ਜਾਨ ਰੱਬ ਨੂੰ ਦੇਣੀ ਏ

- (ਜਦੋਂ ਇਹ ਦੱਸਣਾ ਹੋਵੇ ਕਿ ਮੈਂ ਇਮਾਨਦਾਰ ਹਾਂ ਕਿਉਂਕਿ ਮੈਂ ਰੱਬ ਦੇ ਪਾਸ ਜਵਾਬ ਦੇਣਾ ਹੈ)

ਸ਼ਾਹ- (ਮੈਂ ਰਕਮ ਵੱਧ ਘੱਟ ਨਹੀਂ ਲਿਖਾਂਗਾ) ਭਲਿਆ ਲੋਕਾ, ਧਰਮ ਦਾ ਬੱਧਾ ਜ਼ਿਮੀ ਅਸਮਾਨ ਖਲੋਤਾ ਏ । ਜਾਨ ਰੱਬ ਨੂੰ ਨਹੀਂ ਦੇਣੀ ? ਸਭ ਨੇ ਧਰਮਰਾਜ ਨੂੰ ਲੇਖਾ ਦੇਣਾ ਏ, ਓਥੇ ਕੀ ਦੱਸਾਂਗੇ ? ਜੋ ਜ਼ਬਾਨ ਤੇਰੇ ਨਾਲ ਕੀਤੀ ਏ, ਉਸ ਤੋਂ ਹੇਰ ਫੇਰ ਸਾਡੇ ਲਈ ਬੁਰੀ ਵਸਤ ਏ। ਲੈ ਫੜ ਲਾ ਅੰਗੂਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