ਇਹਨਾਂ ਵਿਚੋਂ ਪਾਰਟੀ-ਬਾਜ਼ੀ ਮਿਟਾਣ ਦੀ ਭੀ ਭਲੀ ਆਖੀ ਜੇ । ਇਹਨਾਂ ਦੇ ਅੱਜ ਕੱਲ ਦੇ ਚੌਧਰੀ ਜਿਹੜੇ ਆਪਣੇ ਗੁਰੂ ਦਾ ਲਿਹਾਜ਼ ਨਹੀਂ ਕਰਦੇ, ਉਸ ਦੇ ਸਾਹਮਣੇ ਹੀ ਕਈ ਵਾਰੀ ਜੂਤ-ਪਤਾਣ ਸ਼ੁਰੂ ਕਰ ਦੇਂਦੇ ਹਨ, ਉਹ ਮੇਰੇ ਵਰਗੇ ਨੀਮ-ਪਾਗਲ ਨੂੰ ਕੀਹ ਸਮਝਦੇ ਹਨ ? ਜਦੋਂ ਤੱਕ ਅਜੇਹੇ ਚੌਧਰੀਆਂ ਦਾ ਰਾਜ ਹੈ, ਏਦੂੰ ਵੱਧ ਆਸ ਨਹੀਂ ਰੱਖੀ ਜਾ ਸਕਦੀ।
ਜੇ ਤੂੰ ਉਸ ਚੋਣ ਵਿੱਚ ਖੜਾ ਹੋਇਆ ਤਾਂ ਯਾਦ ਰੱਖੀਂ ਤੈਨੂੰ ਐਸਾ ਜੂਤ ਪਏਗਾ ਕਿ ਤੂੰ ਮੂੰਹ ਵਿਖਾਉਣ ਜੋਗਾ ਨਹੀਂ ਰਹੇਂਗਾ।
ਲਿਖਾਰੀ ਦੀ ਮੌਤ ਪਿੱਛੋਂ ਉਸ ਦੀ ਕਿਤਾਬ ਬੜੀ ਚੰਗੀ ਮੰਨੀ ਗਈ। ਪਰ ਇਸ ਪ੍ਰਸਿੱਧਤਾ ਦਾ ਲਿਖਾਰੀ ਨੂੰ ਕੀ ਲਾਭ ? ਉਹ ਤਾਂ ਭੁੱਖਾ ਭਾਣਾ ਹੀ ਜੂਨ ਕਟੀ ਕਰ ਗਿਆ।
ਪੁੱਤਰਾਂ ਦੇ ਨੌਕਰ ਹੋਣ ਨਾਲ ਉਸ ਖ਼ਾਨਦਾਨ ਦੀ ਜੂਨ ਹੀ ਬਦਲ ਗਈ ਹੈ। ਹੁਣ ਉਹ ਸਾਫ਼ ਸੁਥਰੇ ਰਹਿੰਦੇ ਤੇ ਸੋਹਣਾ ਖਾਂਦੇ ਪੀਂਦੇ ਹਨ।
ਇਨ੍ਹਾਂ ਦਾ ਗਲਾ ਸਦਾ ਖ਼ਰਾਬ ਰਹਿੰਦਾ ਏ। ਬਸ ਇਨ੍ਹਾਂ ਲਈ ਐਤਕੀ ਪਿੰਡਾਂ ਸੌ ਵਾਰ ਆਪਣੀ ਜੇਬ ਵੱਲ ਵੇਖ ਕੇ ਮਸਾਂ ਕਿਤੇ ਪੰਜ ਸੇਰ ਦੇਸੀ ਘਿਉ ਮੰਗਾਇਆ ਏ।
