ਅੱਜ ਕੱਲ੍ਹ ਮਾਝੇ ਮਾਲਵੇ ਵਿੱਚ ਤਾਂ ਸ਼ਰਾਬ ਜੰਮਣ ਘੁੱਟੀ ਹੋ ਰਹੀ ਹੈ।
ਬਲਦੇਵ ਦਾ ਹੁਲੀਆ ਵੇਖ ਕੇ ਸਾਰੇ ਦੰਗ ਰਹਿ ਗਏ। ਵੀਹਾਂ ਵਰ੍ਹਿਆਂ ਦਾ ਨੌਜੁਆਨ, ਅਮੀਰ ਘਰਾਣੇ ਦਾ ਜੰਮ-ਪਲ, ਖਾਣ ਹੰਢਾਣ ਦੀ ਉਮਰ ਤੇ ਇਹ ਤਿਆਗ।
"ਮਦਨ !" ਪ੍ਰਕਾਸ਼ ਨੇ ਉਸ ਵੱਲ ਤਾੜਨਾ ਭਰੀ ਨਜ਼ਰ ਨਾਲ ਤੱਕ ਕੇ ਕਿਹਾ, "ਮੈਂ ਅੱਗੇ ਹੀ ਕਈਆਂ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਅੱਜ ਕੱਲ੍ਹ ਫੇਰ ਤੈਨੂੰ ਕਲਮ ਘਸਾਈ ਦਾ ਝਸ ਆ ਕੁੱਦਿਆ ਹੈ।"
ਹੁਣ ਇਸ ਕੰਮ ਵਿੱਚੋਂ ਨਾ ਕੋਈ ਲਾਭ ਹੈ ਅਤੇ ਨਾ ਹੀ ਕੋਈ ਸੁਆਦ। ਪਰ ਝੱਸ ਤਾਂ ਪੂਰਾ ਕਰਨਾ ਹੋਇਆ ਤੇ ਵਕਤ ਵੀ ਵਿਹਲਾ ਹੋਇਆ।
ਮੈਂ ਇਸਨੂੰ ਬਿਲਕੁਲ ਨਹੀਂ ਮਾਰਿਆ ; ਇਹ ਝੂਠੀ ਏ, ਝੱਖ ਮਾਰਦੀ ਏ ; ਮੈਨੂੰ ਬਦਨਾਮ ਕਰਨਾ ਚਾਹੁੰਦੀ ਏ । ਹਾਇ ਵੇ ਮੇਰੀ ਗੱਲ ਦਾ ਯਕੀਨ ਈ ਨਹੀਂ ; ਹੁਣ ਏਹ ਸ਼ੁਹਦੀ ਵੱਡੀ ਬਣ ਬੈਠੀ, ਏਹਦੀਆਂ ਗੱਲਾਂ ਸੱਚੀਆਂ ਹੋ ਗਈਆਂ ਤੇ ਮੇਰੀਆਂ ਝੂਠੀਆਂ।
ਉਸ ਦਾ ਸੁਭਾ ਐਸਾ ਹੈ ਕਿ ਜ਼ਰਾ ਵੀ ਉਸ ਦਾ ਵਿਰੋਧ ਕੀਤਾ ਜਾਏ ਤਾਂ ਉਹ ਝੱਗ ਛੱਡਣ ਲੱਗ ਪੈਂਦਾ ਹੈ ਤੇ ਉਸ ਨੂੰ ਮਾੜਾ ਚੰਗਾ ਕੁਝ ਨਹੀਂ ਸੁਝਦਾ।
ਰਮਨ ਦੇ ਪੇਪਰ ਵਿੱਚ ਘੱਟ ਨੰਬਰ ਵੇਖ ਕੇ ਉਸ ਦੇ ਪਾਪਾ ਜੀ ਨੇ ਝੱਗ ਛੱਡ ਦਿੱਤੀ।
ਨੀਵੀਂ ਨਜ਼ਰ ਤੇ ਭੂਕ ਦੇ ਵਾਂਗ ਮੁਖੜਾ, 'ਡੱਲਾ' ਮੁੜ ਆਇਆ ਲਜਿਆਵਾਨ ਹੋ ਕੇ। ਵਾਂਗ ਝੱਗ ਦੇ ਬਹਿ ਗਿਆ ਜੋਸ਼ ਸਾਰਾ, ਖਲਾ ਬੁੱਤ ਵਾਂਗਨ ਬੇ-ਜ਼ਬਾਨ ਹੋ ਕੇ।
ਮਾਂ ਦੇ ਡਾਂਟਣ ਤੋਂ ਬਾਅਦ ਜੱਗੂ ਝੱਗ ਵਾਂਗ ਬੈਠ ਗਿਆ।
ਵਿਚਾਰੇ ਗ਼ਰੀਬਾਂ ਨੂੰ ਸੁੱਕੀ ਰੋਟੀ ਨਾਲ ਹੀ ਝੱਟ ਟਪਾਉਣਾ ਪੈਂਦਾ ਹੈ।
ਸਿੱਖ ਬਾਬੇ ਨੇ ਕਾਜ਼ੀ ਸੈਫ਼ ਦੀਨ ਨੂੰ ਕਿਹਾ ਦੇਖ ਸੱਜਣਾ ! ਰੱਬ ਇੱਕੋ ਹੈ ਤੇ ਸਭ ਦਾ ਸਾਂਝਾ ਹੈ ਤੇ ਸਾਰਿਆਂ ਉਸ ਦੀ ਬੰਦਗੀ ਕਰਨੀ ਹੈ, ਜਿਕੂੰ ਜਿਸ ਨੂੰ ਭਾਵੇ। ਫਿਰ ਅਸਾਂ ਆਪੋ ਵਿਚ ਰਲ ਕੇ ਵੱਸਣਾ ਹੈ। ਜੇ ਇਕ ਦੂਜੇ ਨਾਲ ਵੰਡ ਨ ਖਾਵਾਂਗੇ, ਦੁੱਖ-ਸੁੱਖ ਸਾਂਝੇ ਨਾ ਕਰਾਂਗੇ, ਝੱਟ ਕਿਵੇਂ ਟੱਪੇਗਾ ?
ਤੇਰੇ ਉੱਤੇ ਉਸਨੇ ਕੀ ਝਰਲੂ ਫੇਰਿਆ ਹੋਇਆ ਹੈ ਕਿ ਤੂੰ ਘਰ ਟਿਕ ਕੇ ਬੈਠਦਾ ਹੀ ਨਹੀਂ ਅਤੇ ਉਸ ਦੇ ਮਗਰ ਹੀ ਲੱਗਾ ਫਿਰਦਾ ਹੈਂ।