ਭਾਵੇਂ ਕਈ ਮਤ ਇਸ ਦੇ (ਸ਼ਰਾਬ ਦੇ) ਵਿਰੋਧੀ ਹਨ, ਪਰ ਇਸ ਦਾ ਤੇਜ ਤੇ ਲਾਲੀ ਉਹ ਮਨਮੋਹਨੀ ਝਲਕ ਦਿਖਾਉਂਦੇ ਹਨ ਕਿ ਨਿਜ ਮਤਾਂ ਤੋਂ ਬੇ-ਪਰਵਾਹ ਹੋ ਕੇ ਇਸ ਦੀ ਈਨ ਵਿੱਚ ਆਉਂਦੇ ਜਾਂਦੇ ਹਨ ।
ਥੱਲੇ ਆਉਂਦੇ ਤੇ ਕੁਝ ਝੱਲ ਖਲਾਰ ਕੇ ਅੱਗੇ ਚਲੇ ਜਾਂਦੇ, ਕਈ ਏਨ੍ਹਾਂ ਦੇ ਕਾਰਖ਼ਾਨੇ ਵਿੱਚ ਨੌਕਰੀ ਤੇ ਲੱਗ ਜਾਂਦੇ।
ਤੈਨੂੰ ਬੱਦਲਾਂ ਕੀ ਝੱਲ ਵਗਾ ਦਿੱਤਾ ਏ ਜੋ ਮੁੜ ਮੁੜ ਕਹੀ ਜਾਂਨੀ ਏ' 'ਆਓ ਜ਼ਰਾ ਬੱਦਲਾਂ ਨੂੰ ਵੇਖੀਏ, ਆਓ ਬੱਦਲਾਂ ਨੂੰ ਵੇਖੀਏ।
ਹੁਣ ਰਾਣੀ ਜਦੋਂ ਤਿੰਨ ਚਾਰ ਸਾਲ ਦੀ ਸੀ, ਜਿਸ ਕੋਲ ਉਹ ਬਹਿੰਦੀ, ਗੱਲਾਂ ਕਰ ਕਰ ਉਸ ਨੂੰ ਝੱਲਿਆਂ ਕਰ ਛੱਡਦੀ। ਨਿੱਕੀਆਂ ਨਿੱਕੀਆਂ, ਤੋਤਲੀਆਂ, ਮਾਸੂਮ ਗੱਲਾਂ: ਇਹ ਲੈਂਪ ਕਿਉਂ ਬਲਦੈ ? ਪਰ ਇਹ ਰੋਸ਼ਨੀ ਕਿੱਥੋਂ ਆਈ ਆਦਿ ?
ਮੋਹਨ ਦੇ ਜਨਮਦਿਨ ਤੋਂ ਬਾਦ ਤਾਂ ਝੜੀ ਹੀ ਲੱਗੀ ਹੋਈ ਹੈ।
ਘਰ ਜਾ ਕੇ ਜਦ ਕਾਂਤਾ ਨੇ ਬੁੱਢੀ ਮਾਈ ਨੂੰ ਮੱਥਾ ਟੇਕਿਆ, ਤਾਂ ਉਸ ਨੇ ਅਸੀਸਾਂ ਦੀ ਝੜੀ ਹੀ ਲਾ ਦਿੱਤੀ।
ਭਾਗਭਰੀ ਦੇ ਪਤੀ ਨੂੰ ਜ਼ਿਮੀਂਦਾਰ ਨੇ ਮਰਵਾ ਦਿੱਤਾ। ਹੁਣ ਤਿੰਨ ਦਿਨਾਂ ਤੋਂ ਉਸ ਦਾ ਪੁੱਤ ਨਹੀਂ ਸੀ ਮਿਲਦਾ। ਉਹ ਉਸ ਨੂੰ ਲੱਭਣ ਲਈ ਜ਼ਿਮੀਂਦਾਰ ਦੇ ਘਰ ਗਈ ਤੇ ਜਾ ਕੇ ਚੀਕਣਾ ਸ਼ੁਰੂ ਕਰ ਦਿੱਤਾ । ‘ਕੁਪੇ ਵੇ ਮੈਂਢਾ ਪੁੱਤਰ ਉਸ ਕੀ ਕੁਝ ਆਖਿਆ ਮੈਂ ਉਸਦੇ ਸੀਰਮੇ ਛਿੱਕੀ ਲੈਸਾਂ, ਉਸ ਨਾ ਜਣ ਬੱਚਾ ਘਾਣੀ ਹੋਈ ਕੇ ਰਹਿਸੀ ।" ਅੱਗੇ ਮੇਰੇ ਝਾਟੇ ਵਿੱਚ ਥੋਹੜੀ ਸੁਆਹ ਪਈ ਆ"।