ਪ੍ਰੈਸ ਮਾਲਕਾਂ ਨੇ ਜਦ ਵੇਖਿਆ ਕਿ ਏਹੋ ਵੇਲਾ ਹੈ ਉਹਨਾਂ ਦੀ ਖੱਟੀ ਕਮਾਈ ਦਾ, ਤਾਂ ਉਹਨਾਂ ਨੇ ਦਿਲ ਖੋਹਲ ਕੇ ਗਾਹਕਾਂ ਦੀਆਂ ਜੇਬਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਛਪਾਈ ਦੇ ਰੇਟ ਉਨ੍ਹਾਂ ਜਿਉਂ ਵਧਾਉਣੇ ਸ਼ੁਰੂ ਕੀਤੇ ਕਿ ਤਿਊਣਿਆਂ ਤੇ ਜਾ ਪਹੁੰਚਾਏ।
ਕੌੜੀ- ਨੀ ਮੈਂ ਕੀ ਕਿਹਾ ? ਉੱਠ ਰੋਟੀ ਟੁੱਕ ਦਾ ਵੇਲਾ ਹੋਇਆ ਏ ! ਉੱਠ ਛੇਤੀ ਹੋ, ਨਹੀਂ ਤੇ ਪੈਂਦੀ ਊ ਲੱਤ ! ਸੁਭਦਾ- ਮਾਂ ਜੀ, ਜ਼ਰਾ ਜੇਰਾ ਕਰੋ : ਮੈਂ ਹੁਣੇ ਸਭੇ ਕੁਝ ਕਰ ਲੈਨੀ ਆਂ, ਦੋ ਤੰਦ ਰਹਿ ਗਏ ਨੇ, ਪਾ ਲਵਾਂ, ਕਾਹਲੀ ਦੀ ਕੀਹ ਲੋੜ ਏ ?
ਬਨਫਸ਼ੇ ਨੂੰ ਪਾਣੀ ਵਿੱਚ ਖ਼ੂਬ ਨਿਚੋੜ ਦਿੱਤਾ ਜਾਂਦਾ ਹੈ ਤੇ ਕਾਹੜਾ ਬਣ ਜਾਂਦਾ ਹੈ।
ਕੋਈ ਬਾਹੋਂ ਫੜਨ ਤੇ ਉਨੌਣ ਵਾਲਾ, ਭੋਲਿਆ ਓਏ, ਤੈਨੂੰ ਇਹ ਜਾਪਦਾ ਏ ਜੱਫਾ ਇਹ ਪਿਆਰਾਂ ਦਾ, ਤੇਰੇ ਮਿੱਠੇ ਲਹੂ ਉੱਤੇ ਜੋਕਾਂ ਪਈਆਂ ਪਲਦੀਆਂ ਨੇ, ਕਿਨੂੰ ਕੌੜਾ ਲੱਗਦਾ ਈ ਮਾਸ ਜ਼ਿਮੀਦਾਰਾਂ ਦਾ ?
ਲੋਕ ਪੁੱਛਦੇ ਹਨ, ਉਹ ਜੋਬਨ ਦੇ ਪੰਘੂੜੇ ਵਿਚੋਂ ਚਿਖਾ ਵਿੱਚ ਕਿਉਂ ਉੱਤਰ ਗਿਆ ? ਮੈਂ ਕਹਿੰਦਾ ਹਾਂ, ਉਸ ਦੀਆਂ ਆਪਣੀਆਂ ਕਰਤੂਤਾਂ ਹਨ।
ਫਿਕਰ ਨਾ ਕਰ, ਜੇ ਮੇਰਾ ਜ਼ੋਰ ਚੱਲਿਆ ਤਾਂ ਮੈਂ ਤੈਨੂੰ ਦੱਸ ਦਿਆਂਗਾ ਕਿ ਕਿੰਨੇ ਵੀਹਾਂ ਦਾ ਸੌ ਹੁੰਦਾ ਹੈ ; ਤੈਨੂੰ ਮੁੜ ਹੋਸ਼ ਨਾ ਆ ਗਈ ਤਾਂ ਆਖੀਂ।
ਆਪਣਾ ਸਾਰਾ ਜ਼ੋਰ ਚਲਾਇਆ, ਕਈ ਸਫ਼ਾਰਬਾਂ ਪੁਆਈਆਂ, ਪਰ ਕੋਈ ਪੇਸ਼ ਨਹੀਂ ਗਈ।