹੜੀ ਗੱਲ ਤੂੰ ਕਹਿਨੀ ਏ, ਇਹ ਨਹੀਂ ਹੋ ਸਕਦੀ) ਅਸੀਂ ਤੇਰਾ ਕੀ ਵਗਾੜਿਆ ਏ ਕਿ ਤੂੰ ਸਾਨੂੰ ਜਿਉਂਦਿਆਂ ਜੀ ਮਾਰਨ ਲੱਗਿਐਂ। ਥੋੜੀ ਮਿੱਟੀ ਬਾਲੀ ਊ ਅੱਗੇ ਸਾਡੀ! ਕੱਖੋਂ ਹੌਲੇ ਕਰ ਛੱਡਿਆ ਈ।
ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰਕੇ ਵਿਚਾਰੇ ਮਜ਼ਦੂਰਾਂ ਦਾ ਜੀਊਣਾ ਦੁੱਭਰ ਹੋ ਰਿਹਾ ਸੀ।
ਜੇ ਸਾਡੇ ਹੁੰਦਿਆਂ ਕੋਈ ਸਾਡੇ ਖ਼ਾਨਦਾਨ ਦੀ ਬੇਇੱਜ਼ਤੀ ਕਰ ਦੇਵੇ, ਤਾਂ ਫਿਰ ਅਸੀਂ ਤਾਂ ਜਿਊਂਦੇ ਹੀ ਮਰ ਗਏ।
ਅੱਜ ਸਵੇਰੇ ਤੋਂ ਮੇਰਾ ਜਿਸਮ ਟੁੱਟ ਰਿਹਾ ਸੀ, ਮੈਂ ਗਲਤੀ ਕੀਤੀ ਜੋ ਇਸ਼ਨਾਨ ਵੀ ਕਰ ਲਿਆ। ਦਸ ਵਜੇ ਮੈਨੂੰ ਕੰਬ ਕੇ ਬੁਖ਼ਾਰ ਚੜ੍ਹ ਗਿਆ।
ਜਦੋਂ ਦੀ ਇਹ ਖ਼ਬਰ ਸੁਣੀ ਹੈ, ਮੇਰਾ ਤੇ ਜਿਗਰ ਜਲ ਰਿਹਾ ਹੈ।
ਉਹ ਐਂਵੇ ਜਿਗਰ ਜਾਲਣ ਲੱਗਾ ਪਿਆ ਹੈ । ਵਿੱਚੋਂ ਗੱਲ ਕੁਝ ਵੀ ਨਹੀਂ। ਉਸ ਨੂੰ ਦੋ ਦਿਨ ਪਿੱਛੋਂ ਬਾਹਰ ਚਲਾ ਜਾਣਾ ਚਾਹੀਦਾ ਹੈ।
ਇਹ ਸੁਣਕੇ ਹੀ ਜਿਗਰ ਨੂੰ ਠੰਢ ਪੈ ਗਈ ਹੈ ਕਿ ਤੂੰ ਜੀਂਦਾਂ ਹੈ। ਜਦੋਂ ਹੋ ਸਕਿਆ, ਆ ਜਾਈਂ।
ਸ਼ਾਹ ਜੀ, ਤੁਸੀਂ ਵੀ ਬੜੇ ਸਿਆਣੇ ਓ, ਮੈਂ ਜਾਣਨਾ ਏਹ, ਪਰ ਓਹ ਤੇ ਏਸ ਜਿੱਦੇ ਚੜ੍ਹੇ ਹੋਏ ਨੇ, ਪਈ ਤੁਹਾਡੀ ਧੀ ਵਿਆਹ ਕੇ ਛੱਡ ਦੇਣੀ ਮਨਜ਼ੂਰ, ਪਰ ਮੰਗ ਨਹੀਂ ਛੱਡਣੀ।