ਪੁੰਨਿਆਂ- ਜਿਸ ਨੂੰ ਉਸ ਨੇ ਪਹਿਲਾਂ ਕੇਵਲ ਸਰੀਰਕ ਤੌਰ ਤੇ ਹੀ ‘ਮੁੰਦਰੀ" ਸਮਝਿਆ ਸੀ, ਜਦ ਉਸ ਨੂੰ ਉਸ ਦੀ ਆਤਮਾਂ ਉੱਤੇ ਝਾਤੀ ਮਾਰਨ ਦਾ ਮੌਕਾ ਮਿਲਿਆ, ਤਾਂ ਉਸ ਨੂੰ ਨਿਸਚਾ ਹੋ ਗਿਆ ਕਿ ਨਾ ਕੇਵਲ ਸਰੀਰਕ ਹੀ, ਸਗੋਂ ਰੂਹਾਨੀ ਤੇ ਇਖਲਾਕੀ ਤੌਰ ਤੇ ਓਦੂੰ ਵੀ ਕਿਤੇ ਵਧ ਚੜ੍ਹ ਕੇ ਪੁੰਨਿਆ ਰੂਪਵਤੀ ਹੈ।
ਜਿਉਂ ਹੀ ਮੈਂ ਮਹਾਤਮਾ ਜੀ ਦੇ ਦਰਸ਼ਨ ਕੀਤੇ, ਮੈਂ ਬੇਹੋਸ਼ ਜਿਹਾ ਹੋ ਗਿਆ । ਮੇਰੇ ਪਾਸੋਂ ਉਨ੍ਹਾਂ ਦੀ ਝਾਲ ਨਾ ਝੱਲੀ ਗਈ। ਉਨ੍ਹਾਂ ਦੇ ਚਿਹਰੇ ਤੇ ਅਤਿਅੰਤ ਤੇਜ ਸੀ।
ਇਹੋ ਕਾਰਨ ਹੈ ਕਿ ਉਹ ਕਦੇ ਵੀ ਮੋਹਨ ਦੇ ਕਿਸੇ ਕੰਮ ਨੂੰ ਸਲਾਹੁੰਦੇ ਨਹੀਂ ਹਨ, ਸਗੋਂ ਸਦਾ ਝਾੜ ਝੰਬ ਤੋਂ ਹੀ ਕੰਮ ਲਿਆ ਕਰਦੇ ਹਨ।
ਡਾਕਟਰ ਮਾਹਣਾ ਸਿੰਘ ਦਗੜ ਦਗੜ ਕਰਦਾ ਉੱਪਰ ਆ ਚੜਿਆ। ਸਰਦਾਰ ਹੋਰਾਂ ਦਾ ਖ਼ਿਆਲ ਸੀ ਕਿ ਇਸ ਕਲ-ਮੂੰਹੇ ਦੀ ਔਂਦ ਸੁਖ ਦੀ ਨਹੀਂ, ਕਿਸੇ ਚੰਦੇ ਦੇ ਬਹਾਨੇ ਪੰਜ ਚਾਰ ਰੁਪਏ ਝਾੜ ਲੈ ਜਾਏਗਾ।
ਆਟਾ ਤੀਹ ਰੁਪਏ ਮਣ ਤੇ ਉਸ ਵਿੱਚ ਅੱਧਾ ਫੂਸ-ਮਸਾਂ ਦੋ ਡੰਗ ਗੁਜ਼ਾਰਾ ਕਰਨੇ ਆਂ। ਪਰ ਮਹਿਮਾਨਾਂ ਦੇ ਭਾਣੇ ਸਾਡੇ ਘਰ ਕੋਈ ਖਾਣ ਲੱਗੀ ਹੋਈ ਏ, ਜਿਵੇਂ ਰੁਪਏ ਝਾੜੀਂ ਲੱਗਦੇ ਹੋਣ।