ਇਸ ਬਾਰਸ਼ ਨੇ ਤਾਂ ਸਾਰੇ ਪ੍ਰੋਗਰਾਮ ਤੇ ਝਾੜੂ ਫੇਰ ਦਿੱਤਾ।
ਜ਼ਰਾ ਦਿਮਾਗ਼ ਲੜਾ ਕੇ ਸੋਚ, ਇਹ ਜਿਹੜੇ ਤੈਨੂੰ ਮੁਤਬੰਨਾ ਬਨਾਣ ਦੇ ਝਾਂਸੇ ਦਿੱਤੇ ਜਾ ਰਹੇ ਨੇ, ਇਹ ਤਦ ਤੱਕ ਹੀ ਨੇ ਜਦ ਤਕ ਪੈਸੇ ਤੇ ਮਕਾਨ ਦਾ ਨਵਾਲਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਜਾਂਦਾ।
ਉਸ ਦੀ ਭੈਣ ਆਖਦੀ ਸੀ, 'ਤੇਰਾ ਕੁੜਮ ਚਹੁੰ ਬੰਦਿਆਂ ਵਿੱਚ ਬਹਿਣ ਵਾਲਾ ਹੈ । ਤੈਨੂੰ ਉਸ ਦੇ ਬਰਾਬਰ ਦਾ ਹੋ ਕੇ ਭਿੜਨਾ ਚਾਹੀਦਾ ਹੈ। ਜੋ ਤੂੰ ਖ਼ਰਚ, ਵਲੋਂ ਝਿਸੀ ਵੱਟੀ, ਤਾਂ ਉਸ ਦੀ ਲੜਾਈ ਹੋਵੇਗੀ, ਤੇ ਮੇਰਾ ਨੱਕ ਤਾਂ ਪਹਿਲਾਂ ਹੀ ਵੱਢਿਆ ਜਾਇਗਾ।'
ਮੇਰਾ ਪੁੱਤ ਤੇ ਖਸਮ ਰਾਤ ਦੇ ਝਿਕੀ ਮੰਜੀ ਲਈ ਪਏ ਹਨ, ਰੋ ਰੋ ਕੇ ਸੁਕੜੇ ਤਾਪ ਚੜ ਗਏ ਨੇ, ਜਿਵੇਂ ਬੇੜਾ ਰੋੜ ਕੇ ਕੋਈ ਮੁਹਾਣੇ ਪਏ ਹਨ। ਦਸ ਕੀ ਕੀ ਕਰਾਂ ?
(ਭੰਗ) ਮਸਾਲੇਦਾਰ ਪਦਾਰਥ, ਜਿਸ ਦੇ ਨਾਲ ਰਗੜ ਦੀ ਅੱਗ ਵਿੱਚ ਪੱਕੇ ਹੋਏ ਤੇ ਪੁਣ ਕੇ, ਪੇਮੀ ਭੰਗੀ ਪੁਰਸ਼ ਬਾਟਿਆਂ ਦੇ ਬਾਣੇ ਪੈਰਾਂ ਭਾਰ ਬੈਠੇ ਹੋਏ ਝੀਕੋ ਝੀਕ ਚੜ੍ਹਾ ਰਹੇ ਹਨ।
ਸੁਨਾਮੀ ਕਰਕੇ ਉਸ ਸ਼ਹਿਰ ਦਾ ਝੁੱਗਾ ਚੌੜ ਹੋ ਗਿਆ ਹੈ।
ਸ਼ਾਮੂ ਜੂਠ ਦੀ ਕੀ ਗੱਲ ਕਰਦੇ ਓ । ਉਹ ਤੇ ਸਕੇ ਪਿਉ ਤੋਂ ਨਹੀਂ ਪੈਸਾ ਛੱਡਣ ਵਾਲਾ। ਕਈਆਂ ਦੇ ਝੁੱਗੇ ਚੌੜ ਕੀਤੇ ਸ਼ਾਮੂ ਨੇ। ਜਿਸ ਕਿਸੇ ਵੀ ਉਹਦੇ ਨਾਲ ਹੱਥ ਭੇੜਿਆ ਏ ਸੁੱਕਾ ਨਹੀਂ ਬਚਿਆ।
ਉਹ ਸੱਚ ਮੁੱਚ ਗ਼ਰੀਬਾਂ ਦਾ ਮਿੱਤਰ ਹੈ। ਜਦੋਂ ਉਹ ਉਨ੍ਹਾਂ ਦੇ ਦੁਖ ਬਾਰੇ ਗੱਲਾਂ ਕਰਦਾ ਹੈ, ਇਵੇਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ਵਿੱਚ ਵੀ ਝੁਲਕਾ ਫਿਰ ਰਿਹਾ ਹੈ।
ਜਦੋਂ ਗੀਤ ਚੱਲਿਆ ਤਾਂ ਸਾਰਿਆਂ ‘ਚ ਝੂਟਾ ਆ ਗਿਆ।
ਕੀ ਸਾਰੇ ਜਹਾਨ ਦੇ ਝੂਠ ਕੁਸੱਤ ਤੋਲਣ ਤੇ ਭਰਾਵਾਂ ਦੇ ਸਿਰ ਪੜਵਾਉਣ ਦਾ ਮਹੀਓਂ ਠੇਕਾ ਲਿਆ ਹੋਇਆ ਹੈ ?
ਬਈ ਸੱਚ ਪੁੱਛੇ ਤੇ ਅੰਗਰੇਜ਼ਾਂ ਦਾ ਏਹਦੇ ਵਿੱਚ ਕੋਈ ਕਸੂਰ ਨਹੀਂ। ਬੇੜੀ ਤੇ ਡੁੱਬਦੀ ਏ ਸਾਡੇ ਆਪਣਿਆਂ ਦੀ, ਜਿਹੜੇ ਬੈਠੇ ਬਿਠਾਇਆਂ ਝੂਠ ਦੇ ਪਹਾੜ ਉਸਾਰ ਦੇਂਦੇ ਨੇ।
ਉਸਨੇ ਅਨੇਕ ਝੂਠੀਆਂ ਸੱਚੀਆਂ ਲਾ ਕੇ ਉਸਨੂੰ ਮੇਰਾ ਵੈਰੀ ਬਣਾ ਦਿੱਤਾ ਹੈ।